ਚੀਨ ਨੇ ਹਾਂਗ ਕਾਂਗ ''ਚ ਲਾਗੂ ਕੀਤਾ ਰਾਸ਼ਟਰੀ ਸੁਰੱਖਿਆ ਕਾਨੂੰਨ, ਖਤਮ ਹੋਵੇਗੀ ਫਰੀਡਮ ਆਫ ਸਪੀਚ

06/21/2020 2:10:52 AM

 ਬੀਜਿੰਗ : ਚੀਨ ਨੇ ਹਾਂਗ ਕਾਂਗ ਵਿਚ ਲਾਗੂ ਹੋਣ ਵਾਲੇ ਰਾਸ਼ਟਰੀ ਸੁਰੱਖਿਆ ਕਾਨੂੰਨ (ਨੈਸ਼ਨਲ ਸਕਿਓਰਿਟੀ ਐਕਟ) ਦਾ ਮਸੌਦਾ ਜਾਰੀ ਕਰ ਦਿੱਤਾ ਹੈ। ਇਸ ਮਸੌਦੇ ਤਹਿਤ ਹਾਂਗ ਕਾਂਗ ਵਿਚ ਨੈਸ਼ਨਲ ਸਕਿਓਰਿਟੀ ਏਜੰਸੀ ਦਾ ਗਠਨ ਕੀਤਾ ਜਾਵੇਗਾ। ਇਹ ਏਜੰਸੀ ਇਕ ਸੀ.ਈ.ਓ. ਦੇ ਰਾਹੀਂ ਓਪਰੇਟ ਹੋਵੇਗੀ ਤੇ ਇਹ ਸੀ.ਈ.ਓ. ਬੀਜਿੰਗ ਵਿਚ ਸਿੱਧਾ ਚੀਨ ਦੀ ਕੇਂਦਰ ਦੀ ਸਰਕਾਰ ਨੂੰ ਰਿਪੋਰਟ ਕਰੇਗਾ। ਇਸ ਸੀ.ਈ.ਓ. ਰਾਹੀਂ ਹੀ ਚੀਨ ਹਾਂਗ ਕਾਂਗ ਦੀਆਂ ਸਾਰੀਆਂ ਖੂਫੀਆ ਸੂਚਨਾਵਾਂ ਇਕੱਠੀਆਂ ਕਰੇਗਾ।
ਕਾਨੂੰਨ ਦਾ ਮਕਸਦ ਵੱਖਵਾਦ, ਅੱਤਵਾਦ ਅਤੇ ਵਿਦੇਸ਼ੀ ਤਾਕਤਾਂ ਨਾਲ ਮਿਲ ਕੇ ਕੰਮ ਕਰਨ ਵਾਲਿਆਂ ਠੱਲ ਪਾਉਣਾ ਦੱਸਿਆ ਜਾ ਰਿਹਾ ਹੈ। ਹਾਲਾਂਕਿ ਇਸ ਕਾਨੂੰਨ ਦੇ ਰਾਹੀਂ ਹੀ ਚੀਨ ਨੇ ਹਾਂਗ ਕਾਂਗ ਵਿਚ ਫਰੀਡਮ ਆਫ ਸਪੀਚ ਨੂੰ ਦੱਬਣ ਦੀ ਤਿਆਰੀ ਵੀ ਕਰ ਲਈ ਹੈ। ਹਾਂਗ ਕਾਂਗ ਵਿਚ ਹੁਣ ਕੋਈ ਵੀ ਚੀਨ ਦੀ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਆਵਾਜ਼ ਨਹੀਂ ਚੁੱਕ ਸਕੇਗਾ ਤੇ ਕਾਨੂੰਨ ਵਿਵਸਥਾ ਦਾ ਸਾਰਾ ਕੰਮ ਚੀਨ ਦੀ ਕੇਂਦਰ ਸਰਕਾਰ ਦੇ ਹੱਥ ਵਿਚ ਆ ਜਾਵੇਗਾ। ਮਸੌਦੇ ਦੇ ਮੁਤਾਬਕ ਚੋਣਵੇਂ ਹਾਲਾਤਾਂ ਨੂੰ ਛੱਡ ਕੇ ਹਾਂਗ ਕਾਂਗ ਦੀਆਂ ਅਦਾਲਤਾਂ ਆਪਣੇ ਤਰੀਕੇ ਨਾਲ ਕੰਮ ਕਰਨਗੀਆਂ। ਮੰਨਿਆ ਜਾ ਰਿਹਾ ਹੈ ਕਿ ਇਸ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਇਕ ਦੇਸ਼ ਦੋ ਸਿਸਟਮ ਦੀ ਨੀਤੀ ਖਤਮ ਹੋ ਜਾਵੇਗੀ ਲਿਹਾਜ਼ਾ ਅਦਾਲਤਾਂ ਵੀ ਨਿਰਪੱਖ ਤੇ ਆਜ਼ਾਦ ਨਹੀਂ ਰਹਿ ਜਾਣਗੀਆਂ।


Inder Prajapati

Content Editor

Related News