ਗਿਲਗਿਤ-ਬਲਿਤਸਤਾਨ ''ਚ ਚੀਨ ਦੀ ਫੌਜੀ ਅੱਡਾ ਬਣਾਉਣ ਦੀ ਸਾਜਸ਼, ਇਮਰਾਨ ਨੇ ਦਿੱਤੀ ਇਹ ਸਫਾਈ

07/18/2020 2:54:27 PM

ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਵੇਂ ਹੀ ਗਿਲਗਿਤ-ਬਲਿਤਸਤਾਨ ਇਲਾਕੇ ਵਿਚ ਚੀਨ ਦੀ ਸਹਾਇਤਾ ਨਾਲ ਬਣ ਰਹੇ ਡਾਇਮਰ ਭਾਸ਼ਾ ਬੰਨ੍ਹ ਦੇ ਨਿਰਮਾਣ ਵਿਚ ਚੀਨੀ ਫੌਜ ਦੇ ਸਹਿਯੋਗ ਤੋਂ ਇਨਕਾਰ ਕੀਤਾ ਹੈ ਪਰ ਇਲਾਕੇ ਦੇ ਪ੍ਰਭਾਵ ਰੱਖਣ ਵਾਲੇ ਲੋਕਾਂ ਦਾ ਦਾਅਵਾ ਇਸ ਦੇ ਉਲਟ ਹੈ। 
ਖੇਤਰੀ ਪਛਾਣ ਨੂੰ ਬਣਾਏ ਰੱਖਣ ਲਈ ਦਹਾਕਿਆਂ ਤੋਂ ਸੰਘਰਸ਼ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਇਲਾਕੇ ਵਿਚ ਬਣ ਰਹੇ ਬੰਨ੍ਹ ਦੇ ਕਾਰਜ ਵਿਚ ਚੀਨ ਦੀ ਫੌਜ ਵੀ ਲੱਗੀ ਹੋਈ ਹੈ। ਉਸ ਦਾ ਉਦੇਸ਼ ਗਿਲਗਿਤ-ਬਲਿਤਸਤਾਨ ਇਲਾਕੇ ਵਿਚ ਚੀਨ ਦਾ ਫੌਜੀ ਅੱਡਾ ਸਥਾਪਤ ਕਰਨਾ ਹੈ। ਇਹ ਇਲਾਕਾ ਪਾਕਿਸਤਾਨ ਦੇ ਕਬਜੇ ਵਾਲੇ ਗੁਲਾਮ ਕਸ਼ਮੀਰ ਦਾ ਹਿੱਸਾ ਹੈ। 
ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਸਥਿਤ ਇੰਸਟੀਚਿਊਟ ਆਫ ਗਿਲਗਿਤ-ਬਲਿਤਸਤਾਨ ਸਟਡੀਜ਼ ਦੇ ਨਿਰਦੇਸ਼ਕ ਸੇਂਗ ਐੱਚ. ਸੈਰਿੰਗ ਮੁਤਾਬਕ ਬੰਨ੍ਹ ਦਾ ਨਿਰਮਾਣ ਅਸੀਂ ਚੀਨ ਦੀ ਹਾਲੀਆ ਲੱਦਾਖ ਵਿਚ ਘੁਸਪੈਠ ਨਾਲ ਜੋੜ ਕੇ ਦੇਖ ਰਹੇ ਹਾਂ। ਚੀਨ ਦੀ ਭਾਰਤ ਦੇ ਲੱਦਾਖ, ਉੱਤਰਾਖੰਡ, ,ਸਿੱਕਿਮ ਅਤੇ ਅਰੁਣਾਚਲ ਪ੍ਰਦੇਸ਼ ਦੀ ਜ਼ਮੀਨ 'ਤੇ ਕਬਜ਼ਾ ਕਰਨ ਦੀ ਯੋਜਨਾ ਹੈ। 
ਗਿਲਗਿਤ-ਬਲਿਤਸਤਾਨ ਵਿਚ ਫੌਜੀ ਅੱਡਾ ਬਣਾ ਕੇ ਉਹ ਭਾਰਤ 'ਤੇ ਦਬਾਅ ਬਣਾਉਣਾ ਚਾਹੁੰਦਾ ਹੈ। ਇਸ ਕਾਰਜ ਵਿਚ ਉਸ ਨੂੰ ਪਾਕਿਸਤਾਨ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ। ਚੀਨ ਜਾਣ-ਬੁੱਝ ਕੇ ਉਸ ਨੂੰ ਕਬਜੇ ਵਿਚ ਲੈ ਕੇ ਭਾਰਤ 'ਤੇ ਦਬਾਅ ਬਣਾਉਣਾ ਚਾਹੁੰਦਾ ਹੈ। 
ਇਸ ਲਈ ਉੱਥੇ ਵੱਡੇ ਪੱਧਰ 'ਤੇ ਸੁਵਿਧਾਵਾਂ ਵਿਕਸਿਤ ਕਰ ਰਿਹਾ ਹੈ। ਉੱਥੇ ਨਿਰਮਾਣ ਅਧੀਨ ਬੰਨ੍ਹ ਤੋਂ ਮੇਗਾਵਰ ਬਿਜਲੀ ਦਾ ਉਤਪਾਦਨ ਹੋਵੇਗਾ। ਇਸ ਯੋਜਨਾ ਦੇ 2028 ਤੱਕ ਪੂਰੇ ਹੋਣ ਦੀ ਉਮੀਦ ਹੈ। ਯੋਜਨਾਵਾਂ ਨੂੰ ਵਿਕਸਿਤ ਕਰਨ ਲਈ ਪਾਕਿਸਤਾਨ ਸਰਕਾਰ ਨੇ ਜਿਸ ਚੀਨੀ ਕੰਪਨੀ ਨੂੰ 44,200 ਕਰੋੜ ਰੁਪਏ ਦਾ ਠੇਕਾ ਦਿੱਤਾ ਹੈ, ਉਹ ਚੀਨ ਦੀ ਫੌਜ ਦਾ ਹਿੱਸਾ ਹੈ। ਚੀਨ ਨੇ ਜਿਵੇਂ ਅਕਸਾਈ ਚਿਨ ਵਿਚ ਕੀਤਾ, ਅਜਿਹਾ ਹੀ ਗਿਲਗਿਤ-ਬਲਿਤਸਾਨ ਵਿਚ ਕਰਨਾ ਚਾਹੁੰਦਾ ਹੈ। ਅਕਸਾਈ ਚਿਨ ਇਕ ਸਮੇਂ ਭਾਰਤ ਦਾ ਹਿੱਸਾ ਸੀ ਪਰ ਚੀਨ ਨੇ ਉਸ 'ਤੇ ਕਬਜਾ ਕਰ ਕੇ ਉਸ ਨੂੰ ਆਪਣਾ ਹਿੱਸਾ ਬਣਾ ਲਿਆ ਅਤੇ ਹੁਣ ਉਸ ਨੂੰ ਵਿਕਸਿਤ ਕਰਨ ਦਾ ਕੰਮ ਕਰ ਰਿਹਾ ਹੈ। 


Lalita Mam

Content Editor

Related News