ਭਾਰਤ ਨਾਲ ਲੱਗਦੀ ਸੀਮਾ''ਤੇ ਹਾਲਾਤ ਪੂਰੀ ਤਰ੍ਹਾਂ ਸਥਿਰ ਅਤੇ ਕਾਬੂ ''ਚ ਹਨ : ਚੀਨ

Wednesday, May 27, 2020 - 06:10 PM (IST)

ਬੀਜਿੰਗ (ਭਾਸ਼ਾ): ਚੀਨ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਦੇ ਨਾਲ ਲੱਗਦੀ ਸੀਮਾ 'ਤੇ ਹਾਲਾਤ ਪੂਰੀ ਤਰ੍ਹਾਂ ਸਥਿਰ ਅਤੇ ਕੰਟਰੋਲ ਯੋਗ ਹਨ। ਇਸ ਦੇ ਨਾਲ ਹੀ ਦੋਹਾਂ ਦੇਸ਼ਾਂ ਕੋਲ ਗੱਲਬਾਤ ਅਤੇ ਵਿਚਾਰ ਵਟਾਂਦਰਾ ਕਰਕੇ ਮੁੱਦਿਆਂ ਦਾ ਹੱਲ ਕਰਨ ਲਈ ਉਚਿਤ ਸਿਸਟਮ ਅਤੇ ਸੰਚਾਰ ਮਾਧਿਅਮ ਹਨ। ਵਾਸਤਵਿਕ ਕੰਟਰੋਲ ਰੇਖਾ (ਐੱਲ.ਏ.ਸੀ.) 'ਤੇ ਭਾਰਤ ਅਤੇ ਚੀਨ ਦੀਆਂ ਸੈਨਾਵਾਂ ਦੇ ਵਿਚਾਲੇ ਚੱਲ ਰਹੇ ਗਤੀਰੋਧ ਦੀ ਪਿੱਠਭੂਮੀ ਵਿਚ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਇਹ ਟਿੱਪਣੀਆਂ ਕੀਤੀਆਂ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਆਨ ਨੇ ਇੱਥੇ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਸੀਮਾ ਨਾਲ ਸਬੰਧਤ ਚੀਨ ਦਾ ਰਵੱਈਆ ਸਪਸ਼ੱਟ ਅਤੇ ਇਕਸਾਰ ਹੈ। ਉਹਨਾਂ ਨੇ ਕਿਹਾ,''ਅਸੀਂ ਦੋਹਾਂ ਨੇਤਾਵਾਂ ਵਿਚਾਲੇ ਬਣੀ ਮਹੱਤਵਪੂਰਣ ਸਹਿਮਤੀ ਅਤੇ ਦੋਹਾ ਦੇਸ਼ਾਂ ਵਿਚ ਹੋਏ ਸਮਝੌਤੇ ਦੀ ਸਖਤੀ ਨਾਲ ਪਾਲਣਾ ਕਰਦੇ ਰਹੇ ਹਾਂ।'' ਉਹ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਪੀ.ਐੱਮ. ਨਰਿੰਦਰ ਮੋਦੀ ਦੀਆਂ ਦੋ ਗੈਰ ਰਸਮੀ ਬੈਠਕਾਂ ਦੇ ਬਾਅਦ ਉਹਨਾਂ ਦੇ ਉਹਨਾਂ ਨਿਰਦੇਸ਼ਾਂ ਦਾ ਜ਼ਿਕਰ ਕਰ ਰਹੇ ਸਨ ਜਿਹਨਾਂ ਵਿਚ ਉਹਨਾਂ ਦੋਹਾਂ ਦੇਸ਼ਾਂ ਦੀਆਂ ਸੈਨਾਵਾਂ ਨੂੰ ਆਪਸੀ ਵਿਸ਼ਵਾਸ ਪੈਦਾ ਕਰਨ ਦੇ ਲਈ ਹੋਰ ਕਦਮ ਚੁੱਕਣ ਲਈ ਕਿਹਾ ਸੀ।  

ਵਿਦੇਸ਼ ਮੰਤਰਾਲੇ ਦੇ ਬਿਆਨ ਤੋਂ ਇਕ ਦਿਨ ਪਹਿਲਾਂ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਸਭ ਤੋਂ ਖਰਾਬ ਸਥਿਤੀ ਦੀ ਕਲਪਨਾ ਕਰਦਿਆਂ ਫੌਜ ਨੂੰ ਯੁੱਧ ਦੀਆਂ ਤਿਆਰੀਆਂ ਤੇਜ਼ ਕਰਨ ਦਾ ਆਦੇਸ਼ ਦਿੱਤਾ ਸੀ ਅਤੇ ਉਹਨਾਂ ਨੂੰ ਪੂਰੀ ਦ੍ਰਿੜ੍ਹਤਾ ਦੇ ਨਾਲ ਦੇਸ਼ ਦੀ ਪ੍ਰਭੂਸੱਤਾ ਦੀ ਰੱਖਿਆ ਕਰਨ ਲਈ ਕਿਹਾ। ਝਾਓ ਨੇ ਕਿਹਾ,''ਅਸੀਂ ਆਪਣੀ ਖੇਤਰੀ ਪ੍ਰਭੂਸੱਤਾ, ਸੁਰੱਖਿਆ ਦੀ ਰੱਖਿਆ ਅਤੇ ਸਰਹੱਦੀ ਇਲਾਕਿਆਂ ਵਿਚ ਸ਼ਾਂਤੀ ਤੇ ਸਥਿਰਤਾ ਦੀ ਰੱਖਿਆ ਕਰਨ ਲਈ ਵਚਨਬੱਧ ਹਾਂ। ਹੁਣ ਚੀਨ-ਭਾਰਤ ਸੀਮਾ ਇਲਾਕੇ ਵਿਚ ਹਾਲਾਤ ਪੂਰੀ ਤਰ੍ਹਾਂ ਸਥਿਰ ਅਤੇ ਕੰਟਰੋਲ ਯੋਗ ਹਨ।'' ਉਹਨਾਂ ਨੇ ਸੀਮਾ 'ਤੇ ਤਣਾਅ ਨੂੰ ਘੱਟ ਕਰਨ ਦੇ ਲਈ ਕੂਟਨੀਤਕ ਕੋਸ਼ਿਸ਼ ਕੀਤੇ ਜਾਣ ਦੀਆਂ ਖਬਰਾਂ ਦੀ ਪੁਸ਼ਟੀ ਕਰਦਿਆਂ ਕਿਹਾ,''ਦੋਹਾਂ ਦੇਸ਼ਾਂ ਦੇ ਕੋਲ ਸੀਮਾ ਨਾਲ ਸਬੰਧਤ ਸਿਸਟਮ ਅਤੇ ਸੰਚਾਰ ਮਾਧਿਅਨ ਹਨ। ਅਸੀ ਗੱਲਬਾਤ ਅਤੇ ਵਿਚਾਰ ਵਟਾਂਦਰੇ ਦੇ ਜ਼ਰੀਏ ਮੁੱਦਿਆਂ ਨੂੰ ਹੱਲ ਕਰਨ ਵਿਚ ਸਮਰੱਥ ਹਾਂ।'' 

ਇਹ ਪੁੱਛੇ ਜਾਣ 'ਤੇ ਕੀ ਗੱਲਬਾਤ ਕਿੱਥੇ ਹੋ ਰਹੀ ਹੈ, ਇਸ 'ਤੇ ਝਾਓ ਨੇ ਕਿਹਾ ਕਿ ਦੋਹਾਂ ਦੇਸ਼ਾਂ ਨੇ ਸੀਮਾ ਸਬੰਧਤ ਸਿਸਟਮ ਅਤੇ ਕੂਟਨੀਤਕ ਮਾਧਿਅਮ ਸਥਾਪਿਤ ਕੀਤੇ ਹਨ। ਉਹਨਾਂ ਨੇ ਕਿਹਾ,''ਇਸ ਵਿਚ ਸੀਮਾ ਬਲਾਂ ਅਤੇ ਸਾਡੇ ਡਿਪਲੋਮੈਟਿਕ ਮਿਸ਼ਨਾਂ ਦੇ ਵਿਚ ਗੱਲਬਾਤ ਸ਼ਾਮਲ ਹੈ।''ਕਰੀਬ 3,500 ਕਿਲੋਮੀਟਰ ਲੰਬੀ ਐੱਲ.ਏ.ਸੀ. ਦੋਹਾਂ ਦੇਸ਼ਾਂ ਵਿਚਾਲੇ ਸੀਮਾ ਦਾ ਕੰਮ ਕਰਦੀ ਹੈ। ਹਾਲ ਹੀ ਦਿਨਾਂ ਵਿਚ ਲੱਦਾਖ ਅਤੇ ਉੱਤਰੀ ਸਿੱਕਮ ਵਿਚ ਭਾਰਤ ਅਤੇ ਚੀਨ ਦੀਆਂ ਸੈਨਾਵਾਂ ਨੇ ਆਪਣੀ ਮੌਜੂਦਗੀ ਕਾਫੀ ਹੱਦ ਤੱਕ ਵਧਾਈ ਹੈ। ਇਹ ਦੋਹਾਂ ਦੇਸ਼ਾਂ ਦੀਆਂ ਸੈਨਾਵਾਂ ਵਿਚਾਲੇ ਦੋ ਵੱਖ-ਵੱਖ, ਤਣਾਅ ਦੀਆਂ ਘਟਨਾਵਾਂ ਦੇ 2 ਹਫਤੇ ਬੀਤ ਜਾਣ ਦੇ ਬਾਅਦ ਵੀ ਤਣਾਅ ਵੱਧਣ ਅਤੇ ਦੋਹਾਂ ਪੱਖਾਂ ਦੇ ਰਵੱਈਏ ਵਿਚ ਕਠੋਰਤਾ ਆਉਣ ਦਾ ਸਪੱਸ਼ਟ ਸੰਕੇਤ ਦਿੰਦਾ ਹੈ। 

ਪੜ੍ਹੋ ਇਹ ਅਹਿਮ ਖਬਰ- 5 ਭਾਰਤੀ ਸ਼ਾਂਤੀ ਰੱਖਿਅਕਾਂ ਨੂੰ ਮਰਨ ਤੋਂ ਬਾਅਦ ਕੀਤਾ ਜਾਵੇਗਾ ਸਨਮਾਨਿਤ : UN

ਭਾਰਤ ਨੇ ਕਿਹਾ ਹੈ ਕਿ ਚੀਨੀ ਫੌਜ ਲੱਦਾਖ ਅਤੇ ਸਿੱਕਮ ਵਿਚ ਐੱਲ.ਏ.ਸੀ. 'ਤੇ ਉਸ ਦੀਆਂ ਸੈਨਾਵਾਂ ਦੀ ਸਧਾਰਨ ਗਸ਼ਤ ਵਿਚ ਰੁਕਾਵਟ ਪਾ ਰਹੀ ਹੈ ਅਤੇ ਉਸ ਨੇ ਬੀਜਿੰਗ ਦੇ ਉਸ ਦਾਅਵੇ ਦਾ ਸਖਤ ਖੰਡਨ ਕੀਤਾ ਕਿ ਦੋਹਾਂ ਸੈਨਾਵਾਂ ਵਿਚ ਤਣਾਅ ਭਾਰਤੀ ਫੌਜ ਦੇ ਚੀਨੀ ਸੀਮਾ ਵੱਲੋਂ ਘੁਸਪੈਠ ਕਰਨ ਨਾਲ ਵਧਿਆ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਦੀਆਂ ਸਾਰੀਆਂ ਗਤੀਵਿਧੀਆਂ ਸੀਮਾ 'ਤੇ ਉਸ ਦੇ ਆਪਣੇ ਹਿੱਸੇ ਵੱਲ ਹਨ। ਉਸ ਨੇ ਕਿਹਾ ਕਿ ਭਾਰਤ ਸੀਮਾ ਪ੍ਰਬੰਧਨ 'ਤੇ ਹਮੇਸ਼ਾ ਬਹੁਤ ਜ਼ਿੰਮੇਵਾਰੀ ਵਾਲਾ ਰਵੱਈਆ ਅਪਨਾਉਂਦਾ ਹੈ ਨਾਲ ਹੀ ਭਾਰਤ ਆਪਣੀ ਪ੍ਰਭੂਸੱਤਾ ਅਤੇ ਸੁਰੱਖਿਆ ਦੀ ਰੱਖਿਆ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਪੜ੍ਹੋ ਇਹ ਅਹਿਮ ਖਬਰ- ਕੈਨੇਡਾ 'ਚ ਵਾਪਰੇ ਹਾਦਸੇ 'ਚ ਮਾਪਿਆਂ ਦਾ ਇਕਲੌਤੇ ਪੁੱਤ ਦੀ ਮੌਤ


Vandana

Content Editor

Related News