ਚੀਨੀ ਜਹਾਜ਼ਾਂ ਨੇ ਫਿਲੀਪੀਨ ਦੀਆਂ 2 ਕਿਸ਼ਤੀਆਂ ਦਾ ਰੋਕਿਆ ਰਸਤਾ

Saturday, Nov 20, 2021 - 04:51 PM (IST)

ਚੀਨੀ ਜਹਾਜ਼ਾਂ ਨੇ ਫਿਲੀਪੀਨ ਦੀਆਂ 2 ਕਿਸ਼ਤੀਆਂ ਦਾ ਰੋਕਿਆ ਰਸਤਾ

ਮਨੀਲਾ (ਭਾਸ਼ਾ)- ਚੀਨ ਦੇ ਤੱਟ ਰੱਖਿਅਕ ਜਹਾਜ਼ਾਂ ਨੇ ਦੱਖਣੀ ਚੀਨ ਸਾਗਰ ਵਿਚ ਫਿਲਪੀਨਸ ਦੇ ਸਮੁੰਦਰੀ ਫੌਜੀਆਂ ਦੇ ਕਬਜ਼ੇ ਵਾਲੇ ਇਕ ਵਿਵਾਦਤ ਸਥਾਨ ਵੱਲ ਜਾ ਰਹੀਆਂ ਫਿਲੀਪੀਨਸ ਦੀਆਂ 2 ਸਪਲਾਈ ਕਰਨ ਵਾਲੀਆਂ ਕਿਸ਼ਤੀਆਂ ਦਾ ਰਸਤਾ ਰੋਕਿਆ ਅਤੇ ਉਨ੍ਹਾਂ ’ਤੇ ਪਾਣੀ ਦੀਆਂ ਬੌਛਾਰਾਂ ਮਾਰੀਆਂ। ਇਸ ਕਾਰਵਾਈ ’ਤੇ ਫਿਲੀਪੀਨ ਦੀ ਸਰਕਾਰ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਸ ਦੀਆਂ ਇਹ ਕਿਸ਼ਤੀਆਂ ਅਮਰੀਕਾ ਨਾਲ ਇਕ ਰਸਮੀ ਰੱਖਿਆ ਸਮਝੌਤੇ ਦੇ ਤਹਿਤ ਚਲਾਈਆਂ ਜਾ ਰਹੀਆਂ ਹਨ।


author

cherry

Content Editor

Related News