ਕੋਰੋਨਾ ਵਾਇਰਸ ਨੂੰ ਲੈ ਕੇ ਚੀਨ ਨੇ ਅਮਰੀਕਾ ਨੂੰ ਦਿਖਾਈਆਂ ਅੱਖਾਂ

Tuesday, Apr 21, 2020 - 11:52 PM (IST)

ਕੋਰੋਨਾ ਵਾਇਰਸ ਨੂੰ ਲੈ ਕੇ ਚੀਨ ਨੇ ਅਮਰੀਕਾ ਨੂੰ ਦਿਖਾਈਆਂ ਅੱਖਾਂ

ਪੇਈਚਿੰਗ (ਏਜੰਸੀ)- ਕੋਰੋਨਾ ਵਾਇਰਸ ਨੂੰ ਲੈ ਕੇ ਛਿੜੀ ਜ਼ੁਬਾਨੀ ਜੰਗ ਦਰਮਿਆਨ ਚੀਨ ਨੇ ਅਮਰੀਕਾ ਨੂੰ ਅੱਖਾਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਅਮਰੀਕਾ 'ਤੇ ਜਵਾਬੀ ਹਮਲਾ ਬੋਲ ਦਿੱਤਾ ਹੈ। ਚੀਨ ਨੇ ਪੁੱਛਿਆ ਕਿ ਜਦੋਂ ਐਚ.ਆਈ.ਵੀ. ਅਤੇ ਐਚ1ਐਨ1 ਵਾਇਰਸ ਦਾ ਕੇਂਦਰ ਅਮਰੀਕਾ ਦੇ ਰਹਿਣ ਦੇ ਬਾਵਜੂਦ ਉਸ 'ਤੋਂ ਕੋਈ ਜਵਾਬਦੇਹੀ ਨਹੀਂ ਮੰਗੀ ਗਈ ਤਾਂ ਫਿਰ ਕੋਰੋਨਾ ਸੰਕਟ ਵਿਚ ਸਾਡੇ ਖਿਲਾਫ ਕਾਰਵਾਈ ਦੀ ਮੰਗ ਕਿਉਂ ਹੋ ਰਹੀ ਹੈ? ਦਰਅਸਲ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਨੂੰ ਸੁਚੇਤ ਕੀਤਾ ਹੈ ਕਿ ਜੇਕਰ ਇਹ ਪਤਾ ਲੱਗਾ ਕਿ ਉਹ ਕੋਰੋਨਾ ਵਾਇਰਸ ਸੰਸਾਰਕ ਮਹਾਂਮਾਰੀ ਨੂੰ ਫੈਲਾਉਣ ਦੇ ਜ਼ਿੰਮੇਵਾਰ ਚੀਨ ਹੈ ਅਤੇ ਉਸ ਨੂੰ ਇਸ ਦੇ ਬਾਰੇ ਵਿਚ ਜਾਣਕਾਰੀ ਸੀ ਤਾਂ ਉਸ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ।

ਚੀਨੀ ਵਿਦੇਸ਼ ਮੰਤਰਾਲੇ ਨੇ ਇਸ 'ਤੇ ਜਵਾਬ ਦਿੱਤਾ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ ਸ਼ੁਆਂਗ ਨੇ ਕਿਹਾ ਕਿ 2009 ਵਿਚ ਐਚ1ਐਨ1 ਫਲੂ ਦੀ ਸ਼ੁਰੂਆਤ ਹੋਈ ਅਤੇ ਉਹ ਦੁਨੀਆ ਦੇ 214 ਦੇਸ਼ਾਂ ਅਤੇ ਖੇਤਰਾਂ ਵਿਚ ਫੈਲਿਆ, ਇਸ ਨਾਲ ਦੁਨੀਆ ਵਿਚ ਕੋਈ 2 ਲੱਖ ਲੋਕਾਂ ਦੀ ਜਾਨ ਗਈ। ਕੀ ਕਿਸੇ ਨੇ ਅਮਰੀਕਾ ਤੋਂ ਮੁਆਵਜ਼ੇ ਦੀ ਮੰਗ ਕੀਤੀ? ਉਹ ਇਥੇ ਹੀ ਨਹੀਂ ਰੁਕੇ 80 ਦੇ ਦਹਾਕੇ ਵਿਚ ਫੈਲੇ ਐਚ.ਆਈ.ਵੀ. ਨੂੰ ਲੈ ਕੇ ਵੀ ਅਮਰੀਕਾ 'ਤੇ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ ਏਡਸ ਦੀ ਖੋਜ ਸਭ ਤੋਂ ਪਹਿਲਾਂ 1980 ਦੇ ਦਹਾਕੇ ਵਿਚ ਅਮਰੀਕਾ ਵਿਚ ਹੋਈ ਸੀ ਅਤੇ ਪੂਰੀ ਦੁਨੀਆ ਵਿਚ ਫੈਲੀ। ਜਿਸ ਨਾਲ ਪੂਰੀ ਦੁਨੀਆ ਵਿਚ ਚਿੰਤਾ ਵੱਧ ਗਈ। ਕੀ ਕਿਸੇ ਨੇ ਅਮਰੀਕਾ ਤੋਂ ਜਵਾਬਦੇਹ ਮੰਗੀ?

ਦਸੰਬਰ ਵਿਚ ਕੋਰੋਨਾ ਵਾਇਰਸ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੀ ਟਰੰਪ ਨੇ ਉਸ ਨੂੰ ਚੀਨੀ ਵਾਇਰਸ ਕਹਿਣਾ ਸ਼ੁਰੂ ਕੀਤਾ ਸੀ ਅਤੇ ਦੋਸ਼ ਲਗਾਏ ਸਨ ਕਿ ਉਸ ਨੇ ਵਾਇਰਸ ਨੂੰ ਲੈ ਕੇ ਦੁਨੀਆ ਤੋਂ ਸੱਚ ਲੁਕਾਇਆ ਹੈ। ਉਥੇ ਹੀ ਜਦੋਂ ਅਮਰੀਕਾ ਵਿਚ ਭਿਆਨਕ ਸਥਿਤੀ ਪੈਦਾ ਹੋਈ ਤਾਂ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਚੀਨ ਦੀ ਜਵਾਬਦੇਹੀ ਤੈਅ ਕੀਤੇ ਜਾਣ ਦੀ ਮੰਗ ਕੀਤੀ।

2008 ਦੀ ਮੰਦੀ 'ਤੇ ਵੀ ਅਮਰੀਕਾ ਨੂੰ ਖਰ੍ਹੀਆਂ-ਖਰ੍ਹੀਆਂ
2008 ਦੀ ਸੰਸਾਰਕ ਮੰਦੀ ਲਈ ਵੀ ਅਮਰੀਕਾ ਨੂੰ ਜ਼ਿੰਮੇਵਾਰ ਦੱਸਦੇ ਹੋਏ ਚੀਨੀ ਮੰਤਰਾਲੇ ਨੇ ਗੰਭੀਰ ਦੋਸ਼ ਲਗਾਏ। ਬੁਲਾਰੇ ਨੇ ਨੈਸ਼ਨਲ ਯੂਨੀਵਰਸਿਟੀ ਆਫ ਸਿੰਗਾਪੁਰ ਦੇ ਪ੍ਰੋਫੈਸਰ ਕਿਸ਼ੋਰ ਮਹਿਬੂਬਾਨੀ ਦੇ ਇਕ ਬਿਆਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਮਰੀਕਾ ਵਿਚ ਲੀਮੈਨ ਬ੍ਰਦਰਸ ਦੇ ਡਿੱਗਣ ਨਾਲ 2008 ਵਿਚ ਸੰਸਾਰਕ ਆਰਥਿਕ ਸੰਕਟ ਪੈਦਾ ਹੋਇਆ, ਪਰ ਕਿਸੇ ਨੇ ਅਮਰੀਕਾ ਨੂੰ ਨਹੀਂ ਕਿਹਾ ਕਿ ਤੁਹਾਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ।


author

Sunny Mehra

Content Editor

Related News