ਚੀਨ ਹਮੇਸ਼ਾ ਪਾਕਿਸਤਾਨ ਨਾਲ ਮਜ਼ਬੂਤੀ ਨਾਲ ਖੜ੍ਹਾ ਰਹੇਗਾ: ਸ਼ੀ ਜਿਨਪਿੰਗ

Wednesday, Aug 02, 2023 - 04:26 PM (IST)

ਚੀਨ ਹਮੇਸ਼ਾ ਪਾਕਿਸਤਾਨ ਨਾਲ ਮਜ਼ਬੂਤੀ ਨਾਲ ਖੜ੍ਹਾ ਰਹੇਗਾ: ਸ਼ੀ ਜਿਨਪਿੰਗ

ਬੀਜਿੰਗ (ਭਾਸ਼ਾ)- ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਹੈ ਕਿ ਚੀਨ ਆਪਣੇ ਰਣਨੀਤਕ ਸਬੰਧਾਂ ਨੂੰ ਨਵੀਆਂ ਉਚਾਈਆਂ 'ਤੇ ਲਿਜਾਣ ਲਈ ਆਪਣੇ ਸਦਾਬਹਾਰ ਸਹਿਯੋਗੀ ਪਾਕਿਸਤਾਨ ਨਾਲ ਕੰਮ ਕਰਨਾ ਜਾਰੀ ਰੱਖੇਗਾ। ਦੱਖਣੀ ਏਸ਼ੀਆਈ ਦੇਸ਼ ਵਿੱਚ ਖੇਤਰੀ ਸੰਪਰਕ ਨੂੰ ਹੁਲਾਰਾ ਦੇਣ ਵਾਲੇ ਪਾਕਿਸਤਾਨ ਵਿਚ ਚੀਨ ਦੇ ਅਭਿਲਾਸ਼ੀ ਚੀਨ-ਪਾਕਿਸਤਾਨ ਆਰਥਿਕ ਗਲਿਆਰੇ (CPEC) ਪ੍ਰੋਜੈਕਟਾਂ ਦੀ ਸ਼ੁਰੂਆਤ ਦੇ 10 ਸਾਲ ਪੂਰੇ ਹੋ ਗਏ ਹਨ।

ਸੀ.ਪੀ.ਈ.ਸੀ. ਪ੍ਰਾਜੈਕਟ ਦੇ 10 ਸਾਲ ਪੂਰੇ ਹੋਣ 'ਤੇ ਸੋਮਵਾਰ ਨੂੰ ਇਸਲਾਮਾਬਾਦ 'ਚ 'ਏ ਡੀਕੇਡ ਆਫ ਚਾਈਨਾ ਪਾਕਿਸਤਾਨ ਇਕਨਾਮਿਕ ਕੋਰੀਡੋਰ' (ਸੀਪੀਈਸੀ) ਸਿਰਲੇਖ ਵਾਲਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਸ਼ੀ ਨੇ ਕਿਹਾ ਕਿ 60 ਅਰਬ ਡਾਲਰ ਦਾ CPEC ਬੁਨਿਆਦੀ ਢਾਂਚਾ ਪ੍ਰੋਗਰਾਮ ਬੈਲਟ ਐਂਡ ਰੋਡ ਇਨੀਸ਼ੀਏਟਿਵ (ਬੀ.ਆਰ.ਆਈ.) ਦਾ "ਮਹੱਤਵਪੂਰਨ ਫਲੈਗਸ਼ਿਪ ਪ੍ਰੋਜੈਕਟ" ਹੈ। CPEC, ਪਾਕਿਸਤਾਨ ਦੇ ਬਲੋਚਿਸਤਾਨ ਵਿੱਚ ਗਵਾਦਰ ਬੰਦਰਗਾਹ ਨੂੰ ਚੀਨ ਦੇ ਸ਼ਿਨਜਿਆਂਗ ਸੂਬੇ ਨਾਲ ਜੋੜਦਾ ਹੈ।

ਭਾਰਤ ਇਸ ਦਾ ਵਿਰੋਧ ਕਰ ਰਿਹਾ ਹੈ ਕਿਉਂਕਿ ਇਹ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚੋਂ ਲੰਘਦਾ ਹੈ। ਇਸ ਪ੍ਰੋਗਰਾਮ ਵਿੱਚ ਚੀਨ ਦੇ ਉਪ ਪ੍ਰਧਾਨ ਮੰਤਰੀ ਹੇ ਲਿਫੇਂਗ ਨੇ ਸ਼ਿਰਕਤ ਕੀਤੀ ਜੋ ਪਾਕਿਸਤਾਨ ਦੇ ਤਿੰਨ ਦਿਨਾਂ ਦੌਰੇ 'ਤੇ ਹਨ। ਇਕ ਸਰਕਾਰੀ ਨਿਊਜ਼ ਏਜੰਸੀ ਨੇ ਸ਼ੀ ਦੇ ਹਵਾਲੇ ਨਾਲ ਕਿਹਾ, "CPEC ਦੀ ਸਾਲ 2013 ਵਿੱਚ ਸ਼ੁਰੂਆਤ ਤੋਂ ਬਾਅਦ, ਚੀਨ ਅਤੇ ਪਾਕਿਸਤਾਨ ਇਸ ਨੂੰ ਵਿਆਪਕ ਸਲਾਹ-ਮਸ਼ਵਰੇ, ਸਾਂਝੇ ਯੋਗਦਾਨ ਅਤੇ ਸਾਂਝੇ ਲਾਭ ਦੇ ਸਿਧਾਂਤ ਦੇ ਤਹਿਤ ਅੱਗੇ ਵਧਾ ਰਹੇ ਹਨ ਅਤੇ ਕਈ ਸ਼ੁਰੂਆਤੀ ਲਾਭ ਪ੍ਰਾਪਤ ਹੋਏ ਹਨ।" 


author

cherry

Content Editor

Related News