ਅਮਰੀਕੀ ਯਾਤਰੀਆਂ ਲਈ ਵੀਜ਼ਾ ਪਾਬੰਦੀਆਂ ’ਚ ਢਿੱਲ ਦੇਵੇਗਾ ਚੀਨ, ਇਸ ਕਾਰਨ ਲਿਆ ਇਹ ਫ਼ੈਸਲਾ

Monday, Jan 01, 2024 - 05:27 PM (IST)

ਵਾਸ਼ਿੰਗਟਨ (ਭਾਸ਼ਾ)- ਚੀਨ ਸੈਰ-ਸਪਾਟੇ ਨੂੰ ਹੁਲਾਰਾ ਦੇਣ ਲਈ ਅਮਰੀਕੀ ਯਾਤਰੀਆਂ ਲਈ ਵੀਜ਼ਾ ਪਾਬੰਦੀਆਂ ’ਚ ਢਿੱਲ ਦੇਵੇਗਾ। ਵਾਸ਼ਿੰਗਟਨ ਸਥਿਤ ਚੀਨੀ ਦੂਤਘਰ ਵੱਲੋਂ ਜਾਰੀ ਨੋਟਿਸ ਮੁਤਾਬਕ 1 ਜਨਵਰੀ ਯਾਨੀ ਅੱਜ ਤੋਂ ਅਮਰੀਕੀ ਸੈਲਾਨੀਆਂ ਨੂੰ ਹਵਾਈ ਜਹਾਜ਼ ਰਾਹੀਂ ਆਉਣ ਅਤੇ ਜਾਣ ਦੀ ਟਿਕਟ, ਹੋਟਲ ਰਿਜ਼ਰਵੇਸ਼ਨ ਦਾ ਸਬੂਤ, ਯਾਤਰਾ ਦੇ ਵੇਰਵੇ ਆਦਿ ਜਮ੍ਹਾਂ ਕਰਾਉਣ ਦੀ ਲੋੜ ਨਹੀਂ ਪਵੇਗੀ। ਨੋਟਿਸ ਵਿਚ ਕਿਹਾ ਗਿਆ ਹੈ ਕਿ ਆਸਾਨ ਅਰਜ਼ੀ ਪ੍ਰਕਿਰਿਆ ਦਾ ਮੰਤਵ ਚੀਨ ਅਤੇ ਅਮਰੀਕਾ ਵਿਚਕਾਰ ਲੋਕਾਂ ਦੀ ਯਾਤਰਾ ਨੂੰ ਵਧੀਆ ਅਤੇ ਆਸਾਨ ਬਣਾਉਣਾ ਹੈ।

ਇਹ ਵੀ ਪੜ੍ਹੋ: ਦਸੰਬਰ 2023 'ਚ ਅਮਰੀਕਾ ਪਹੁੰਚਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਹੋਈ 2 ਲੱਖ ਤੋਂ ਪਾਰ

ਚੀਨ ਦਾ ਇਹ ਫ਼ੈਸਲਾ ਅਜਿਹੇ ਸਮੇਂ ’ਚ ਆਇਆ ਹੈ ਜਦੋਂ ਦੇਸ਼ ਕੋਰੋਨਾ ਵਾਇਰਸ ਮਹਾਮਾਰੀ ਕਾਰਨ 3 ਸਾਲ ਦੀ ਸਖ਼ਤ ਪਾਬੰਦੀ ਤੋਂ ਬਾਅਦ ਆਪਣੇ ਸੈਰ-ਸਪਾਟੇ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਲਾਂਕਿ, ਇਸ ਸਾਲ ਦੇ ਸ਼ੁਰੂ ਵਿਚ ਪਾਬੰਦੀਆਂ ਹਟਾਉਣ ਦੇ ਬਾਵਜੂਦ ਦੇਸ਼ ’ਚ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਦੀ ਗਿਣਤੀ ਵਿਚ ਕੋਈ ਖ਼ਾਸ ਵਾਧਾ ਨਹੀਂ ਹੋਇਆ ਹੈ। ਇਮੀਗ੍ਰੇਸ਼ਨ ਦੇ ਅੰਕੜਿਆਂ ਅਨੁਸਾਰ ਇਸ ਸਾਲ ਦੀ ਪਹਿਲੀ ਛਿਮਾਹੀ ਵਿਚ 84 ਲੱਖ ਯਾਤਰੀ ਚੀਨ ਆਏ ਅਤੇ ਗਏ। ਇਹ ਗਿਣਤੀ ਸਾਲ 2019 ਦੇ ਮੁਕਾਬਲੇ ਘੱਟ ਹੈ।

ਇਹ ਵੀ ਪੜ੍ਹੋ : ਮਿਸ਼ੀਗਨ 'ਚ ਘਰ 'ਚ ਜ਼ਬਰਦਸਤ ਧਮਾਕਾ, 4 ਲੋਕਾਂ ਦੀ ਮੌਤ, 2 ਗੰਭੀਰ ਜ਼ਖ਼ਮੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


cherry

Content Editor

Related News