ਹੁਣ ਚੀਨ ਨੇ ਵਿਦਿਆਰਥੀਆਂ ਨੂੰ ਵੀ ਆਸਟ੍ਰੇਲੀਆ ਨਾ ਜਾਣ ਦੀ ਕੀਤੀ ਅਪੀਲ

Tuesday, Jun 09, 2020 - 07:00 PM (IST)

ਹੁਣ ਚੀਨ ਨੇ ਵਿਦਿਆਰਥੀਆਂ ਨੂੰ ਵੀ ਆਸਟ੍ਰੇਲੀਆ ਨਾ ਜਾਣ ਦੀ ਕੀਤੀ ਅਪੀਲ

ਸਿਡਨੀ/ਬੀਜਿੰਗ (ਬਿਊਰੋ): ਉੱਚ ਸਿੱਖਿਆ ਹਾਸਲ ਕਰਨ ਅਤੇ ਕਰੀਅਰ ਬਣਾਉਣ ਦੇ ਮਾਮਲੇ ਵਿਚ ਆਸਟ੍ਰੇਲੀਆ ਜ਼ਿਆਦਾਤਰ ਵਿਦਿਆਰਥੀਆਂ ਦੀ ਪਹਿਲੀ ਪਸੰਦ ਹੈ। ਮੰਗਲਵਾਰ ਨੂੰ ਚੀਨ ਨੇ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਏਸ਼ੀਆਈ ਨਾਗਰਿਕਾਂ ਨੂੰ ਨਿਸਾਨਾ ਬਣਾਉਣ ਵਾਲੀਆਂ ਨਸਲੀ ਘਟਨਾਵਾਂ ਦੇ ਕਾਰਨ ਪੜ੍ਹਾਈ ਲਈ ਆਸਟ੍ਰੇਲੀਆ ਨੂੰ ਚੁਨਣ ਤੋਂ ਪਹਿਲਾਂ ਆਪਣੇ ਵਿਦਿਆਰਥੀਆਂ ਨੂੰ ਦੋ ਵਾਰ ਸੋਚਣ ਦੀ ਅਪੀਲ ਕੀਤੀ ਹੈ। 

ਚੀਨੀ ਸੱਭਿਆਚਾਰ ਅਤੇ ਟੂਰਿਜ਼ਮ ਮੰਤਰਾਲੇ ਦੇ ਬਾਅਦ ਹੁਣ ਸਿੱਖਿਆ ਮੰਤਰਾਲੇ ਨੇ ਵੀ ਨਸਲੀ ਵਿਤਕਰੇ ਅਤੇ ਹਿੰਸਾ ਦੀ ਚਿਤਾਵਨੀ ਜਾਰੀ ਕੀਤੀ ਹੈ। ਉਹਨਾਂ ਮੁਤਾਬਕ ਆਸਟ੍ਰੇਲੀਆ ਵਿਚ ਅਜਿਹੇ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ, ਜਿਸ ਕਾਰਨ ਉੱਥੇ ਜਾਣ ਸਬੰਧੀ ਦੋ ਵਾਰ ਸੋਚਣ ਦੀ ਹਿਦਾਇਤ ਦਿੱਤੀ ਗਈ ਹੈ। ਇੱਥੇ ਦੱਸ ਦਈਏ ਕਿ 2019 ਦੇ ਅਖੀਰ ਵਿਚ ਚੀਨ ਵਿਚ ਸਭ ਤੋਂ ਪਹਿਲਾਂ ਕੋਰੋਨਾਵਾਇਰਸ ਦਾ ਮਾਮਲਾ ਸਾਹਮਣੇ ਆਇਆ ਸੀ। 

ਪੜ੍ਹੋ ਇਹ ਅਹਿਮ ਖਬਰ- ਵਿਗਿਆਨੀਆਂ ਦਾ ਖੁਲਾਸਾ- 'ਦਿਲ ਦੇ ਅੰਦਰ ਵੀ ਹੁੰਦਾ ਹੈ ਦਿਮਾਗ', ਬਣਾਇਆ 3ਡੀ ਨਕਸ਼ਾ 

ਮੰਨਿਆ ਜਾ ਰਿਹਾ ਹੈ ਕਿ ਚੀਨ ਨੇ ਇਹ ਕਦਮ ਕੋਰੋਨਾਵਾਇਰਸ ਵਿਸ਼ਵ ਮਹਾਮਾਰੀ ਦੀ ਜਾਂਚ ਦਾ ਸਮਰਥਨ ਕਰ ਰਹੇ ਆਸਟ੍ਰੇਲੀਆ ਵਿਰੁੱਧ ਨਾਰਾਜ਼ਗੀ ਜ਼ਾਹਰ ਕਰਦਿਆਂ ਚੁੱਕੇ ਹਨ। ਜ਼ਿਕਰਯੋਗ ਹੈ ਕਿ ਚੀਨ ਨੇ ਆਪਣਾ ਹਮਲਾਵਰ ਕਦਮ ਚੁੱਕਦੇ ਹੋਏ ਆਸਟ੍ਰੇਲੀਆ 'ਤੇ ਵਿਸ਼ਵ ਵਪਾਰ ਸੰਗਠਨ ਦੇ ਨਿਯਮਾਂ ਦੀ ਉਲੰਘਣਾ ਦਾ ਦੋਸ਼ ਲਗਾਇਆ ਹੈ। ਉਸ ਨੇ ਜੌਂ 'ਤੇ 80 ਫੀਸਦੀ ਤੋਂ ਵਧੇਰੇ ਕਸਟਮ ਡਿਊਟੀ ਲਗਾ ਕੇ ਫਸਲ ਦੀ ਦਰਾਮਦ ਪ੍ਰਭਾਵੀ ਤਰੀਕੇ ਨਾਲ ਬੰਦ ਕਰ ਦਿੱਤੀ ਸੀ। ਇਸ ਤੋਂ ਇਕ ਹਫਤੇ ਪਹਿਲਾਂ ਚੀਨ ਨੇ ਆਸਟ੍ਰੇਲੀਆ ਤੋਂ ਬੀਫ ਦੀ ਦਰਾਮਦ 'ਤੇ ਪਾਬੰਦੀ ਲਗਾ ਦਿੱਤੀ ਸੀ।

ਪੜ੍ਹੋ ਇਹ ਅਹਿਮ ਖਬਰ- ਸਿੱਖ ਭਾਈਚਾਰਾ ਵਿਰੋਧ ਜਾਂ ਮਹਾਮਾਰੀ ਦੌਰਾਨ ਵੀ ਕਰ ਰਿਹੈ ਲੋੜਵੰਦਾਂ ਦੀ ਮਦਦ

 


author

Vandana

Content Editor

Related News