ਚੀਨ ''ਚ ਬੈਂਕਾਂ ਲਈ ਮੁਸੀਬਤ ਬਣਿਆ ਕੈਸ਼, ਜਨਤਾ ਕਰਜ਼ ਲੈਣ ਤੋਂ ਕਰ ਰਹੀ ਇਨਕਾਰ

Friday, Jun 03, 2022 - 01:34 PM (IST)

ਬੀਜਿੰਗ- ਚੀਨ 'ਚ ਬੈਂਕਾਂ ਲਈ ਕੈਸ਼ ਦੀ ਸਮੱਸਿਆ ਸਿਰਦਰਦ ਬਣ ਗਈ ਹੈ। ਚੀਨ ਦੇ ਬੈਂਕਾਂ ਦੇ ਕੋਲ ਇੰਨਾ ਜ਼ਿਆਦਾ ਕੈਸ਼ ਇਕੱਠਾ ਹੋ ਗਿਆ ਹੈ ਕਿ ਉਹ ਕੰਪਨੀਆਂ ਅਤੇ ਆਮ ਲੋਕਾਂ ਨੂੰ ਲੋਨ ਲੈਣ ਦੇ ਤਰਲੇ ਪਾਉਣ ਨੂੰ ਮਜ਼ਬੂਰ ਹੋ ਗਏ ਹਨ। ਦਰਅਸਲ ਕੋਰੋਨਾ ਅਤੇ ਤਾਲਾਬੰਦੀ ਦੇ ਚੱਲਦੇ ਕੰਪਨੀਆਂ ਅਤੇ ਪਰਿਵਾਰਾਂ ਦਾ ਭਰੋਸਾ ਇੰਨਾ ਕਮਜ਼ੋਰ ਹੋ ਗਿਆ ਹੈ ਕਿ ਚੀਨ 'ਚ ਕੋਈ ਕਰਜ਼ ਲੈਣ ਨੂੰ ਤਿਆਰ ਨਹੀਂ ਹੈ। ਬੈਂਕਾਂ ਦੇ ਕੋਲ ਕੈਸ਼ ਬਹੁਤ ਜ਼ਿਆਦਾ ਹੋ ਗਿਆ ਹੈ ਅਤੇ ਇਹ ਉਨ੍ਹਾਂ ਦੇ ਲਈ ਮੁਸੀਬਤ ਬਣ ਚੁੱਕਾ ਹੈ। ਅਪ੍ਰੈਲ 'ਚ ਲੋਨ ਗਰੋਥ ਪੰਜ ਸਾਲ ਦੇ ਹੇਠਲੇ ਪੱਧਰ 'ਤੇ ਪਹੁੰਚ ਗਈ ਹੈ ਅਤੇ ਕਈ ਇੰਡੀਕੇਟਰਸ ਤੋਂ ਸੰਕੇਤ ਮਿਲ ਰਹੇ ਹਨ ਕਿ ਮਈ 'ਚ ਵੀ ਹਾਲਤ 'ਚ ਸੁਧਾਰ ਦੀ ਉਮੀਦ ਨਹੀਂ ਹੈ।
ਦਰਅਸਲ ਚੀਨ ਨੂੰ ਕੋਰੋਨਾ ਦੇ ਪ੍ਰਕੋਪ ਕਾਰਨ ਸੰਘਾਈ ਸਮੇਤ ਕਈ ਸ਼ਹਿਰਾਂ 'ਚ ਸਖ਼ਤ ਤਾਲਾਬੰਦੀ ਲਗਾਉਣੀ ਪਈ। ਕੋਵਿਡ ਬੰਦਿਸ਼ਾਂ ਦੇ ਕਾਰਨ ਅਨਿਸ਼ਚਿਤਤਾ ਦੀ ਸਥਿਤੀ ਹੈ। ਲੋਕਾਂ ਦੇ ਮਨ 'ਚ ਇਹ ਖਦਸ਼ਾ ਵੀ ਬਣਿਆ ਹੋਇਆ ਹੈ ਕਿ ਭਵਿੱਖ 'ਚ ਮਹਾਮਾਰੀ ਦੇ ਚੱਲਦੇ ਫਿਰ ਤੋਂ ਤਾਲਾਬੰਦੀ ਲੱਗ ਸਕਦੀ ਹੈ। ਉਤਪਾਦਨ ਠੱਪ ਹਨ ਅਤੇ ਕੰਪਨੀਆਂ ਕਰਮਚਾਰੀਆਂ ਦੀ ਛਾਂਟੀ ਕਰ ਰਹੀਆਂ ਹਨ। ਰੈਵਿਨਿਊ ਘੱਟ ਚੁੱਕਾ ਹੈ ਅਤੇ ਮੁਨਾਫਾ ਘੱਟ ਹੋ ਰਿਹਾ ਹੈ। ਬਹੁਤ ਸਾਰੀਆਂ ਕੰਪਨੀਆਂ ਨੇ ਆਪਣੀਆਂ ਵਿਸਤਾਰ ਯੋਜਨਾਵਾਂ 'ਤੇ ਬ੍ਰੇਕ ਲਗਾ ਦਿੱਤੇ ਹਨ। ਇਨ੍ਹਾਂ ਸਭ ਕਾਰਨਾਂ ਕਰਕੇ ਕਰਜ਼ ਦੀ ਮੰਗ 'ਚ ਭਾਰੀ ਗਿਰਾਵਟ ਆਈ ਹੈ।
ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਬੈਂਕਿੰਗ ਗਰੁੱਪ 'ਚ ਸੀਨੀਅਰ ਚਾਈਨਾ ਸਟ੍ਰੈਟੇਜਿਸਟ ਜਿੰਗ ਝਾਓਪੇਂਗ ਦਾ ਕਹਿਣਾ ਹੈ ਕਿ ਸੁਸਤ ਕ੍ਰੇਡਿਟ ਡਿਮਾਂਡ ਨਾਲ ਬਾਜ਼ਾਰ 'ਚ ਕਮਜ਼ੋਰੀ ਦਾ ਪਤਾ ਚੱਲਦਾ ਹੈ। ਕੰਪਨੀਆਂ ਵਿਸਤਾਰ ਯੋਜਨਾਵਾਂ ਤੋਂ ਪਿੱਛੇ ਹੱਟ ਰਹੀਆਂ ਹਨ। ਇਸ ਤੋਂ ਸਪੱਸ਼ਟ ਹੈ ਕਿ ਚੀਨ ਦੀ ਇਕੋਨਮੀ ਤੀਜੀ ਤਿਮਾਹੀ 'ਚ ਕਮਜ਼ੋਰ ਹੋ ਸਕਦੀ ਹੈ, ਕਿਉਂਕਿ ਕਈ ਇੰਵੈਸਟਮੈਂਟ ਐਕਟੀਵਿਟੀ ਸਿਰਫ ਲੋਨ ਨਾਲ ਹੀ ਪੂਰੀ ਹੋ ਸਕਦੀ ਹੈ।
ਬਲਿਊਬਰਗ ਦੇ ਹਵਾਲੇ ਨਾਲ ਛਪੀ ਇਕ ਰਿਪੋਰਟ ਮੁਤਾਬਕ ਘਰਾਂ ਦੀ ਵਿੱਕਰੀ 'ਚ ਲਗਾਤਾਰ ਗਿਰਾਵਟ ਮਾਰਟਗੇਜ ਦੀ ਮੰਗ ਘਟਣ ਦਾ ਸੰਕੇਤ ਹੈ। ਰਿਅਲ ਅਸਟੇਟ ਕੰਪਨੀਆਂ ਦੇ ਵਿਚਾਲੇ ਕਰਜ਼ ਦੀ ਮੰਗ ਬਹੁਤ ਕਮਜ਼ੋਰ ਬਣੀ ਹੋਈ ਹੈ। ਇਹ ਕਾਰਨ ਹੈ ਕਿ ਗਾਹਕ ਕਰਜ਼ ਮੰਗ 'ਚ ਘਾਟ ਦੇ ਚੱਲਦੇ ਬੈਂਕ ਆਪਸ 'ਚ ਬਿੱਲਾਂ ਦੀ ਅਦਲਾ-ਬਦਲੀ ਕਰ ਰਹੇ ਹਨ। ਉਹ ਅਜਿਹਾ ਕਾਰਪੋਰੇਟ ਲੈਂਡਿੰਗ ਦੇ ਲਈ ਰੇਗੂਲੇਟਰੀ ਸ਼ਰਤਾਂ ਨੂੰ ਪੂਰਾ ਕਰਨ ਲਈ ਕਰ ਰਹੇ ਹਨ।


Aarti dhillon

Content Editor

Related News