ਚੀਨ ਕਰ ਰਿਹੈ ਉਈਗਰ ਮੁਸਲਿਮਾਂ ਦਾ ਕਤਲੇਆਮ, ਦੁਨੀਆ ’ਚ ਖੁਸ਼ਹਾਲ ਦੇਸ਼ ਹੋਣ ਇਕਮੁੱਠ
Thursday, Jul 30, 2020 - 09:16 AM (IST)
ਪੇਈਚਿੰਗ, (ਵਿਸ਼ੇਸ਼)- ਚੀਨ ਉਈਗਰ ਮੁਸਲਿਮਾਂ ਦਾ ਕਤਲੇਆਮ ਲਗਾਤਾਰ ਕਰ ਰਿਹਾ ਹੈ। ਅਜਿਹੇ ’ਚ ਦੁਨੀਆ ਦੇ ਖੁਸ਼ਹਾਲ ਦੇਸ਼ਾਂ ਨੂੰ ਇਕਮੁੱਠ ਹੋ ਕੇ ਚੀਨ ਨੂੰ ਬੇਨਕਾਬ ਕਰਨਾ ਹੋਵੇਗਾ। ਸੰਸਾਰਕ ਭਾਈਚਾਰੇ ਨੇ ਵੀ ਇਸ ਗੱਲ ਨੂੰ ਮਹਿਸੂਸ ਕੀਤਾ ਹੈ ਕਿ ਚੀਨ ਜਾਤੀ ਹਮਲੇ ਵਧਾ ਰਿਹਾ ਹੈ। ਇਹ ਅਹਿਮ ਹੈ ਕਿ ਸੰਯੁਕਤ ਰਾਸ਼ਟਰ ਅਤੇ ਹੋਰ ਕੌਮਾਂਤਰੀ ਸੰਗਠਨ ਚੀਨ ’ਤੇ ਦਬਾਅ ਬਣਾਉਣ ਅਤੇ ਉਈਗਰਾਂ ਦੇ ਖਿਲਾਫ ਕਤਲੇਆਮ ਦੀ ਜਾਂਚ ਲਈ ਜ਼ਰੂਰੀ ਕਦਮ ਉਠਾਉਣ।
ਇਹ ਕਹਿਣਾ ਹੈ ਕਿ ਅਮਰੀਕਾ ਦੇ ਉਈਗਰ ਵਰਕਰ ਰੁਸ਼ਨ ਅੱਬਾਸ ਦਾ। ‘ਕੈਂਪੇਨ ਫਾਰ ਉਈਗਰ’ ਦੀ ਰਿਪੋਰਟ ‘ਪੂਰਬੀ ਤੁਰਕਿਸਤਾਨ ’ਚ ਚੀਨ ਦਾ ਕਤਲੇਆਮ’ ’ਚ ਉਈਗਰਾਂ ’ਤੇ ਹੋ ਰਹੇ ਅੱਤਿਆਚਾਰਾਂ ਦੀ ਲੰਬੀ ਫੇਹਿਰਿਸਤ ਹੈ। ਪੂਰਬੀ ਤੁਰਕਿਸਤਾਨ ਨੂੰ ਚੀਨ ’ਚ ਅਧਿਕਾਰਕ ਤੌਰ ’ਤੇ ਸ਼ਿੰਜਿਯਾਂਗ ਉਈਗਰ ਖੁਦ ਮੁਖਤਆਰ ਖੇਤਰ ਕਿਹਾ ਜਾਂਦਾ ਹੈ। ਇਹ ਹਾਲ ਦੇ ਸਾਲਾਂ ’ਚ ਮਨੁੱਖੀ ਅਧਿਕਾਰਾਂ ਦੇ ਉਲੰਘਣਾ ਦੀ ਇਕ ਥਾਂ ਬਣ ਗਿਆ ਹੈ।
ਦੇਖਣ ਵਿਚ ਆਇਆ ਹੈ ਕਿ ਇਸਲਾਮਿਕ ਸਹਿਯੋਗ ਸੰਗਠਨ (ਓ. ਆਈ. ਸੀ.) ਅਤੇ ਸਾਰੇ ਮੁਸਲਿਮ ਬਹੁਤ ਗਿਣਤੀ ਦੇਸ਼ਾਂ ਨੇ ਵਿਸ਼ੇਸ਼ ਤੌਰ ’ਤੇ ਉਈਗਰ ਮੁਸਲਮਾਨਾਂ ਦੇ ਕਲਿਆਣ ’ਚ ਕੋਈ ਦਿਲਚਸਪੀ ਨਹੀਂ ਦਿਖਾਈ ਹੈ। ਉਥੇ, ਚੀਨ ਨੇ ਇਸਲਾਮ ਦੇ ਖਿਲਾਫ ਜੰਗ ਛੇੜ ਰੱਖੀ ਹੈ ਅਤੇ ਦੁਨੀਆ ਨੂੰ ਇਹ ਐਲਾਨ ਕਰ ਰਿਹਾ ਹੈ ਕਿ ਉਹ ਪਵਿੱਤਰ ਕੁਰਾਨ ਫਿਰ ਤੋਂ ਲਿਖ ਰਿਹਾ ਹੈ।
5 ਲੱਖ ਤੋਂ ਜ਼ਿਆਦਾ ਯਤੀਮਖਾਨਿਆਂ ’ਚ
ਰਿਪੋਰਟ ’ਚ ਉਈਗਰਾਂ ਦੇ ਕਈ ਮਾਮਲਿਆਂ ਦਾ ਅਧਿਐਨ ਸਾਮਲ ਹੈ, ਜਿਨ੍ਹਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਬਾਹਰ ਕੱਢ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਕੈਂਪਾਂ ’ਚ ਭੇਜ ਦਿੱਤਾ ਗਿਆ ਹੈ। ਔਰਤਾਂ ਅਤੇ ਬੱਚੇ ਚੀਨੀ ਅਧਿਕਾਰੀਆਂ ਦੇ ਵਿਸ਼ੇਸ਼ ਟੀਚੇ ਹਨ ਕਿਊਂਕਿ ਉਹ ਉਈਗਰ ਆਬਾਦੀ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਦੇ ਹਨ। ਔਰਤਾਂ ਨੂੰ ਜ਼ਬਰਦਸਤੀ ਨਸਬੰਦੀ ਲਈ ਮਜ਼ਬੂਰ ਕੀਤਾ ਜਾਂਦਾ ਹੈ।
ਅਜਿਹੀਆਂ ਵੀ ਰਿਪੋਰਟਾਂ ਹਨ ਕਿ 5 ਲੱਖ ਤੋਂ ਜ਼ਿਆਦਾ ਉਈਗਰ ਬੱਚਿਆਂ ਨੂੰ ਰਾਜ-ਸੰਚਾਲਿਤ ਯਤੀਮਖਾਨਿਆਂ ’ਚ ਭੇਜਿਆ ਗਿਆ ਹੈ। ਉਥੇ ਉਹ ਆਪਣੀਆਂ ਆਦਤਾਂ, ਧਰਮ, ਆਪਣੀ ਪਛਾਣ ਅਤੇ ਆਪਣੀ ਭਾਸ਼ਾ ਤੱਕ ਨੂੰ ਭੁੱਲ ਜਾਂਦੇ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਚੀਨੀ ਕਮਿਊਨਿਸਟ ਪਾਰਟੀ ਵਿਵਸਥਿਤ ਰੂਪ ਨਾਲ ਉਈਗਰਾਂ ’ਤੇ ਅੱਤਿਆਚਾਰ ਅਤੇ ਦਬਾਅ ਬਣਾਕੇ ਪਹਿਲਾਂ ਉਨ੍ਹਾਂ ਨੂੰ ਆਤਮਸਾਤ ਹੋਣ ਲਈ ਮਜ਼ਬੂਰ ਕਰ ਰਹੀ ਹੈ ਅਤੇ ਫਿਰ ਉਨ੍ਹਾਂ ਨੂੰ ਖਤਮ ਕਰ ਰਹੀ ਹੈ।
ਕੌਮਾਂਤਰੀ ਕਮਿਸ਼ਨ ਬਣਾਉਣਾ ਜ਼ਰੂਰੀ
ਕੈਂਪੇਨ ਪਾਰ ਉਈਗਰਸ ਨੇ ਮੰਗ ਕੀਤੀ ਹੈ ਕਿ ਖੇਤਰ ’ਚ ਚੀਨ ਦੀਆਂ ਨੀਤੀਆਂ ਦੀ ਨਿਗਰਾਨੀ ਲਈ ਇਕ ਕੌਮਾਂਤਰੀ ਕਮਿਸ਼ਨ ਬਣਾਉਣਾ ਜ਼ਰੂਰੀ ਹੈ ਜੋ ਇਸ ਖੇਤਰ ’ਚ ਚੀਨ ਦੇ ਕਾਰਜ਼ਾਂ ਦਾ ਪ੍ਰਭਾਵੀ ਢੰਗ ਨਾਲ ਨਿਰੀਖਣ ਕਰਨ ਲਈ ਜ਼ਰੂਰੀ ਉਪਾਅ ਕਰੇ।
ਰਿਪੋਰਟ ’ਚ ਮੰਗ ਕੀਤੀ ਗਈ ਹੈ ਕਿ ਚੀਨ ਨੂੰ ਸਾਰੇ ਮਨੁੱਖੀ ਅਧਿਕਾਰ ਦੀ ਉਲੰਘਣਾ ਲਈ, ਖਾਸ ਕਰ ਕੇ ਕੰਸੰਟ੍ਰੇਸ਼ਨ ਕੈਂਪਾਂ ’ਚ ਕੀਤੇ ਗਏ ਉਲੰਘਣਾਂ ਲਈ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ।