ਚੀਨ ਦੇ ਨਾਪਾਕ ਇਰਾਦੇ: ਦੂਜੇ ਦੇਸ਼ਾਂ ਦੇ ਮੀਡੀਆ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਡ੍ਰੈਗਨ

Thursday, Nov 25, 2021 - 05:52 PM (IST)

ਚੀਨ ਦੇ ਨਾਪਾਕ ਇਰਾਦੇ: ਦੂਜੇ ਦੇਸ਼ਾਂ ਦੇ ਮੀਡੀਆ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਡ੍ਰੈਗਨ

ਬੀਜਿੰਗ– ਚੀਨ ਦੀ ਕਮਿਊਨਿਸਟ ਪਾਰਟੀ ਨੇ ਹਮੇਸ਼ਾ ਨਾਪਾਕ ਉਦੇਸ਼ਾਂ ਨੂੰ ਹਾਸਿਲ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਔਜ਼ਾਰਾਂ ਦਾ ਇਸਤੇਮਾਲ ਕਰਦੇ ਹੋਏ ਦੂਜੇ ਦੇਸ਼ਾਂ ਦੇ ਸੂਚਨਾ ਖੇਤਰ ਅਤੇ ਮੀਡੀਆ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਬਦਕਿਸਮਤੀ ਨਾਲ ਲੰਬੇ ਸਮੇਂ ਤਕ ਕੋਈ ਠੋਸ ਸਬੂਤ ਨਹੀਂ ਸੀ ਜੋ ਇਹ ਸਾਬਿਤ ਕਰ ਸਕੇ ਕਿ ਚੀਨ ਆਧਾਰਿਤ ਤਾਕਤਾਂ ਦੁਨੀਆ ਭਰ ’ਚ ਗਲਤ ਪ੍ਰਚਾਰ ਮੁਹਿੰਮਾਂ ’ਚ ਸ਼ਾਮਲ ਸਨ। ਚੀਨ ਦੀਆਂ ਅਜਿਹੀਆਂ ਗਤੀਵਿਧੀਆਂ 2016 ਦੀਆਂ ਅਮਰੀਕੀ ਚੋਣਾਂ ਤੋਂ ਪਹਿਲਾਂ ਮਾਸਕੋ ਦੁਆਰਾ ਅਪਣਾਈ ਗਈ ਹਮਲਾਵਰ ਗਲਤ ਪ੍ਰਚਾਰ ਮੁਹਿੰਮ ਦੀ ਯਾਦ ਦਿਵਾਉਂਦੀ ਹੈ। 

ਪਿਛਲੇ ਕਈ ਸਾਲਾਂ ਤੋਂ ਚੀਨ ਉਹੀ ਕਰਦਾ ਰਿਹਾ ਹੈ। ਸ਼ੁਕਰ ਹੈ ਕਿ 2019 ਤੋਂ ਬਾਅਦ ਚੀਜ਼ਾਂ ਥੋੜ੍ਹੀਆਂ ਬਦਲੀਆਂ ਹਨ। ਕਈ ਜਾਂਚ ਅਤੇ ਵੱਡੇ ਪੱਧਰ ’ਤੇ ਅਪ੍ਰਮਾਣਿਕ ਖਾਤਿਆਂ ਤੋਂ ਬਾਅਦ ਇਸ ਗੱਲ ਦੇ ਸਪਸ਼ਟ ਪ੍ਰਮਾਣ ਹਨ ਕਿ ਚੀਨ ਸਮਰਥਕ ਫੌਜਾਂ ਸਰਗਰਮ ਰੂਪ ਨਾਲ ਗਲੋਬਲ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਵਿਆਪਕ ਰੂਪ ਨਾਲ ਜੋੜ-ਤੋੜ ਗਦੀਵਿਧੀਆਂ ਨੂੰ ਅੰਜ਼ਾਮ ਦੇ ਰਹੀਆਂ ਹਨ। ਪਿਛਲੇ 6 ਮਹੀਨਿਆਂ ਦੇ ਅੰਦਰ ਇਸ ’ਤੇ ਕਈ ਜਾਂਚ ਪ੍ਰਕਾਸ਼ਿਤ ਹੋਈਆਂ ਹਨ ਜੋ ਇਸ਼ਾਰਾ ਕਰਦੀਆਂ ਹਨ ਕਿ ਚੀਨ ਇਸ ਮਾਮਲੇ ’ਚ ਰੂਸ ਤੋਂ ਵੀ ਅੱਗੇ ਹੈ। ਇਸ ਲਈ ਚੀਨ ਗਲੋਬਲ ਖੋਜ ਨਤੀਜਿਆਂ ਅਤੇ ਦੁਨੀਆ ਭਰ ’ਚ ਮੋਬਾਇਲ ਫੋਨ ਯੂਜ਼ਰਸ ਦਾ ਇਸਤੇਮਾਲ ਕਰ ਰਿਹਾ ਹੈ। ਜਿਸ ਪੱਧਰ ’ਤੇ ਚੀਨੀ ਏਜੰਟ ਕੰਮ ਕਰ ਰਹੇ ਹਨ ਉਹ ਆਪਣੇ ਆਪ ’ਚ ਜ਼ਿਕਰਯੋਗ ਹੈ। 


author

Rakesh

Content Editor

Related News