ਚੀਨ ਦੀ ਅਮਰੀਕਾ ਨੂੰ ਅਪੀਲ, ਵਿਦਿਆਰਥੀਆਂ ਦੀਆਂ ਰੱਦ ਕੀਤੀਆਂ ਵੀਜ਼ਾ ਅਰਜ਼ੀਆਂ ਦੀ ਹੋਵੇ ਸਮੀਖਿਆ

Thursday, Jul 08, 2021 - 12:56 PM (IST)

ਚੀਨ ਦੀ ਅਮਰੀਕਾ ਨੂੰ ਅਪੀਲ, ਵਿਦਿਆਰਥੀਆਂ ਦੀਆਂ ਰੱਦ ਕੀਤੀਆਂ ਵੀਜ਼ਾ ਅਰਜ਼ੀਆਂ ਦੀ ਹੋਵੇ ਸਮੀਖਿਆ

ਬੀਜਿੰਗ- ਚੀਨ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਦੇ ਨਿਯਮਾਂ ਦੇ ਅਧੀਨ, ਚੀਨੀ ਵਿਦਿਆਰਥੀਆਂ ਦੀਆਂ ਵੀਜ਼ਾ ਅਰਜ਼ੀਆਂ ਨੂੰ ਅਸਵੀਕਾਰ ਕਰਨ 'ਤੇ ਸੰਯੁਕਤ ਰਾਜ ਅਮਰੀਕਾ ਨੂੰ ਸਮੀਖਿਆ ਕਰਨ ਦੀ ਅਪੀਲ ਕੀਤੀ ਹੈ। ਮੰਗਲਵਾਰ ਨੂੰ ਇਕ ਪ੍ਰੈੱਸ ਵਾਰਤਾ ਨੂੰ ਸੰਬੋਧਨ ਕਰਦੇ ਹੋਏ, ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜੀਅਨ ਨੇ ਕਿਹਾ,''ਚੀਨ ਇਸ ਮੁੱਦੇ 'ਤੇ ਗੰਭੀਰ ਚਿੰਤਾ ਜ਼ਾਹਰ ਕਰਦਾ ਹੈ ਅਤੇ ਅਮਰੀਕਾ ਨਾਲ ਇਸ ਨੂੰ ਲੈ ਕੇ ਗੰਭੀਰ ਗੱਲਬਾਤ ਕਰੇਗਾ। ਇਹ ਸਥਿਤੀ ਚੀਨੀ ਵਿਦਿਆਰਥੀਆਂ ਦੀਆਂ ਵੀਜ਼ਾ ਅਰਜ਼ੀਆਂ ਨੂੰ ਕਥਿਤ ਤੌਰ 'ਤੇ ਇਸ ਆਧਾਰ 'ਤੇ ਅਸਵੀਕਾਰ ਕਰਨ ਤੋਂ ਬਾਅਦ ਆਈ ਹੈ ਕਿ ਉਨ੍ਹਾਂ ਨੇ ਟਰੰਪ ਪ੍ਰਸ਼ਾਸਨ ਦੇ ਅਧੀਨ ਦਸਤਖ਼ਤ ਕੀਤੇ ਰਾਸ਼ਟਰਪਤੀ ਦੇ ਐਲਾਨ 10043 ਦਾ ਉਲੰਘਣ ਕੀਤਾ ਸੀ।

ਚੀਨ ਨੇ ਅਮਰੀਕਾ ਤੋਂ ਆਪਣੀ ਗਲਤੀਆਂ ਨੂੰ ਸੁਧਾਰਨ ਅਤੇ ਦੇਸ਼ ਵਿਦਿਆਰਥੀਆਂ ਦੀਆਂ ਵੀਜ਼ਾ ਅਰਜ਼ੀਆਂ ਦੀਆਂ ਸਮੀਖਿਆ ਕਰਨ ਲਈ ਅਪੀਲ ਕੀਤੀ ਹੈ। ਨਾਲ ਹੀ ਕਿਹਾ ਹੈ ਕਿ ਵਿਦਿਆਰਥੀਆਂ 'ਤੇ ਪਾਬੰਦੀ ਲਾਉਣ ਅਤੇ ਦਬਾਉਣ ਲਈ ਅਮਰੀਕਾ ਵੱਖ-ਵੱਖ ਬਹਾਨਿਆਂ ਦੀ ਵਰਤੋਂ ਕਰਨਾ ਬੰਦ ਕਰਨ ਅਤੇ ਉਨ੍ਹਾਂ ਦੇ ਜਾਇਜ਼ ਅਧਿਕਾਰਾਂ ਅਤੇ ਹਿੱਤਾਂ ਦੀ ਰੱਖਿਆ ਕਰਨ ਦੇ ਨਾਲ, ਦੋਹਾਂ ਦੇਸ਼ਾਂ ਦੇ ਲੋਕਾਂ ਲਈ ਇਕ ਸਿਹਤਮੰਦ ਵਾਤਾਵਰਣ ਬਣਾਉਣ 'ਚ ਸਹਿਯੋਗ ਕਰਨ। 

ਦੱਸਣਯੋਗ ਹੈ ਕਿ ਪਿਛਲੇ ਸਾਲ ਜੂਨ 'ਚ ਅਮਰੀਕਾ ਨੇ ਚੀਨੀ ਗਰੈਜੂਏਟ ਵਿਦਿਆਰਥੀਆਂ ਅਤੇ ਸੋਧਕਰਤਾਵਾਂ ਦੇ ਚੀਨ ਦੀ ਫ਼ੌਜ 'ਚ ਪ੍ਰਵੇਸ਼ 'ਤੇ ਪਾਬੰਦੀ ਲਗਾਉਣ ਲਈ ਇਕ ਨਿਯਮ ਲਾਗੂ ਕੀਤਾ ਸੀ। ਇਸ ਨਿਯਮ ਦੇ ਅਧੀਨ ਚੀਨੀ ਵਿਦਿਆਰਥੀਆਂ ਦੀਆਂ ਵੀਜ਼ਾ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਸਨ ਤਾਂ ਕਿ ਬੀਜਿੰਗ ਵਲੋਂ ਆਪਣੇ ਵਿਦਿਆਰਥੀਆਂ ਦਾ ਇਸੇਤਮਾਲ ਕਰ ਕੇ ਅਮਰੀਕਾ ਦੀ ਤਕਨੀਕ ਨੂੰ ਚੋਰੀ ਹੋਣ ਤੋਂ ਬਚਾਇਆ ਜਾ ਸਕੇ। ਇਸ ਐਲਾਨ ਤੋਂ ਬਾਅਦ 'ਫ਼ੌਜ-ਨਾਗਰਿਕ ਮਿਸ਼ਰਨ ਰਾਜਨੀਤੀ' ਨਾਲ ਜੁੜੇ ਕੁਝ ਚੀਨੀ ਵਿਦਿਆਰਥੀਆਂ ਅਤੇ ਸੋਧਕਰਤਾਵਾਂ ਦੇ ਪ੍ਰਵੇਸ਼ ਨੂੰ ਰੱਦ ਕਰ ਦਿੱਤਾ ਗਿਆ ਸੀ। ਇਸ ਦੇ ਅਧੀਨ ਚੀਨੀ ਨਾਗਰਿਕਾਂ ਨੂੰ 'ਐੱਫ਼' ਜਾਂ 'ਜੇ' ਵੀਜ਼ੇ ਦੀ ਮੰਗ ਨਾਲ ਅਮਰੀਕਾ 'ਚ ਪ੍ਰਵੇਸ਼ ਕਰਨਾ ਚਾਅ ਰਹੇ ਸਨ, ਉਨ੍ਹਾਂ ਦੇ ਪ੍ਰਵੇਸ਼ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।


author

DIsha

Content Editor

Related News