ਚੀਨ 'ਚ ਹਟੀ 'ਯਾਤਰਾ ਪਾਬੰਦੀ', ਬੱਸਾਂ ਤੇ ਟਰੇਨਾਂ 'ਚ ਦਿੱਸੀ ਲੋਕਾਂ ਦੀ ਭੀੜ (ਵੀਡੀਓ)

03/26/2020 1:38:09 PM

ਬੀਜਿੰਗ (ਬਿਊਰੋ): ਕਰੀਬ 3 ਮਹੀਨੇ ਤੱਕ ਕੋਰੋਨਾਵਾਇਰਸ ਦੀ ਚਪੇਟ ਵਿਚ ਰਹੇ ਚੀਨ ਦੇ ਹੁਬੇਈ ਸੂਬੇ ਵਿਚ ਬੀਤੇ ਦਿਨੀਂ ਯਾਤਰਾ ਪਾਬੰਦੀ ਨੂੰ ਹਟਾ ਲਿਆ ਗਿਆ। ਪਾਬੰਦੀ ਹਟਣ ਦੇ ਬਾਅਦ ਹੁਬੇਈ ਸੂਬੇ ਵਿਚ ਜਦੋਂ ਟਰੇਨ ਅਤੇ ਬੱਸ ਸੇਵਾ ਸ਼ੁਰੂ ਹੋਈ ਤਾਂ ਲੋਕਾਂ ਦੀ ਭਾਰੀ ਭੀੜ ਨਜ਼ਰ ਆਈ। ਸਾਰੇ ਲੋਕ ਆਪਣੇ ਰਿਸ਼ਤੇਦਾਰਾਂ. ਦੋਸਤਾਂ ਨੂੰ ਮਿਲਣ ਲਈ ਬੇਚੈਨ ਨਜ਼ਰ ਆਏ। ਗੌਰਤਲਬ ਹੈ ਕਿ ਹੁਬੇਈ ਸੂਬੇ ਦੇ ਹੀ ਵੁਹਾਨ ਸ਼ਹਿਰ ਵਿਚ ਪਹਿਲੀ ਵਾਰ ਕੋਰੋਨਾਵਾਇਰਸ ਦੀ ਸ਼ੁਰੂਆਤ ਹੋਈ ਸੀ। ਇਸ ਦੇ ਬਾਅਦ ਇਹ ਵਾਇਰਸ 196 ਦੇਸ਼ਾਂ ਵਿਚ ਫੈਲ ਚੁੱਕਾ ਹੈ। 

ਮਹਾਮਾਰੀ ਬਣ ਚੁੱਕੇ ਇਸ ਵਾਇਰਸ ਦੀ ਚਪੇਟ ਵਿਚ ਆ ਕੇ ਹੁਣ ਤੱਕ ਚੀਨ ਵਿਚ 3,287 ਲੋਕ ਅਤੇ ਪੂਰੀ ਦੁਨੀਆ ਵਿਚ 21 ਹਜ਼ਾਰ ਤੋਂ ਵਧੇਰੇ ਲੋਕ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ। ਇਸ ਮਹਾਮਾਰੀ ਨੂੰ ਰੋਕਣ ਲਈ ਹੁਬੇਈ ਵਿਚ ਕਰੀਬ 2 ਮਹੀਨੇ ਤੱਕ ਬਹੁਤ ਸਖਤ ਤਰੀਕੇ ਨਾਲ ਲੌਕਡਾਊਨ ਰੱਖਿਆ ਗਿਆ ਸੀ। ਚੀਨੀ ਪ੍ਰਸ਼ਾਸਨ ਨੇ ਵਾਇਰਸ ਮੁਕਤ ਸਿਹਤਮੰਦ ਲੋਕਾਂ ਲਈ ਗ੍ਰੀਨ ਹੈਲਥ ਕੋਡ ਜਾਰੀ ਕੀਤਾ ਹੈ। ਇਸ ਕੋਡ ਨੂੰ ਪਾਉਣ ਵਾਲੇ ਲੋਕਾਂ ਨੂੰ ਯਾਤਰਾ ਕਰਨ ਲਈ ਇਜਾਜ਼ਤ ਦੇ ਦਿੱਤੀ ਗਈ ਹੈ। 

 

ਯਾਤਰਾ ਦੀ ਛੋਟ ਮਿਲਣ ਦੇ ਬਾਅਦ ਵੱਡੀ ਗਿਣਤੀ ਵਿਚ ਲੋਕ ਬੁੱਧਵਾਰ ਨੂੰ ਬੱਸਾਂ ਅਤੇ ਟਰੇਨਾਂ ਵਿਚ ਯਾਤਰਾ ਕਰਨ ਪਹੁੰਚੇ। ਇਹਨਾਂ ਵਿਚ ਕਈ ਲੋਕ ਅਜਿਹੇ ਵੀ ਸਨ ਜੋ ਕੰਮ 'ਤੇ ਜਾਣ ਲਈ ਰਵਾਨਾ ਹੋਏ। ਇੱਥੇ ਦੱਸ ਦਈਏ ਕਿ ਹੁਬੇਈ ਵਿਚ ਹਾਲੇ ਵੀ ਸਾਰੇ ਸਕੂਲ ਬੰਦ ਹਨ ਪਰ ਲੋਕਾਂ ਨੂੰ ਕੰਮ 'ਤੇ ਪਰਤਣ ਦੀ ਛੋਟ ਦੇ ਦਿੱਤੀ ਗਈ ਹੈ।

ਪੜ੍ਹੋ ਇਹ ਅਹਿਮ ਖਬਰ- ਕੋਵਿਡ 19 : ਮ੍ਰਿਤਕਾਂ ਦਾ ਕੁੱਲ ਅੰਕੜਾ 21,000 ਦੇ ਪਾਰ, ਜਾਣੋ ਦੇਸ਼ਾਂ ਦੀ ਸਥਿਤੀ
 

ਮੈਡੀਕਲ ਸਟਾਫ ਨੇ ਲਿਆ ਚੈਨ ਦਾ ਸਾਹ
ਅਸਲ ਵਿਚ ਇਕ ਪਾਸੇ ਜਿੱਥੇ ਪੂਰੀ ਦੁਨੀਆ ਲੌਕਡਾਊਨ ਹੋ ਰਹੀ ਹੈ,ਚੀਨ ਦੇ ਹੁਬੇਈ ਸੂਬੇ ਤੋਂ ਯਾਤਰਾ ਪਾਬੰਦੀ ਹਟਾ ਦਿੱਤੀ ਗਈ ਹੈ। ਪਾਬੰਦੀ ਹਟਣ ਨਾਲ ਕਰੀਬ 5 ਕਰੋੜ ਲੋਕ ਚੈਨ ਦਾ ਸਾਹ ਲੈ ਰਹੇ ਹਨ। ਇਕ ਡਾਕਟਰ ਨੇ ਜਸ਼ਨ ਮਨਾਉਂਦੇ ਹੋਏ ਕਿਹਾ,''ਰੋਜ਼ ਅਸੀਂ ਗੰਭੀਰ ਰੂਪ ਨਾਲ ਬੀਮਾਰ ਲੋਕਾਂ ਦੀ ਗਿਣਤੀ ਘੱਟ ਹੁੰਦੇ ਹੋਏ ਦੇਖੀ, ਹਾਲਾਤ ਸੁਧਰਨ ਲੱਗੇ ਅਤੇ ਲੋਕ ਹਸਪਤਾਲ ਤੋਂ ਡਿਸਚਾਰਡ ਹੋਣ ਲੱਗੇ। ਡਾਕਟਰ ਅਤੇ ਨਰਸਾਂ ਹੋਰ ਜ਼ਿਆਦਾ ਰਾਹਤ ਮਹਿਸੂਸ ਕਰ ਰਹੇ ਹਨ। ਮੈਂ ਬਹੁਤ ਖੁਸ਼ ਹਾਂ। ਭਾਵੇਂਕਿ ਚੀਨ ਵਿਚ ਕੋਰੋਨਾਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਵੁਹਾਨ ਨੂੰ ਫਿਲਹਾਲ ਇਸ ਰਾਹਤ ਦੇ ਲਈ ਇੰਤਜ਼ਾਰ ਕਰਨਾ ਹੋਵੇਗਾ।'' ਇੱਥੇ 8 ਅਪ੍ਰੈਲ ਤੋਂ ਲੋਕਾਂ ਨੂੰ ਬਾਹਰ ਜਾਣ ਦੀ ਇਜਾਜ਼ਤ ਹੋਵੇਗੀ।

ਪੜ੍ਹੋ ਇਹ ਅਹਿਮ ਖਬਰ- ਅਨੋਖਾ ਜੁਗਾੜ : ਕੋਰੋਨਾ ਤੋਂ ਬਚਣ ਲਈ ਹੇਅਰ ਡ੍ਰੈਸਰ ਨੇ ਪਹਿਨੀ ਛਤਰੀ


Vandana

Content Editor

Related News