ਸੁਰੱਖਿਆ ਪ੍ਰੋਟੋਕਾਲ ਦੀ ਪਾਲਣਾ ਕਰਨ ਲਈ ਕਹਿਣ 'ਤੇ ਨਾਰਾਜ਼ ਹੋ ਜਾਂਦੇ ਹਨ ਚੀਨੀ ਨਾਗਰਿਕ: ਮਰੀਅਮ
Saturday, Apr 06, 2024 - 06:32 PM (IST)
ਲਾਹੌਰ (ਭਾਸ਼ਾ)- ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪਾਕਿਸਤਾਨ ਵਿਚ ਚੀਨੀ ਨਾਗਰਿਕਾਂ ਨੂੰ ਜਦੋਂ ਸੁਰੱਖਿਆ ਪ੍ਰੋਟੋਕਾਲ ਦੀ ਪਾਲਣਾ ਕਰਨ ਲਈ ਕਿਹਾ ਜਾਂਦਾ ਹੈ ਤਾਂ ਉਹ ਨਾਰਾਜ਼ ਹੋ ਜਾਂਦੇ ਹਨ। ਇੱਕ ਹਫ਼ਤਾ ਪਹਿਲਾਂ, ਅਸ਼ਾਂਤ ਖੈਬਰ ਪਖਤੂਨਖਵਾ ਸੂਬੇ ਵਿੱਚ ਇੱਕ ਆਤਮਘਾਤੀ ਹਮਲੇ ਵਿੱਚ ਮਾਰੇ ਗਏ 6 ਲੋਕਾਂ ਵਿਚ 5 ਚੀਨੀ ਇੰਜੀਨੀਅਰ ਸ਼ਾਮਲ ਸਨ। ਪਾਕਿਸਤਾਨ ਦੇ 3 ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਨਵਾਜ਼ ਸ਼ਰੀਫ ਦੀ ਧੀ ਮਰੀਅਮ ਨੇ ਇੱਥੇ ਆਪਣੀ ਪਹਿਲੀ ਸਿਖਰ ਕਮੇਟੀ ਦੀ ਬੈਠਕ ਵਿੱਚ ਕਿਹਾ, "ਇੱਥੇ ਰਹਿਣ ਵਾਲੇ ਚੀਨੀ ਨਾਗਰਿਕ ਸੁਰੱਖਿਆ ਨਿਯਮਾਂ ਦੀ ਪਾਲਣਾ ਨਹੀਂ ਕਰਨਾ ਚਾਹੁੰਦੇ ਹਨ।"
ਇਹ ਵੀ ਪੜ੍ਹੋ: ਆਸਟ੍ਰੇਲੀਆ ਤੋਂ ਆਈ ਮੰਦਭਾਗੀ ਖ਼ਬਰ; ਭਿਆਨਕ ਸੜਕ ਹਾਦਸੇ 'ਚ 2 ਪੰਜਾਬੀ ਟਰੱਕ ਡਰਾਈਵਰਾਂ ਦੀ ਮੌਤ
ਮਰੀਅਮ ਨੇ ਕਿਹਾ, “ਜਦੋਂ ਉਨ੍ਹਾਂ ਨੂੰ ਸੁਰੱਖਿਆ ਪ੍ਰੋਟੋਕਾਲ ਦੀ ਪਾਲਣਾ ਕਰਨ ਲਈ ਕਿਹਾ ਜਾਂਦਾ ਹੈ, ਤਾਂ ਉਹ ਨਾਰਾਜ਼ ਹੋ ਜਾਂਦੇ ਹਨ। ਉਹ ਕਿਸੇ ਵੀ ਅਨੁਸ਼ਾਸਨ ਦੀ ਪਾਲਣਾ ਨਹੀਂ ਕਰਨਾ ਚਾਹੁੰਦੇ।'' ਬੈਠਕ ਵਿੱਚ ਲਾਹੌਰ ਦੇ ਕੋਰ ਕਮਾਂਡਰ ਲੈਫਟੀਨੈਂਟ ਜਨਰਲ ਸਈਅਦ ਆਮਿਰ ਰਜ਼ਾ ਅਤੇ ਹੋਰ ਸੀਨੀਅਰ ਫੌਜ ਅਧਿਕਾਰੀ ਵੀ ਸ਼ਾਮਲ ਹੋਏ। ਹਾਲਾਂਕਿ, ਮਰੀਅਮ ਨੇ ਪੰਜਾਬ ਵਿੱਚ ਵਿਕਾਸ ਪ੍ਰੋਜੈਕਟਾਂ 'ਤੇ ਕੰਮ ਕਰ ਰਹੇ ਚੀਨੀ ਨਾਗਰਿਕਾਂ ਨੂੰ ਸਖ਼ਤ ਸੁਰੱਖਿਆ ਪ੍ਰਦਾਨ ਕਰਨ ਦਾ ਵਾਅਦਾ ਕੀਤਾ। ਬੈਠਕ ਵਿੱਚ ਚੀਨੀ ਇੰਜੀਨੀਅਰਾਂ ਦੇ ਮਾਰੇ ਜਾਣ ਦੀ ਘਟਨਾ ਦੀ ਵੀ ਨਿਖੇਧੀ ਕੀਤੀ ਗਈ।
ਪਿਛਲੇ ਹਫਤੇ ਖੈਬਰ ਪਖਤੂਨਖਵਾ ਸੂਬੇ ਦੇ ਸ਼ਾਂਗਲਾ ਜ਼ਿਲ੍ਹੇ ਦੇ ਬਿਸ਼ਮ ਕਸਬੇ 'ਚ ਇਕ ਬੱਸ 'ਤੇ ਹੋਏ ਆਤਮਘਾਤੀ ਹਮਲੇ 'ਚ ਵਾਹਨ ਦਾ ਪਾਕਿਸਤਾਨੀ ਡਰਾਈਵਰ ਅਤੇ 5 ਚੀਨੀ ਇੰਜੀਨੀਅਰ ਮਾਰੇ ਗਏ ਸਨ। ਮਰੀਅਮ (50) ਨੇ ਕਿਹਾ ਕਿ ਅੱਤਵਾਦ ਨੇ ਸਖ਼ਤ ਜੰਗ ਦਾ ਰੂਪ ਲੈ ਲਿਆ ਹੈ। ਉਨ੍ਹਾਂ ਕਿਹਾ, 'ਅੱਤਵਾਦੀ ਡਿਜੀਟਲ ਹੋ ਗਏ ਹਨ ਅਤੇ ਸਾਨੂੰ ਅਜਿਹੇ ਪਲੇਟਫਾਰਮਾਂ 'ਤੇ ਉਨ੍ਹਾਂ ਤੋਂ ਅੱਗੇ ਰਹਿਣ ਦੀ ਲੋੜ ਹੈ। ਇਸ ਤੋਂ ਇਲਾਵਾ ਅੱਤਵਾਦੀਆਂ ਕੋਲ ਆਧੁਨਿਕ ਹਥਿਆਰ ਅਤੇ ਤਕਨੀਕ ਹੈ। ਉਨ੍ਹਾਂ ਕੋਲ ਅਮਰੀਕੀ ਹਥਿਆਰ ਹਨ, ਜੋ ਉਨ੍ਹਾਂ ਨੂੰ ਅਫਗਾਨਿਸਤਾਨ ਵਿੱਚ ਮਿਲੇ ਹਨ।'
ਇਹ ਵੀ ਪੜ੍ਹੋ: ਦੁਖ਼ਦਾਈ ਖ਼ਬਰ; ਅਮਰੀਕਾ 'ਚ ਇਕ ਹੋਰ ਭਾਰਤੀ ਵਿਦਿਆਰਥੀ ਦੀ ਮੌਤ, ਜਾਂਚ 'ਚ ਜੁਟੀ ਪੁਲਸ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।