ਟਰੂਡੋ ਸਰਕਾਰ ਦੇ ਹਾਂਗਕਾਂਗ ਅਤੇ ਓਟਾਵਾ ''ਚ ਜਾਰੀ ਵਿਰੋਧ ਪ੍ਰਦਰਸ਼ਨਾਂ ''ਤੇ ਰਵੱਈਏ ਦੀ ਚੀਨ ਨੇ ਕੀਤੀ ਨਿਖੇਧੀ

Wednesday, Feb 23, 2022 - 10:39 AM (IST)

ਟਰੂਡੋ ਸਰਕਾਰ ਦੇ ਹਾਂਗਕਾਂਗ ਅਤੇ ਓਟਾਵਾ ''ਚ ਜਾਰੀ ਵਿਰੋਧ ਪ੍ਰਦਰਸ਼ਨਾਂ ''ਤੇ ਰਵੱਈਏ ਦੀ ਚੀਨ ਨੇ ਕੀਤੀ ਨਿਖੇਧੀ

ਓਟਾਵਾ (ਵਾਰਤਾ): ਕੈਨੇਡਾ ਦੇ ਓਟਾਵਾ ਵਿਚ ਟਰੱਕ ਡਰਾਈਵਰਾਂ ਦੇ ਆਜ਼ਾਦੀ ਦੇ ਕਾਫਿਲੇ ਅਤੇ ਹਾਂਗਕਾਂਗ ਵਿਚ ਹਿੰਸਕ ਪ੍ਰਦਰਸ਼ਨਾਂ 'ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਨੇ ਜਿਸ ਤਰ੍ਹਾਂ "ਦੋਹਰੇ ਮਾਪਦੰਡ" ਦਾ ਪ੍ਰਦਰਸ਼ਨ ਕੀਤਾ ਹੈ, ਉਸ ਦੀ ਕੈਨੇਡਾ ਵਿਚ ਚੀਨ ਦੇ ਕੂਟਨੀਤਕ ਮਿਸ਼ਨ ਨੇ ਨਿੰਦਾ ਕੀਤੀ ਹੈ। ਚੀਨੀ ਦੂਤਘਰ ਦਾ ਕਹਿਣਾ ਹੈ ਕਿ ਟਰੂਡੋ ਨੇ ਅਜਿਹੇ ਵਿਰੋਧ ਪ੍ਰਦਰਸ਼ਨਾਂ ਨੂੰ ਲੋਕਤੰਤਰ ਲਈ ਖ਼ਤਰਾ ਸਮਝਿਆ ਅਤੇ ਇਨ੍ਹਾਂ ਨੂੰ ਰੋਕਣ ਲਈ ਦੇਸ਼ ਵਿਆਪੀ ਐਮਰਜੈਂਸੀ ਦੀ ਘੋਸ਼ਣਾ ਕੀਤੀ। 

ਓਟਾਵਾ ਸ਼ਹਿਰ ਨੂੰ ਪ੍ਰਦਰਸ਼ਨਕਾਰੀਆਂ ਤੋਂ ਮੁਕਤ ਕਰਵਾਉਣ ਲਈ ਹੁਣ ਉਨ੍ਹਾਂ 'ਤੇ ਹਮਲੇ ਕੀਤੇ ਜਾ ਰਹੇ ਹਨ। ਇਸ ਦੇ ਉਲਟ ਓਟਾਵਾ ਨੇ ਮਾਰਚ 2019 ਵਿੱਚ ਹਾਂਗਕਾਂਗ ਵਿੱਚ ਸ਼ੁਰੂ ਹੋਏ ਵਿਰੋਧ ਪ੍ਰਦਰਸ਼ਨਾਂ ਦਾ ਸਮਰਥਨ ਕੀਤਾ ਸੀ। ਅਜਿਹੇ ਵਿਚ ਇਹ ਕੈਨੇਡਾ ਦੇ 'ਦੋਹਰੇ ਮਿਆਰ' ਨੂੰ ਦਰਸਾਉਂਦਾ ਹੈ। ਕੈਨੇਡਾ 'ਚ ਚੀਨ ਦੇ ਦੂਤਘਰ ਨੇ ਮੰਗਲਵਾਰ ਨੂੰ ਟਵੀਟ ਕਰ ਕੇ ਕਿਹਾ ਕਿ ਕੈਨੇਡਾ 'ਚ ਕੁਝ ਲੋਕ ਵੱਖ-ਵੱਖ ਥਾਵਾਂ 'ਤੇ ਇਸ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨਾਂ ਨੂੰ ਅਲੱਗ-ਅਲੱਗ ਤਰੀਕੇ ਨਾਲ ਦੇਖਦੇ ਹਨ। ਹਾਂਗਕਾਂਗ ਦੇ ਮਾਮਲੇ ਵਿੱਚ ਇਹ ਮਨੁੱਖੀ ਅਧਿਕਾਰਾਂ ਲਈ ਕੀਤਾ ਗਿਆ ਇੱਕ ਪ੍ਰਦਰਸ਼ਨ ਸੀ, ਜਦੋਂ ਕਿ ਕੈਨੇਡਾ ਵਿੱਚ ਇਸਨੂੰ ਲੋਕਤੰਤਰ ਲਈ ਖ਼ਤਰਾ ਮੰਨਿਆ ਜਾ ਰਿਹਾ ਹੈ। ਅਜਿਹੇ ਦੋਹਰੇ ਮਾਪਦੰਡ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। 

ਪੜ੍ਹੋ ਇਹ ਅਹਿਮ ਖ਼ਬਰ- ਰੂਸ-ਯੂਕਰੇਨ ਤਣਾਅ ਦਰਮਿਆਨ ਕੈਨੇਡਾ ਦਾ ਵੱਡਾ ਕਦਮ, ਪੂਰਬੀ ਯੂਰਪ 'ਚ ਹੋਰ ਸੈਨਿਕ ਕੀਤੇ ਤਾਇਨਾਤ

ਚੀਨ ਦੇ ਕੂਟਨੀਤਕ ਮਿਸ਼ਨ ਨੇ ਇਹ ਵੀ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਕੈਨੇਡੀਅਨ ਪੁਲਸ ਨੇ ਓਟਾਵਾ ਵਿੱਚ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਨੂੰ ਹਿੰਸਕ ਤੌਰ 'ਤੇ ਖਿੰਡਾਉਣ ਲਈ ਕਾਲੇ ਮਿਰਚ ਦੇ ਸਪਰੇਅ, ਸਟਨ ਗ੍ਰੇਨੇਡ ਅਤੇ ਸਟਨਰ ਦੀ ਵਰਤੋਂ ਕੀਤੀ। ਕੈਨੇਡਾ ਵਿੱਚ ਵਿਰੋਧ ਪ੍ਰਦਰਸ਼ਨਾਂ ਦਾ ਇਹ ਸਿਲਸਿਲਾ ਜਨਵਰੀ ਤੋਂ ਸ਼ੁਰੂ ਹੋਇਆ। ਇੱਥੇ ਸਰਕਾਰ ਨੇ ਅਮਰੀਕਾ ਜਾਣ ਵਾਲੇ ਟਰੱਕ ਡਰਾਈਵਰਾਂ ਲਈ ਟੀਕਾਕਰਨ ਲਾਜ਼ਮੀ ਕਰ ਦਿੱਤਾ ਹੈ। ਇਸ ਨੂੰ ਲੈ ਕੇ ਟਰੱਕ ਡਰਾਈਵਰਾਂ ਵਿੱਚ ਭਾਰੀ ਰੋਸ ਹੈ ਅਤੇ ਉਹ ਇਸ ਦਾ ਤਿੱਖਾ ਵਿਰੋਧ ਕਰ ਰਹੇ ਹਨ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News