ਅਜੀਬ ਮਾਮਲਾ! 26 ਸਾਲ ਬਾਅਦ ਮਹਿਲਾ ਨੇ ਵਾਪਸ ਕੀਤਾ ਚੋਰੀ ਕੀਤਾ ਬੱਚਾ

06/16/2019 3:38:43 PM

ਬੀਜਿੰਗ (ਬਿਊਰੋ)— ਚੀਨ ਦਾ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਮਹਿਲਾ ਨੇ ਆਪਣੇ ਦੋ ਬੱਚਿਆਂ ਦੀ ਮੌਤ ਦੇ ਬਾਅਦ ਆਪਣੇ ਮਾਲਕ ਦਾ ਬੇਟਾ ਚੋਰੀ ਕਰ ਲਿਆ ਸੀ। ਪਰ 26 ਸਾਲ ਬੀਤ ਜਾਣ ਦੇ ਬਾਅਦ ਹੁਣ ਮਹਿਲਾ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਉਸ ਨੇ ਹਾਲ ਹੀ ਵਿਚ ਮਾਲਕ ਨੂੰ ਉਸ ਦਾ ਬੇਟਾ ਵਾਪਸ ਕਰ ਦਿੱਤਾ। ਹੈਰਾਨੀ ਦੀ ਗੱਲ ਇਹ ਹੈ ਕਿ ਮਹਿਲਾ ਨੇ ਅਜਿਹਾ ਅੰਧਵਿਸ਼ਵਾਸ ਕਾਰਨ ਕੀਤਾ ਸੀ।

ਸਥਾਨਕ ਖਬਰਾਂ ਮੁਤਾਬਕ ਸਾਲ 1992 ਵਿਚ ਸ਼ਿਆਂਗ ਪਿੰਗ ਨਾਮ ਦੀ ਮਹਿਲਾ ਦੇ ਦੋ ਬੱਚੇ ਹੋਏ ਪਰ ਦੋਹਾਂ ਦੀ ਮੌਤ ਹੋ ਗਈ। ਇਸ ਮਗਰੋਂ ਉਹ ਇਕ ਜੋਤਸ਼ੀ ਕੋਲ ਗਈ ਅਤੇ ਅੰਧਵਿਸ਼ਵਾਸ ਦੇ ਚੱਕਰ ਵਿਚ ਫਸ ਕੇ ਆਪਣੇ ਮਾਲਕ ਦਾ ਬੇਟਾ ਚੋਰੀ ਕਰ ਲਿਆ। ਅਸਲ ਵਿਚ ਸ਼ਿਆਂਗ ਨੂੰ ਕਿਸੇ ਜੋਤਸ਼ੀ ਨੇ ਦੱਸਿਆ ਸੀ ਕਿ ਕਿਸੇ ਹੋਰ ਦਾ ਬੱਚਾ ਚੋਰੀ ਕਰਨ ਨਾਲ ਉਸ ਦੀ ਵਿਗੜੀ ਕਿਸਮਤ ਸੁਧਰ ਜਾਵੇਗੀ। ਨਾਲ ਹੀ ਉਹ ਦੁਬਾਰਾ ਸਿਹਤਮੰਦ ਬੱਚੇ ਨੂੰ ਜਨਮ ਦੇ ਸਕੇਗੀ। 

PunjabKesari

ਇਸ ਮਗਰੋਂ ਸ਼ਿਆਂਗ ਪਿੰਗ ਇਕ ਘਰ ਵਿਚ 'ਆਇਆ' (ਬੱਚੇ ਦੀ ਦੇਖਭਾਲ ਕਰਨ ਵਾਲੀ) ਦਾ ਕੰਮ ਕਰਨ ਲੱਗੀ। ਕੰਮ ਕਰਨ ਦੇ ਕੁਝ ਦਿਨ ਬਾਅਦ ਉਹ ਆਪਣੇ ਮਾਲਕ ਦਾ 15 ਮਹੀਨੇ ਦਾ ਬੱਚਾ ਚੋਰੀ ਕਰ ਕੇ ਭੱਜ ਗਈ। ਭਾਵੇਂਕਿ ਇਸ ਦੇ 3 ਸਾਲ ਬਾਅਦ ਉਸ ਦੇ ਇਕ ਬੇਟੀ ਨੂੰ ਜਨਮ ਦਿੱਤਾ। ਉਦੋਂ ਸ਼ਿਆਂਗ ਨੂੰ ਲੱਗਾ ਕਿ ਉਸ ਦੀ ਵਿਗੜੀ ਕਿਸਮਤ ਸਹੀ ਹੋ ਗਈ ਹੈ। ਭਾਵੇਂਕਿ ਖੁਦ ਦਾ ਬੱਚਾ ਹੋ ਜਾਣ ਦੇ ਬਾਅਦ ਵੀ ਸ਼ਿਆਂਗ ਆਪਣੇ ਮਾਲਕ ਦੇ ਬੇਟੇ ਨੂੰ ਪਾਲਦੀ ਰਹੀ।

ਕੁਝ ਦਿਨ ਪਹਿਲਾਂ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਫਿਰ ਉਸ ਨੇ ਆਪਣੇ ਮਾਲਕ ਦਾ ਬੇਟਾ ਵਾਪਸ ਕਰਨ ਦਾ ਫੈਸਲਾ ਲਿਆ। ਆਖਿਰਕਾਰ 26 ਸਾਲ ਬਾਅਦ ਉਸ ਨੇ ਬੱਚੇ ਨੂੰ ਉਸ ਦੇ ਅਸਲੀ ਮਾਤਾ-ਪਿਤਾ ਕੋਲ ਵਾਪਸ ਭੇਜ ਦਿੱਤਾ।


Vandana

Content Editor

Related News