ਭਾਰਤ-ਅਮਰੀਕਾ ਨਾਲ ਤਣਾਅ ਦਰਮਿਆਨ ਚੀਨ ਨੇ ਦਿਖਾਈ ਤਾਕਤ, ਐਂਟੀ ਬੈਲਿਸਟਿਕ ਮਿਜ਼ਾਇਲ ਦਾ ਕੀਤਾ ਪ੍ਰੀਖਣ
Friday, Feb 05, 2021 - 10:00 PM (IST)
ਇੰਟਰਨੈਸ਼ਨਲ ਡੈਸਕ-ਭਾਰਤ ਅਤੇ ਅਮਰੀਕਾ ਨਾਲ ਚੱਲ ਰਹੇ ਤਣਾਅ ਦਰਮਿਆਨ ਚੀਨ ਨੇ ਐਂਟੀ ਬੈਲਿਸਟਿਕ ਮਿਜ਼ਾਇਲ ਸਿਸਟਮ ਦਾ ਸਫਲ ਪ੍ਰੀਖਣ ਕਰਨ ਦਾ ਦਾਅਵਾ ਕੀਤਾ ਹੈ। ਚੀਨ ਦੇ ਸਰਕਾਰੀ ਭੋਂਪੂ ਗਲੋਬਲ ਟਾਈਮਜ਼ ਚੀਨ ਦਾ ਮਿਜ਼ਾਇਲ ਪ੍ਰੀਖਣ ਦਾ ਮਕਸਦ ਦੁਸ਼ਮਣ ਦੀ ਮੱਧ ਦੂਰੀ ਤੱਕ ਮਾਰ ਕਰਨ ਵਾਲੀ ਮਿਜ਼ਾਇਲ ਨੂੰ ਵਿਚਾਲੇ ਰਸਤੇ 'ਚ ਹੀ ਨਸ਼ਟ ਕਰਨਾ ਹੈ।
ਇਹ ਵੀ ਪੜ੍ਹੋ -ਅਗਫਾਨੀ ਫੌਜ ਦੀ ਕਾਰਵਾਈ 'ਚ 15 ਤਾਲਿਬਾਨ ਅੱਤਵਾਦੀ ਢੇਰ
ਖਬਰ ਮੁਤਾਬਕ ਚੀਨ ਨੇ ਜਿਸ ਮਿਜ਼ਾਇਲ ਦਾ ਪ੍ਰੀਖਣ ਕੀਤਾ ਹੈ ਉਸ ਦੇ ਰਾਹੀਂ ਪੁਲਾੜ 'ਚ ਸੈਟੇਲਾਈਟ ਨੂੰ ਵੀ ਤਬਾਹ ਕੀਤਾ ਜਾ ਸਕਦਾ ਹੈ। ਚੀਨ ਦੇ ਰੱਖਿਆ ਮੰਤਰਾਲਾ ਨੇ ਵੀਰਵਾਰ ਨੂੰ ਐਂਟੀ ਮਿਜ਼ਾਇਲ ਡਿਫੈਂਸ ਸਿਸਟਮ ਦੇ ਪ੍ਰੀਖਣ ਦਾ ਐਲਾਨ ਕੀਤਾ ਸੀ। ਰੱਖਿਆ ਮੰਤਰਾਲਾ ਨੇ ਕਿਹਾ ਕਿ ਪ੍ਰੀਖਣ ਦੌਰਾਨ ਸਾਰੇ ਟੀਚਿਆਂ ਨੂੰ ਹਾਸਲ ਕੀਤਾ ਗਿਆ।
ਇਹ ਵੀ ਪੜ੍ਹੋ -ਦਿਲ ਦਾ ਦੌਰਾ ਪੈਣ ਨਾਲ ਕੋਵਿਡ-19 ਮਰੀਜ਼ਾਂ ਨੂੰ ਮੌਤ ਦਾ ਵਧੇਰੇ ਖਤਰਾ : ਅਧਿਐਨ
ਹਾਲਾਂਕਿ ਮੰਤਰਾਲਾ ਵੱਲੋਂ ਇਹ ਬਿਆਨ ਨਹੀਂ ਦੱਸਿਆ ਗਿਆ ਹੈ ਕਿ ਚੀਨ ਨੇ ਵਿਚਾਲੇ ਰਸਤੇ 'ਚ ਮਿਜ਼ਾਇਲ ਨੂੰ ਮਾਰ ਦਿੱਤਾ ਜਾਂ ਨਹੀ। ਚੀਨ ਨੇ ਇਹ ਐਂਟੀ ਬੈਲਿਸਟਿਕ ਮਿਜ਼ਾਇਲ ਸਿਸਟਮ ਦਾ ਪੰਜਵਾਂ ਪ੍ਰੀਖਣ ਕੀਤਾ ਹੈ। ਦੱਸ ਦੇਈਏ ਕਿ ਇਕ ਪਾਸੇ ਪੂਰਬੀ ਲੱਦਾਖ 'ਚ ਭਾਰਤ-ਚੀਨ ਦਾ ਤਣਾਅ ਹੈ ਤਾਂ ਦੂਜੇ ਪਾਸੇ ਅਮਰੀਕਾ ਨਾਲ ਵੀ ਡ੍ਰੈਗਨ ਦੀ ਟੈਨਸ਼ਨ ਚੱਲ ਰਹੀ ਹੈ। ਹਾਲਾਂਕਿ ਬਾਈਡੇਨ ਨੇ ਕਦੇ ਚੀਨ ਵਿਰੁੱਧ ਸਖਤ ਟਿੱਪਣੀ ਨਹੀਂ ਕੀਤੀ ਹੈ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।