ਹਾਂਗਕਾਂਗ ਦੀ ਰਾਜਨੀਤੀ ਨੂੰ ਵੀ ਕੰਟਰੋਲ ਕਰਨ ਦੀ ਤਿਆਰੀ ''ਚ ਚੀਨ

Saturday, Mar 06, 2021 - 09:16 PM (IST)

ਹਾਂਗਕਾਂਗ ਦੀ ਰਾਜਨੀਤੀ ਨੂੰ ਵੀ ਕੰਟਰੋਲ ਕਰਨ ਦੀ ਤਿਆਰੀ ''ਚ ਚੀਨ

ਬੀਜਿੰਗ-ਚੀਨ ਦੇ ਇਕ ਚੋਟੀ ਦੇ ਅਧਿਕਾਰੀ ਨੇ ਕਿਹਾ ਕਿ ਹਾਂਗਕਾਂਗ ਦੇ ਨੇਤਾ ਦੀ ਚੋਣ ਕਰਨ ਵਾਲੀ ਬੀਜਿੰਗ ਸਮਰਥਕ ਕਮੇਟੀ ਸ਼ਹਿਰ ਦੀ ਵਿਧਾਨ ਸਭਾ ਦੇ ਕੁਝ ਮੈਂਬਰਾਂ ਦੀ ਚੋਣ ਕਰੇਗੀ। ਮੰਨਿਆ ਜਾ ਰਿਹਾ ਹੈ ਕਿ ਇਸ ਕਦਮ ਨਾਲ ਚੀਨ ਆਪਣੇ ਕੰਟਰੋਲ ਵਾਲੇ ਹਾਂਗਕਾਂਗ ਦੀ ਰਾਜਨੀਤੀ 'ਤੇ ਪੈਠ ਮਜ਼ਬੂਤ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਕਦਮ ਨਾਲ ਹਾਂਗਕਾਂਗ ਦੀ ਰਾਜਨੀਤੀ 'ਚ ਚੀਨ ਦੀ ਦਖਲ ਹੋਰ ਵਧੇਗੀ।

ਇਹ ਵੀ ਪੜ੍ਹੋ -ਪੋਲੈਂਡ 'ਚ ਬੱਸ ਹਾਦਸਾ, 6 ਦੀ ਮੌਤ ਤੇ 35 ਜ਼ਖਮੀ

ਨੈਸ਼ਨਲ ਪੀਪੁਲਸ ਕਾਂਗਰਸ (ਚੀਨ ਦੀ ਸੰਸਦ) ਦੀ ਸਥਾਈ ਕਮੇਟੀ ਦੇ ਉਪ ਚੇਅਰਮੈਨ ਵਾਂਗ ਚੇਨ ਨੇ ਬੀਜਿੰਗ 'ਚ ਸਾਲਾਨਾ ਸੈਸ਼ਨ 'ਚ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਚੋਣ ਕਮੇਟੀ ਕੋਲ ਹਾਂਗਕਾਂਗ ਦੀ ਵਿਧਾਨ ਸਭਾ (ਲੇਗਕੋ) ਦੇ ਸਾਰੇ ਉਮੀਦਵਾਰਾਂ ਦੇ ਨਾਜ਼ਮਦ ਦਾ ਅਧਿਕਾਰ ਹੋਵੇਗਾ। ਵਾਂਗ ਨੇ ਕਿਹਾ ਕਿ ਮੌਜੂਦਾ ਚੋਣ ਕਮੇਟੀ ਦੇ ਆਕਾਰ, ਸੰਰਚਨਾ ਅਤੇ ਗਠਨ ਦੀ ਪ੍ਰਗਤੀ 'ਚ ਵੀ ਬਦਲਾਅ ਕੀਤਾ ਜਾਵੇਗਾ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਦੀ ਨਿਯੁਕਤੀ ਚੋਣ ਕਮੇਟੀ ਹੀ ਕਰੇਗੀ।

ਇਹ ਵੀ ਪੜ੍ਹੋ -ਸੋਮਾਲੀਆ 'ਚ ਬੰਬ ਧਮਾਕੇ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਹੋਈ 20

ਮੌਜੂਦਾ ਸਮੇਂ 'ਚ ਹਾਂਗਕਾਂਗ ਦੀ 70 ਮੈਂਬਰੀ ਵਿਧਾਨ ਸਭਾ ਦੀਆਂ ਅੱਧੀਆਂ ਸੀਟਾਂ 'ਤੇ ਪ੍ਰਤੀਨਿਧੀਆਂ ਨੂੰ ਵੋਟਿੰਗ ਰਾਹੀਂ ਚੁਣਿਆ ਜਾਂਦਾ ਹੈ। ਬਾਕੀ ਸੀਟਾਂ 'ਤੇ ਪੇਸ਼ਾਵਰਾਂ ਜਾਂ ਬੀਮਾ, ਇੰਜੀਨੀਅਰਿੰਗ ਅਤੇ ਖੇਤੀਬਾੜੀ ਵਰਗੇ ਵੱਖ-ਵੱਖ ਖੇਤਰਾਂ ਦੇ ਪ੍ਰਤੀਨਿਧੀਆਂ ਨੂੰ ਚੁਣਿਆ ਜਾਂਦਾ ਹੈ।ਚੀਨ ਸਮਰਥਕ ਚੋਣ ਕਮੇਟੀ ਵੱਲੋਂ ਵਿਧਾਨ ਸਭਾ ਲਈ ਸਾਰੇ ਉਮੀਦਵਾਰਾਂ ਨੂੰ ਨਾਮਜ਼ਦ ਕੀਤੇ ਜਾਣ ਦੇ ਫੈਸਲੇ ਨਾਲ ਚੋਣ 'ਚ ਵਿਰੋਧੀ ਨੇਤਾਵਾਂ ਨੂੰ ਹਿੱਸੇਦਾਰੀ ਦਾ ਮੌਕਾ ਨਹੀਂ ਮਿਲੇਗਾ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News