ਚੀਨੀ-ਕੈਨੇਡੀਅਨ ਪੌਪ ਸਟਾਰ ਕ੍ਰਿਸ ਵੂ ਨੂੰ 13 ਸਾਲ ਦੀ ਸਜ਼ਾ

Saturday, Nov 26, 2022 - 12:27 PM (IST)

ਚੀਨੀ-ਕੈਨੇਡੀਅਨ ਪੌਪ ਸਟਾਰ ਕ੍ਰਿਸ ਵੂ ਨੂੰ 13 ਸਾਲ ਦੀ ਸਜ਼ਾ

ਬੀਜਿੰਗ (ਭਾਸ਼ਾ)- ਚੀਨ ਦੀ ਇੱਕ ਅਦਾਲਤ ਨੇ ਚੀਨੀ-ਕੈਨੇਡੀਅਨ ਪੌਪ ਸਟਾਰ ਕ੍ਰਿਸ ਵੂ ਨੂੰ ਸ਼ੁੱਕਰਵਾਰ ਨੂੰ ਬਲਾਤਕਾਰ ਸਮੇਤ ਹੋਰ ਦੋਸ਼ਾਂ ਵਿੱਚ ਦੋਸ਼ੀ ਮੰਨਦਿਆਂ 13 ਸਾਲ ਦੀ ਸਜ਼ਾ ਸੁਣਾਈ ਹੈ। ਬੀਜਿੰਗ ਦੀ ਚਾਓਯਾਂਗ ਜ਼ਿਲ੍ਹਾ ਅਦਾਲਤ ਨੇ ਕਿਹਾ ਕਿ ਕ੍ਰਿਸ ਵੂ ਨੂੰ 2020 ਦੇ ਬਲਾਤਕਾਰ ਦੇ ਇੱਕ ਮਾਮਲੇ ਵਿੱਚ 11 ਸਾਲ ਅਤੇ 6 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਜਦੋਂ ਕਿ "ਜਿਨਸੀ ਅਸ਼ਲੀਲਤਾ ਵਿੱਚ ਸ਼ਾਮਲ ਹੋਣ ਲਈ ਭੀੜ ਨੂੰ ਇਕੱਠਾ ਕਰਨ ਦੇ ਜੁਰਮ" ਲਈ 1 ਸਾਲ ਅਤੇ 10 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਹੈ। ਇਹ ਮਾਮਲਾ 2018 ਦਾ ਹੈ, ਜਿਸ ਵਿੱਚ ਕ੍ਰਿਸ ਅਤੇ ਹੋਰ ਲੋਕਾਂ ਨੇ ਕਥਿਤ ਤੌਰ 'ਤੇ 2 ਔਰਤਾਂ ਦਾ ਜਿਨਸੀ ਸ਼ੋਸ਼ਣ ਕੀਤਾ ਸੀ।

ਅਦਾਲਤ ਨੇ ਕਿਹਾ ਕਿ ਬਲਾਤਕਾਰ ਦੇ ਮਾਮਲੇ ਵਿੱਚ ਤਿੰਨ ਪੀੜਤਾਂ ਨੇ ਵੀ ਸ਼ਰਾਬ ਪੀਤੀ ਹੋਈ ਸੀ ਅਤੇ ਵਿਰੋਧ ਕਰਨ ਵਿੱਚ ਅਸਮਰੱਥ ਸਨ। ਇਸ ਵਿਚ ਅੱਗੇ ਕਿਹਾ ਗਿਆ ਹੈ ਕਿ 13 ਸਾਲ ਦੀ ਸੰਯੁਕਤ ਸਜ਼ਾ 'ਤੇ ਸਹਿਮਤੀ ਬਣੀ ਹੈ ਅਤੇ ਕ੍ਰਿਸ ਵੂ ਨੂੰ ਜੇਲ੍ਹ ਵਿਚ ਸਜ਼ਾ ਪੂਰੀ ਕਰਨ ਤੋਂ ਤੁਰੰਤ ਬਾਅਦ ਦੇਸ਼ ਨਿਕਾਲਾ ਦਿੱਤਾ ਜਾਵੇਗਾ। ਅਦਾਲਤ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, “ਤੱਥਾਂ, ਅਪਰਾਧ ਦੀ ਪ੍ਰਕਿਰਤੀ, ਹਾਲਾਤ ਅਤੇ ਨੁਕਸਾਨਦੇਹ ਨਤੀਜਿਆਂ ਦੇ ਮੱਦੇਨਜ਼ਰ ਅਦਾਲਤ ਨੇ ਉਪਰੋਕਤ ਫ਼ੈਸਲਾ ਦਿੱਤਾ ਹੈ।' ਸਜ਼ਾ ਸੁਣਨ ਲਈ ਇਕ ਕੈਨੇਡੀਅਨ ਡਿਪਲੋਮੈਟ ਅਦਾਲਤ ਵਿਚ ਮੌਜੂਦ ਸੀ।


author

cherry

Content Editor

Related News