ਦੱਖਣੀ ਏਸ਼ੀਆਈ ਅਧਿਐਨਕਰਤਾ ਦੀ ਚੀਨ ਨੂੰ ਫਟਕਾਰ

Tuesday, Oct 13, 2020 - 03:38 PM (IST)

ਦੱਖਣੀ ਏਸ਼ੀਆਈ ਅਧਿਐਨਕਰਤਾ ਦੀ ਚੀਨ ਨੂੰ ਫਟਕਾਰ

ਵਾਸ਼ਿੰਗਟਨ- ਚੀਨ ਵਲੋਂ ਅਮਰੀਕਾ ਦੇ ਪਤਨ ਦਾ ਜਸ਼ਨ ਮਨਾਉਣ ’ਤੇ ਦੱਖਣੀ ਏਸ਼ੀਆ ਹੈਰੀਟੇਜ ਫਾਊਂਡੇਸ਼ਨ ਦੇ ਰਿਸਰਚ ਫੈਲੋ ਜੈੱਫ ਐੱਮ ਸਮਿਥ ਨੇ ਚੀਨ ਨੂੰ ਫਟਕਾਰ ਲਾਈ ਹੈ। ਉਨ੍ਹਾਂ ਕਿਹਾ ਕਿ ਚੀਨ ਦੇ ਹਰ ਖਤਰਨਾਕ ਵਾਰ ਦਾ ਜਵਾਬ ਦਿੱਤਾ ਜਾਵੇਗਾ ।

ਚੀਨ ਦੇ ਅਮਰੀਕੀ ਪਤਨ ਦੇ ਨਾਅਰੇ ਦੇ ਜਵਾਬ ਵਿਚ ਸਮਿਥ ਨੇ ਕਿਹਾ ਕਿ ਅਸੀਂ ਅਤੇ ਸਾਡੇ ਸਾਥੀ ਦੇਸ਼ ਮਹਾਸਾਗਰਾਂ ਅਤੇ ਹਰ ਖੇਤਰ ਵਿਚ ਚੀਨ ਨੂੰ ਟੱਕਰ ਦੇਣ ਲਈ ਤਿਆਰ ਹਨ। ਸਾਡੇ ਕੋਲ ਉੱਚ ਤਕਨੀਕ, ਵੈਸ਼ਵਿਕ ਰਿਜ਼ਰਵ ਮੁਦਰਾ, ਫੌਜੀ ਸਾਥੀਆਂ ਦਾ ਵਿਸ਼ਾਲ ਨੈੱਟਵਰਕ, 5ਕੇ+ਨਿਊਕਲਰ (ਪ੍ਰਮਾਣੁ ਬੰਬ) ਅਤੇ 10 ਜਹਾਜ਼ ਵਾਹਕ ਹਨ। ਉਨ੍ਹਾਂ ਕਿਹਾ ਕਿ ਠੀਕ ਹੈ ਜੇ ਚੀਨ ਕੋਈ ਕਦਮ ਚੁੱਕੇ ਪਰ ਜਵਾਬੀ ਕਾਰਵਾਈ ਦਾ ਸਾਹਮਣਾ ਕਰਨ ਲਈ ਵੀ ਤਿਆਰ ਰਹੇ। ਸਮਿਥ ਦਾ ਇਹ ਬਿਆਨ ਪਿਊ ਰਿਸਰਚ ਦੀ ਇਕ ਰਿਪੋਰਟ ਤੋਂ ਬਾਅਦ ਆਇਆ ਹੈ ਜਿਸ ਵਿਚ ਕਿਹਾ ਗਿਆ ਸੀ ਕਿ ਪਿਛਲੇ ਕੁਝ ਮਹੀਨਿਆਂ ਵਿਚ ਕੋਵਿਡ-19 ਮਹਾਮਾਰੀ ਕਾਰਨ ਚੀਨ ਨੂੰ ਲੈ ਕੇ ਵੈਸ਼ਵਿਕ ਧਾਰਨਾਵਾਂ ਨਾਂਹਪੱਖੀ ਹੋ ਗਈਆਂ ਹਨ।

ਸੀਨੀਅਰ ਰਿਸਰਚਰ ਤੇ ਰਿਪੋਰਟ ਦੇ ਸਹਿ-ਲੇਖਕ ਲੌਰਾ ਸਿਲਵਰ ਨੇ ਕਿਹਾ,‘‘ਪ੍ਰਮੁੱਖ ਗੱਲ ਇਹ ਹੈ ਕਿ ਚੀਨ ਦੇ ਉਲਟ ਤੇ ਨਾਂਹਪੱਖੀ ਵਿਚਾਰ ਤੇਜ਼ੀ ਨਾਲ ਵਧ ਰਹੇ ਹਨ ਅਤੇ ਇਹ ਇਸ ਤੱਥ ਨਾਲ ਜੁੜਿਆ ਹੈ ਕਿ ਚੀਨ ਨੇ ਕੋਰੋਨਾ ਵਾਇਰਸ ਨੂੰ ਸੰਭਾਲਣ ਦਾ ਚੰਗਾ ਕੰਮ ਨਹੀਂ ਕੀਤਾ।’’ 
 


author

Lalita Mam

Content Editor

Related News