ਚੀਨ: ਪਜਾਮਾ ਪਾਉਣ ਵਾਲੇ ਲੋਕਾਂ ਨੂੰ ਅਧਿਕਾਰੀਆਂ ਨੇ ਕੀਤਾ ਸ਼ਰਮਸਾਰ, ਮੁੜ ਮੰਗੀ ਮੁਆਫੀ

Tuesday, Jan 21, 2020 - 07:54 PM (IST)

ਚੀਨ: ਪਜਾਮਾ ਪਾਉਣ ਵਾਲੇ ਲੋਕਾਂ ਨੂੰ ਅਧਿਕਾਰੀਆਂ ਨੇ ਕੀਤਾ ਸ਼ਰਮਸਾਰ, ਮੁੜ ਮੰਗੀ ਮੁਆਫੀ

ਬੀਜਿੰਗ- ਜਨਤਕ ਥਾਵਾਂ 'ਤੇ ਪਜਾਮਾ ਪਾਉਣ ਵਾਲੇ ਲੋਕਾਂ ਨੂੰ ਆਨਲਾਈਨ ਸ਼ਰਮਸਾਰ ਕਰਨ ਦੀ ਕੋਸ਼ਿਸ਼ ਕਰਨ ਵਾਲੇ ਅਧਿਕਾਰੀਆਂ 'ਤੇ ਲੋਕਾਂ ਦਾ ਗੁੱਸਾ ਫੁੱਟ ਪਿਆ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਮੁਆਫੀ ਮੰਗ ਲਈ। ਅਨਹੁਈ ਸੂਬੇ ਵਿਚ ਸੋਝੁਓ ਸ਼ਹਿਰ ਦੇ ਅਧਿਕਾਰੀਆਂ ਨੇ ਉਹਨਾਂ ਸੱਤ ਲੋਕਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ, ਜਿਹਨਾਂ ਨੇ ਜਨਤਕ ਥਾਵਾਂ 'ਤੇ ਪਜ਼ਾਮਾ ਪਾਇਆ ਸੀ। ਅਧਿਕਾਰੀਆਂ ਨੇ ਇਹਨਾਂ ਲੋਕਾਂ ਦੇ ਜਨਤਕ ਥਾਵਾਂ 'ਤੇ ਪਜਾਮਾ ਪਾਉਣ ਨੂੰ ਅਸੱਭਿਅਕ ਵਿਵਹਾਰ ਕਰਾਰ ਦਿੱਤਾ। 

ਤਸਵੀਰਾਂ ਜਾਰੀ ਕੀਤੇ ਜਾਣ ਤੋਂ ਬਾਅਦ ਲੋਕਾਂ ਨੇ ਸਰਕਾਰ 'ਤੇ ਦੋਸ਼ ਲਾਇਆ ਕਿ ਉਹ ਡ੍ਰੈੱਸ ਕੋਡ ਲਗਾ ਕੇ ਲੋਕਾਂ ਦੀ ਨਿੱਜੀ ਜ਼ਿੰਦਗੀ ਵਿਚ ਦਖਲ ਦੇ ਰਹੀ ਹੈ। ਬੀਬੀਸੀ ਨੇ ਸੋਮਵਾਰ ਨੂੰ ਇਕ ਖਬਰ ਵਿਚ ਦੱਸਿਆ ਕਿ ਪਜਾਮਾ ਪਹਿਨੇ ਲੋਕਾਂ ਦੀਆਂ ਤਸਵੀਰਾਂ ਨਾਲ ਉਹਨਾਂ ਦਾ ਨਾਂ, ਆਈਡੀ ਕਾਰਡ ਤੇ ਹੋਰ ਜਾਣਕਾਰੀਆਂ ਵੀ ਸਾਂਝੀਆਂ ਕੀਤੀਆਂ ਗਈਆਂ ਸਨ। ਇਹਨਾਂ ਤਸਵੀਰਾਂ ਨੂੰ ਸ਼ਹਿਰ ਦੇ ਪ੍ਰਬੰਧਨ ਬਿਊਰੋ ਵਿਚ ਪ੍ਰਕਾਸ਼ਿਤ ਕੀਤਾ ਸੀ। ਅਸਲ ਵਿਚ ਚੀਨ ਨੇ ਹਾਲ ਵਿਚ ਸਰਵਿਲਾਂਸ ਟੈਕਨਾਲੋਜੀ ਦਾ ਕਾਫੀ ਵਿਸਥਾਰ ਕੀਤਾ ਹੈ, ਜਿਸ ਵਿਚ ਖਾਸ ਕਰਕੇ ਚਿਹਰਾ ਪਹਿਚਾਨਣ ਵਾਲੀ ਤਕਨੀਕ ਨੂੰ ਜਨਤਕ ਥਾਵਾਂ 'ਤੇ ਲਾਇਆ ਜਾ ਰਿਹਾ ਹੈ। ਇਸ ਦੇ ਪਿੱਛੇ ਪ੍ਰਸ਼ਾਸਨ ਸੁਰੱਖਿਆ ਦਾ ਹਵਾਲਾ ਦਿੰਦਾ ਰਿਹਾ ਹੈ। ਹਾਲਾਂਕਿ ਪਜਾਮੇ ਵਾਲੀਆਂ ਤਸਵੀਰਾਂ ਤੋਂ ਬਾਅਦ ਅਧਿਕਾਰੀਆਂ ਨੇ ਮੁਆਫੀ ਮੰਗ ਲਈ। ਅਧਿਕਾਰੀਆਂ ਨੇ ਕਿਹਾ ਕਿ ਅਸੀਂ ਸਿਰਫ ਅਸੱਭਿਅਕ ਵਿਵਹਾਰ ਖਤਮ ਕਰਨਾ ਚਾਹੁੰਦੇ ਹਾਂ ਪਰ ਬੇਸ਼ੱਕ ਸਾਨੂੰ ਲੋਕਾਂ ਨੂੰ ਨਿੱਜਤਾ ਦਾ ਧਿਆਨ ਰੱਖਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਭਵਿੱਖ ਵਿਚ ਉਹ ਇਸ ਤਰ੍ਹਾਂ ਦੀਆਂ ਤਸਵੀਰਾਂ ਨੂੰ ਧੁੰਦਲਾ ਕਰ ਦੇਵੇਗੀ।


author

Baljit Singh

Content Editor

Related News