ਚੀਨ ਨੇ ਬਣਾਇਆ ‘ਖ਼ਤਰਨਾਕ’ ਕਾਨੂੰਨ, ਹੁਣ ਫ਼ੌਜ ਕੋਲੋਂ ਸਵਾਲ ਪੁੱਛਣ ’ਤੇ ਹੋਵੇਗੀ ਜੇਲ੍ਹ

Saturday, Jun 12, 2021 - 12:22 PM (IST)

ਚੀਨ ਨੇ ਬਣਾਇਆ ‘ਖ਼ਤਰਨਾਕ’ ਕਾਨੂੰਨ, ਹੁਣ ਫ਼ੌਜ ਕੋਲੋਂ ਸਵਾਲ ਪੁੱਛਣ ’ਤੇ ਹੋਵੇਗੀ ਜੇਲ੍ਹ

ਪੇਈਚਿੰਗ (ਭਾਸ਼ਾ) – ਚੀਨ ਨੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਹੋਰ ਕੁਚਲਦੇ ਹੋਏ ਫ਼ੌਜ ’ਤੇ ਸਵਾਲ ਉਠਾਉਣ ਨੂੰ ਪਾਬੰਦੀਸ਼ੁਦਾ ਕਰਨ ਲਈ ਖ਼ਤਰਨਾਕ ਕਾਨੂੰਨ ਬਣਾਇਆ ਹੈ, ਜਿਸ ਤਹਿਤ ਹੁਣ ਚੀਨੀ ਫ਼ੌਜ ਤੋਂ ਸਵਾਲ ਪੁੱਛਣ ਜਾਂ ਉਸ ਦੇ ਉਪਰ ਉਂਗਲੀ ਉਠਾਉਣ ’ਤੇ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ। ਸ਼ੀ ਜਿਨਪਿੰਗ ਦੀ ਕਮਿਊਨਿਸਟ ਸਰਕਾਰ ਨੇ ਅਜਿਹੇ ਸਵਾਲਾਂ ਨੂੰ ਮਾਣਹਾਨੀ ਦੇ ਤਹਿਤ ਰੱਖਿਆ ਹੈ। ਅਜਿਹਾ ਇਕ ਕਾਨੂੰਨ ਸਭ ਤੋਂ ਪਹਿਲਾਂ 2018 ਵਿਚ ਬਣਾਇਆ ਗਿਆ ਸੀ। 

ਇਹ ਵੀ ਪੜ੍ਹੋ: ਕੋਰੋਨਾ ਟੀਕਾ ਨਹੀਂ ਲਗਵਾਇਆ ਤਾਂ ਬਲਾਕ ਹੋ ਸਕਦਾ ਹੈ ਸਿਮ ਕਾਰਡ

ਪਿਛਲੇ ਸਾਲ ਗਲਵਾਨ ਵਿਚ ਹੋਈ ਹਿੰਸਕ ਝੜਪ ਵਿਚ ਆਪਣੇ ਫ਼ੌਜੀਆਂ ਦੀਮੌਤ ਨੂੰ ਲੁਕਾਉਣ ’ਤੇ ਚੀਨੀ ਜਨਤਾ ਨੇ ਸਰਕਾਰ ਅਤੇ ਫ਼ੌਜ ਤੋਂ ਕਈ ਤਿੱਖੇ ਸਵਾਲ ਪੁੱਛੇ ਸਨ। ਦੱਸਿਆ ਜਾ ਰਿਹਾ ਹੈ ਕਿ ਨਵਾਂ ਕਾਨੂੰਨ ਵੀ 2018 ਵਿਚ ਬਣੇ ਕਾਨੂੰਨ ਦੀ ਇਕ ਕੜੀ ਹੈ। ਚੀਨ ਦੇ ਇਸ ਕਾਨੂੰਨ ਦੇ ਤਹਿਤ ਦੇਸ਼ ਦੇ ਇਕ ਪ੍ਰਸਿੱਧ ਬਲਾਗਰ ਨੂੰ ਪੀਪਲਸ ਲਿਬਰੇਸ਼ਨ ਆਰਮੀ (ਪੀ.ਐਲ.ਏ.) ਦੇ ਫ਼ੌਜੀਆਂ ਨੂੰ ਬਦਨਾਮ ਕਰਨ ਦੇ ਮਾਮਲੇ ਵਿਚ ਹਾਲ ਹੀ ਵਿਚ ਸਜ਼ਾ ਦਿੱਤੀ ਗਈ ਸੀ। ਇਸ ਬਲਾਗਤ ਨੇ ਆਪਣੇ ਲੇਖ ਵਿਚ ਗਲਵਾਨ ਘਾਟੀ ਵਿਚ ਹੋਈ ਚੀਨੀ ਫ਼ੌਜੀਆਂ ਦੀ ਮੌਤ ਨੂੰ ਲੈ ਕੇ ਸਵਾਲ ਪੁੱਛਿਆ ਸੀ।

ਇਹ ਵੀ ਪੜ੍ਹੋ: ਬ੍ਰਿਟੇਨ ਦੀ ਮਹਾਰਾਣੀ ਦੇ ਜਨਮਦਿਨ ’ਤੇ ਭਾਰਤੀ ਮੂਲ ਦੇ ਕੋਵਿਡ-19 ਪੇਸ਼ੇਵਰਾਂ ਨੂੰ ਕੀਤਾ ਜਾਵੇਗਾ ਸਨਮਾਨਤ

ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਨੇ ਖ਼ਬਰ ਦਿੱਤੀ ਕਿ ਨੈਸ਼ਨਲ ਪੀਪਲਜ਼ ਕਾਂਗਰਸ (ਐਨ.ਪੀ.ਸੀ.) ਦੀ ਸਥਾਈ ਕਮੇਟੀ ਨੇ ਵੀਰਵਾਰ ਨੂੰ ਇਸ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਕਿਹਾ ਹੈ ਕਿ ਕੋਈ ਵੀ ਵਿਅਕਤੀ ਜਾਂ ਸੰਗਠਨ ਕਿਸੇ ਵੀ ਤਰੀਕੇ ਨਾਲ ਫ਼ੌਦੀਆਂ ਦੇ ਸਨਮਾਨ ਦੀ ਨਿੰਦਾ ਜਾਂ ਅਪਮਾਨ ਨਹੀਂ ਕਰੇਗਾ ਅਤੇ ਨਾ ਹੀ ਉਹ ਹਥਿਆਰਬੰਦ ਫ਼ੌਜੀਆਂ ਦੇ ਮੈਂਬਰਾਂ ਦੀ ਸਾਖ਼ ਦੀ ਨਿੰਦਾ ਜਾਂ ਅਪਮਾਨ ਕਰੇਗੀ। ਨਵਾਂ ਬਿੱਲ ਫ਼ੌਜੀਆਂ ਦੇ ਸਨਮਾਨ ਵਿਚ ਬਣਾਈਆਂ ਗਈਆਂ ਤਖ਼ਤੀਆਂ ਨੂੰ ਅਪਵਿੱਤਰ ਕੀਤੇ ਜਾਣ 'ਤੇ ਵੀ ਪਾਬੰਦੀ ਲਗਾਉਂਦਾ ਹੈ।

ਇਹ ਵੀ ਪੜ੍ਹੋ: ਚੀਨੀ ਯੂਨੀਵਰਸਿਟੀ ਨੇ ਵਿਦਿਆਰਥੀਆਂ ਨੂੰ ਲੁਭਾਉਣ ਲਈ ਦਿੱਤਾ ਸਰੀਰਕ ਸਬੰਧ ਬਣਾਉਣ ਦਾ ਆਫ਼ਰ

ਇਸ ਬਿੱਲ ਮੁਤਾਬਕ ਇਸਤਗਾਸਾ ਫ਼ੌਜੀ ਕਰਮਚਾਰੀਆਂ ਦੀ ਮਾਣਹਾਨੀ ਅਤੇ ਉਨ੍ਹਾਂ ਦੇ ਜਾਇਜ਼ ਅਧਿਕਾਰਾਂ ਅਤੇ ਹਿੱਤਾਂ ਦੀ ਉਲੰਘਣਾ ਦੇ ਮਾਮਲੇ ਵਿਚ ਜਨਹਿੱਤ ਪਟੀਸ਼ਨ ਦਾਇਰ ਕਰ ਸਕਦੇ ਹਨ, ਜਿਨ੍ਹਾਂ ਨੇ ਉਨ੍ਹਾਂ ਦੇ ਫਰਜ਼ਾਂ ਅਤੇ ਮਿਸ਼ਨਾਂ ਦੇ ਪ੍ਰਦਰਸ਼ਨ ਨੂੰ ਗੰਭੀਰ ਰੂਪ ਵਿਚ ਪ੍ਰਭਾਵਿਤ ਕੀਤਾ ਹੈ ਅਤੇ ਸਮਾਜ ਦੇ ਜਨਤਕ ਹਿੱਤਾਂ ਨੂੰ ਨੁਕਸਾਨ ਪਹੁੰਚਾਇਆ ਹੈ।

ਇਹ ਵੀ ਪੜ੍ਹੋ: ਬੇਹੱਦ ਹੈਰਾਨੀਜਨਕ! ਔਰਤ ਨੇ ਇਕੱਠੇ 10 ਬੱਚਿਆਂ ਨੂੰ ਦਿੱਤਾ ਜਨਮ, ਬਣਾਇਆ ਨਵਾਂ ਰਿਕਾਰਡ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News