ਉਈਗਰਾਂ ''ਤੇ ਜ਼ੁਲਮ ਬਾਰੇ ਕਵਰੇਜ ਕਰਣ ਵਾਲੇ ਪੱਤਰਕਾਰਾਂ ਦੇ ਪਰਿਵਾਰਾਂ ਨੂੰ ਧਮਕਾ ਰਿਹਾ ਚੀਨ
Saturday, Mar 20, 2021 - 11:54 PM (IST)
ਇੰਟਰਨੈਸ਼ਨਲ ਡੈਸਕ : ਚੀਨ ਦੇ ਸ਼ਿਜਿਆਂਗ ਵਿੱਚ ਇੱਕ ਲੱਖ ਉਈਗਰਾਂ 'ਤੇ ਜ਼ੁਲਮ ਬਾਰੇ ਰਿਪੋਰਟਿੰਗ ਕਰਣ ਵਾਲੇ ਪੱਤਰਕਾਰਾਂ ਨੂੰ ਡਰਾਉਣ ਲਈ ਉਨ੍ਹਾਂ ਦੇ ਪਰਿਵਾਰਾਂ 'ਤੇ ਜ਼ੁਲਮ ਕੀਤੇ ਜਾ ਰਹੇ ਹਨ। ਰੇਡੀਓ ਫ੍ਰੀ ਏਸ਼ੀਆ (RFA) ਨੇ ਕਈ ਸਥਾਨਕ ਅਧਿਕਾਰੀਆਂ ਦੇ ਇੰਟਰਵੀਊ ਤੋਂ ਬਾਅਦ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਇਸ ਦੀ ਪੁਸ਼ਟੀ ਕੀਤੀ। Voice of America (VOA) ਨੂੰ ਇਸੇਤ ਸੁਲੇਮਾਨ ਨੇ ਦੱਸਿਆ ਕਿ ਉਸਦੇ ਪੰਜ ਚਚੇਰੇ ਭਰਾ-ਭੈਣ ਜੋ ਸ਼ਿਨਜਿਆਂਗ ਦੇ ਡਿਟੈਂਸ਼ਨ ਕੈਂਪਾਂ ਬਾਰੇ ਕਵਰੇਜ ਕਰ ਰਹੇ ਸਨ, ਅਚਾਨਕ ਲਾਪਤਾ ਹੋ ਗਏ। ਉਨ੍ਹਾਂ ਕਿਹਾ ਕਿ ਉਸ ਦੇ ਪੱਤਰਕਾਰ ਭਰਾਵਾਂ ਨੂੰ ਇਨ੍ਹਾਂ ਕੈਂਪਾਂ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ। ਹਾਲਾਂਕਿ ਸਥਾਨਕ ਪੁਲਸ ਅਤੇ ਸਰਕਾਰੀ ਅਧਿਕਾਰੀਆਂ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਨੂੰ ਕਿੱਥੇ ਰੱਖਿਆ ਜਾ ਰਿਹਾ ਹੈ।
ਸੁਲੇਮਾਨ ਨੇ VOA ਨੂੰ ਦੱਸਿਆ ਕਿ 2016 ਵਿੱਚ ਚੀਨੀ ਪੁਲਸ ਨੇ ਕਈ ਵਾਰ ਉਸ ਦੇ ਘਰ ਗਈ ਅਤੇ ਉਸ ਦੀ ਮਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹ ਉਇਗਰਾਂ ਬਾਰੇ ਰਿਪੋਰਟ ਕਰਣਾ ਜਾਰੀ ਰੱਖਦੇ ਹਨ ਤਾਂ ਇਸ ਦਾ ਅੰਜਾਮ ਪਰਿਵਾਰ ਨੂੰ ਭੁਗਤਣਾ ਪਵੇਗਾ। ਸੁਲੇਮਾਨ ਨੇ ਆਪਣੇ ਲਾਪਤਾ ਭਰਾ-ਭੈਣਾਂ ਦੀ ਬਰਾਮਦਗੀ ਦੀ ਅਪੀਲ ਕਰਦਿਆਂ ਚੀਨ ਦੀ ਸਰਕਾਰ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਦੂਜੇ ਪਾਸੇ, ਚੀਨ ਦੇ ਸ਼ਿਨਜਿਆਂਗ ਪ੍ਰਾਂਤ ਵਿੱਚ ਰਹਿਣ ਵਾਲੇ ਉਈਗਰ ਮੁਸਲਮਾਨਾਂ 'ਤੇ ਸਰਕਾਰੀ ਜ਼ੁਲਮ ਦੇ ਵਿਰੋਧ ਵਿੱਚ ਦੁਨੀਆਭਰ ਵਿੱਚ ਰਹਿਣ ਵਾਲੇ ਉਈਗਰਾਂ ਨੇ ਅਮਰੀਕਾ ਨੂੰ ਅਪੀਲ ਕੀਤੀ ਹੈ। ਨਿਰਵਾਸਤ ਉਈਗਰਾਂ ਨੇ ਅਮਰੀਕੀ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਨੂੰ ਪੱਤਰ ਲਿਖ ਕੇ ਸ਼ਿਨਜਿਆਂਗ ਦੇ ਤਸ਼ੱਦਦ ਕੈਂਪਾਂ ਨੂੰ ਬੰਦ ਕਰਾਉਣ ਦੀ ਅਪੀਲ ਕੀਤੀ ਹੈ। ਇਹ ਅਪੀਲ ਅਜਿਹੇ ਸਮੇਂ ਵਿੱਚ ਕੀਤੀ ਗਈ ਹੈ, ਜਦੋਂ ਅਲਾਸਕਾ ਵਿੱਚ ਦੋਨਾਂ ਦੇਸ਼ਾਂ ਦੇ ਚੋਟੀ ਦੇ ਅਧਿਕਾਰੀਆਂ ਦੀ ਦੋ ਦਿਨਾਂ ਗੱਲਬਾਤ ਹੋ ਰਹੀ ਹੈ। ਇਸ ਵਿੱਚ ਅਮਰੀਕਾ ਵੱਲੋਂ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲਿਵਨ ਸ਼ਾਮਲ ਹੋਏ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਜੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।