ਸੁਪਰਪਾਵਰ ਬਣਨ ਲਈ ਚੋਰੀਆਂ ਕਰ ਰਿਹੈ ਚੀਨ, ਅਮਰੀਕੀ ਟੈਕਨਾਲੋਜੀਆਂ ਨੂੰ ਬਣਾਇਆ ਨਿਸ਼ਾਨਾ !

Thursday, Sep 09, 2021 - 05:16 PM (IST)

ਸੁਪਰਪਾਵਰ ਬਣਨ ਲਈ ਚੋਰੀਆਂ ਕਰ ਰਿਹੈ ਚੀਨ, ਅਮਰੀਕੀ ਟੈਕਨਾਲੋਜੀਆਂ ਨੂੰ ਬਣਾਇਆ ਨਿਸ਼ਾਨਾ !

ਬੀਜਿੰਗ : ਦੁਨੀਆ ਦੀ ਸਭ ਤੋਂ ਵੱਡੀ ਸ਼ਕਤੀ ਬਣਨ ਦਾ ਸੁਫ਼ਨਾ ਦੇਖਣ ਵਾਲਾ ਚੀਨ ਆਪਣੀ ਲਾਲਸਾ ਨੂੰ ਪੂਰਾ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਚੀਨ ਦੀ ਇੱਛਾ ਅਮਰੀਕਾ ਨੂੰ ਪਛਾੜ ਕੇ ਵਿਸ਼ਵ ਦੀ ਅਗਲੀ ਮਹਾਸ਼ਕਤੀ ਬਣਨ ਦੀ ਹੈ। ਇਸ ਲਈ ਡ੍ਰੈਗਨ ਅਮਰੀਕਾ ਨੂੰ ਅਲੱਗ-ਥਲੱਗ ਕਰਨ ਦੇ ਨਾਲ-ਨਾਲ ਨਿਯਮਾਂ-ਆਧਾਰਿਤ ਅੰਤਰਰਾਸ਼ਟਰੀ ਪ੍ਰਣਾਲੀ ਨੂੰ ਤੋੜਨ ਦੀ ਕੋਸ਼ਿਸ਼ ’ਚ ਹੈ, ਜੋ ਦੂਜੇ ਵਿਸ਼ਵ ਯੁੱਧ ਦੇ ਅੰਤ ਤੋਂ ਬਾਅਦ ਅਮਰੀਕਾ ਅਤੇ ਉਸ ਦੇ ਸਹਿਯੋਗੀ ਸਥਾਪਿਤ ਕਰ ਚੁੱਕੇ ਹਨ। ਦਿ ਨੈਸ਼ਨਲ ਇੰਟਰੈਸਟ ’ਚ ਪ੍ਰਕਾਸ਼ਿਤ ਇੱਕ ਰਿਪੋਰਟ ਅਨੁਸਾਰ ਅਮਰੀਕਾ ਨੂੰ ਰੂਸ, ਉੱਤਰੀ ਕੋਰੀਆ, ਈਰਾਨ, ਅੱਤਵਾਦੀ ਸੰਗਠਨਾਂ, ਜਲਵਾਯੂ ਪਰਿਵਰਤਨ ਅਤੇ ਮਹਾਮਾਰੀਆਂ ਤੋਂ ਅਣਗਿਣਤ ਰਵਾਇਤੀ ਅਤੇ ਗ਼ੈਰ-ਰਵਾਇਤੀ ਖ਼ਤਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਿਰ ਵੀ ਚੀਨ ਨਿਰਵਿਵਾਦ ਤੌਰ ’ਤੇ ਅਮਰੀਕੀ ਰਾਸ਼ਟਰੀ ਸੁਰੱਖਿਆ ਲਈ ਮੁੱਢਲੇ ਖਤਰੇ ਵਜੋਂ ਸਿਖਰ ’ਤੇ ਪਹੁੰਚ ਗਿਆ ਹੈ।

ਦਿ ਨੈਸ਼ਨਲ ਇੰਟਰੈਸਟ ਦੇ ਇਕ ਓਪੀਨੀਅਨ ਪੀਸ ’ਚ ਸਟਾਵਰੋਸ ਐਟਲਾਮਾਜੋਗਲੂ ਨੇ ਲਿਖਿਆ, ‘‘ਵਿਸ਼ਵ ਦੀ ਅਗਲੀ ਮਹਾਸ਼ਕਤੀ ਬਣਨ ਲਈ ਬੀਜਿੰਗ ਮੁੱਖ ਤੌਰ ’ਤੇ ਆਰਥਿਕ, ਉਦਯੋਗਿਕ ਅਤੇ ਤਕਨੀਕੀ ਟੀਚਿਆਂ ਦਾ ਪਿੱਛਾ ਕਰ ਰਿਹਾ ਹੈ, ਜੋ ਚੀਨ ਦੀ ਅਰਥਵਿਵਸਥਾ ਅਤੇ ਆਈ. ਟੀ. ਖੇਤਰ ਨੂੰ ਲਾਭ ਪ੍ਰਦਾਨ ਕਰੇਗਾ। ਚਾਹੇ ਉਹ ਐੱਫ.-35 ਜਾਂ ਐੱਫ-22, ਜਿਵੇਂ ਅਮਰੀਕੀ (ਅਤੇ ਵਿਦੇਸ਼ੀ, ਰੂਸੀ ਸਮੇਤ) ਜਹਾਜ਼ਾਂ ਅਤੇ ਜਾਂ ਮਿਜ਼ਾਈਲ ਟੈਕਨਾਲੋਜੀ ਦੇ ਬਲੂਪ੍ਰਿੰਟਸ ਦੀ ਚੋਰੀ ਕਿਉਂ ਨਾ ਹੋਵੇ। ਚੀਨ ਅਜਿਹਾ ਕਰਨ ਲਈ ਜਾਸੂਸੀ ਦਾ ਸਹਾਰਾ ਲੈ ਰਿਹਾ ਹੈ।’’ ਰਿਪੋਰਟ ’ਚ ਅੱਗੇ ਕਿਹਾ ਗਿਆ ਹੈ, “ਚੀਨ ਦੀ ਇਹ ਖੁਫੀਆ ਮੁਹਿੰਮ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਅਤੇ ਆਰਥਿਕ ਖੁਸ਼ਹਾਲੀ ਲਈ ਗੰਭੀਰ ਖ਼ਤਰਾ ਹੈ। ਸਟਾਵਰੋਸ ਨੇ ਲਿਖਿਆ ਹੈ ਕਿ ਅਮਰੀਕਾ ਤੋਂ ਅੱਗੇ ਨਿਕਲਣ ਲਈ ਚੀਨ ਨੂੰ ਆਪਣੇ ਆਰਥਿਕ ਵਿਕਾਸ ਨੂੰ ਜਾਰੀ ਰੱਖਣ ਅਤੇ ਤਕਨੀਕੀ ਤੌਰ ’ਤੇ ਅਮਰੀਕਾ ਅਤੇ ਹੋਰ ਪੱਛਮੀ ਦੇਸ਼ਾਂ ਨੂੰ ਪਛਾੜਨ ਦੀ ਜ਼ਰੂਰਤ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਚੀਨ ਨਵੀਨਤਾ ਅਤੇ ਖੋਜ ’ਤੇ ਨਿਰਭਰ ਰਹਿਣ ਦੀ ਬਜਾਏ ‘ਟੈਕਨਾਲੋਜੀ ਚੋਰੀ ਕਰਨਾ ਤੇ ਫਿਰ ਉਸ ਦੀ ਨਕਲ ਕਰਨਾ’ਪਸੰਦ ਕਰਦਾ ਹੈ। ਚੀਨ ਕੁਆਂਟਮ ਕੰਪਿਊਟਿੰਗ, ਆਟੋਨਾਮਸ ਵ੍ਹੀਕਲ, ਆਰਟੀਫਿਸ਼ੀਅਲ ਇੰਟੈਲੀਜੈਂਸ, ਬਾਇਓਟੈਕਨਾਲੋਜੀ ਤੇ 5G ਵਰਗੀ ‘ਟਰਾਂਸਪੋਰਟ ਤਕਨਾਲੋਜੀਆਂ’ਨੂੰ ਨਿਸ਼ਾਨਾ ਬਣਾ ਰਿਹਾ ਹੈ ਅਤੇ ਚੋਰੀ ਕਰ ਰਿਹਾ ਹੈ।

ਨੈਸ਼ਨਲ ਕਾਊਂਟਰ ਇੰਟੈਲੀਜੈਂਸ ਐਂਡ ਸਕਿਓਰਿਟੀ ਸੈਂਟਰ ਦੇ ਕਾਰਜਕਾਰੀ ਨਿਰਦੇਸ਼ਕ ਮਾਈਕ ਆਰਲੈਂਡੋ ਦੀ ਇੱਕ ਇੰਟਰਵਿਊ ਦਾ ਹਵਾਲਾ ਦਿੰਦੇ ਹੋਏ ਐਟਲਾਮਾਜ਼ੋਗਲੂ ਨੇ ਲਿਖਿਆ ਹੈ ਕਿ ‘‘ਚੀਨ ਦੀ ਇਸ ਚੋਰੀ ਨਾਲ ਅਮਰੀਕਾ ਨੂੰ ਤਕਰੀਬਨ 200 ਤੋਂ 600 ਬਿਲੀਅਨ ਅਮਰੀਕੀ ਡਾਲਰ ਦਾ ਨੁਕਸਾਨ ਹੋ ਰਿਹਾ ਹੈ ਅਤੇ ਇਹ ਕੁਝ ਅਜਿਹਾ ਹੈ, ਜੋ ਪਿਛਲੇ ਦੋ ਦਹਾਕਿਆਂ ਤੋਂ ਹੋ ਰਿਹਾ ਹੈ। ਇਸ ਦਾ ਮਤਲਬ ਇਹ ਹੈ ਕਿ ਅਮਰੀਕਾ ਨੂੰ ਹੁਣ ਤੱਕ ਤਕਰੀਬਨ 4 ਤੋਂ 12 ਟ੍ਰਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ।” ਹਾਲ ਹੀ ’ਚ ਨੈਸ਼ਨਲ ਕਾਊਂਟਰ ਇੰਟੈਲੀਜੈਂਸ ਐਂਡ ਸਕਿਓਰਿਟੀ ਸੈਂਟਰ ਦੇ ਸਾਬਕਾ ਨਿਰਦੇਸ਼ਕ ਬਿਲ ਇਵਾਨਿਨਾ ਨੇ ਸੀਨੇਟ ਸਿਲੈਕਟ ਕਮੇਟੀ ਆਨ ਇੰਟੈਲੀਜੈਂਸ ਨੂੰ ਦੱਸਿਆ, ‘‘ਚੀਨ ਦੀ ਕਮਿਊਨਿਸਟ ਪਾਰਟੀ ਵੱਲੋਂ ਸੰਯੁਕਤ ਰਾਜ ਅਮਰੀਕਾ ਲਈ ਸਮੁੱਚਾ ਅਤੇ ਵਿਆਪਕ ਖ਼ਤਰਾ ਇਕ ਗੰਭੀਰ ਖ਼ਤਰਾ ਹੈ ਅਤੇ ਇਹ ਸਾਡੇ ਦੇਸ਼ ਦਾ ਹੁਣ ਤਕ ਦਾ ਸਭ ਤੋਂ ਗੁੰਝਲਦਾਰ, ਹਾਨੀਕਾਰਕ, ਹਮਲਾਵਰ ਅਤੇ ਰਣਨੀਤਕ ਖ਼ਤਰਾ ਹੈ।
 


author

Manoj

Content Editor

Related News