ਭਾਰਤ ਲਈ 5ਜੀ ਵੀ ਅਜੇ ਤਕ ਸੁਪਨਾ, ਚੀਨ ਨੇ 6ਜੀ ''ਤੇ ਵੀ ਸ਼ੁਰੂ ਕੀਤਾ ਕੰਮ
Friday, Nov 08, 2019 - 09:23 PM (IST)

ਬੀਜਿੰਗ-ਭਾਰਤ ਲਈ 5ਜੀ ਅਜੇ ਸੁਪਨਾ ਹੀ ਬਣਿਆ ਹੋਇਆ ਹੈ ਅਤੇ ਚੀਨ ਨੇ ਇਕ ਕਦਮ ਹੋਰ ਅਗੇ ਵਧਾਉਂਦੇ ਹੋਏ 6ਜੀ ਸਰਵਿਸ 'ਤੇ ਕੰਮ ਕਰਨਾ ਸ਼ੁਰੂ ਵੀ ਕਰ ਦਿੱਤਾ ਹੈ। ਚੀਨ ਨੇ ਪਿਛਲੇ ਹਫਤੇ ਹੀ ਰਾਜਧਾਨੀ ਬੀਜਿੰਗ ਸਮੇਤ ਦੇਸ਼ ਦੇ 50 ਤੋਂ ਜ਼ਿਆਦਾ ਸ਼ਹਿਰਾਂ 'ਚ 5ਜੀ ਸੇਵਾ ਦੀ ਸ਼ੁਰੂਆਤ ਕੀਤੀ ਸੀ। ਪਹਿਲੇ ਹੀ ਦਿਨ ਉਸ ਨੇ 5ਜੀ ਦੇ ਲੱਖਾਂ ਯੂਜ਼ਰਸ ਬਣਾ ਕੇ ਨਵਾਂ ਰਿਕਾਰਡ ਬਣਾ ਦਿੱਤਾ ਸੀ। ਦੱਸਿਆ ਜਾ ਰਿਹਾ ਹੈ ਕਿ ਮੋਬਾਇਲ ਇੰਟਰਨੈੱਟ ਦੇ ਇਸ ਜਨਰੇਸ਼ਨ 'ਚ 4ਜੀ ਦੇ ਮੁਕਾਬਲੇ ਕਰੀਬ 1000 ਗੁਣਾ ਜ਼ਿਆਦਾ ਸਪੀਡ ਮਿਲ ਸਕਦੀ ਹੈ।
ਇਸ ਮੀਲ ਦੇ ਪੱਥਰ ਨੂੰ ਹਾਸਲ ਕਰਨ ਤੋਂ ਬਾਅਦ ਹੁਣ ਚੀਨ 6ਜੀ ਦਾ ਬੁਨਿਆਦੀ ਢਾਂਚਾ ਵਿਕਸਤ ਕਰਨ ਦੀ ਦਿਸ਼ਾ 'ਚ ਅਗੇ ਵਧ ਗਿਆ ਹੈ। ਬੀਜਿੰਗ 'ਚ 6ਜੀ ਦੀ ਲਾਂਚ ਸੇਰੇਮਨੀ ਕੀਤੀ ਗਈ। ਚੀਨ ਦੀ ਸਰਕਾਰ ਨੇ ਇਸ ਪ੍ਰੋਜੈਕਟ ਲਈ ਯੂਨੀਵਰਸਿਰਟੀਜ਼ ਅਤੇ ਵੱਖ-ਵੱਖ ਸੰਥਾਵਾਂ ਦੇ 37 ਐਕਸਪਰਟਸ ਨੂੰ ਕੰਮ 'ਤੇ ਲਗਾਇਆ ਹੈ ਜੋ ਅਗਲੀ ਪੀੜੀ ਦੇ ਇੰਟਰਨੈੱਟ ਕਨੈਕਸ਼ਨ 'ਤੇ ਕੰਮ ਕਰਨਾ ਸ਼ੁਰੂ ਕਰ ਚੁੱਕੇ ਹਨ।
ਤਕਨਾਲੋਜੀ ਬਿਊਰੋ ਦੇ ਉਪ ਮੰਤਰੀ ਵਾਂਗ ਸ਼ੀ ਨੇ ਸੰਮੇਲਨ 'ਚ ਕਿਹਾ ਕਿ ਐਕਸਪਰਟਸ ਨਾਲ 6ਜੀ ਲਈ ਇਕ ਸਪੈਸੀਫਿਕ ਰਿਸਰਚ ਪਲਾਨ ਅਤੇ ਸ਼ੁਰੂਆਤੀ ਖੋਜ ਕਰਨ ਲਈ ਬਿਊਰੋ ਨੂੰ ਡਿਜ਼ਾਈਨ ਕੀਤਾ ਗਿਆ ਹੈ। ਚੀਨ ਦੀ ਤਿੰਨ ਸਰਕਾਰੀ ਮਲਕੀਅਤ ਵਾਲੀ ਟੈਲੀਕਮਿਊਨੀਕੇਸ਼ਨ ਕੰਪਨੀਆਂ ਚਾਈਨਾ ਮੋਬਾਇਲ, ਚਾਈਨਾ ਯੂਨੀਕਾਮ ਅਤੇ ਚਾਈਨਾ ਟੈਲੀਕਾਮ ਨੇ ਪਿਛਲੇ ਵੀਰਵਾਰ ਨੂੰ ਆਪਣੇ 5ਜੀ ਡਾਟਾ ਪਲਾਨ ਲਾਂਚ ਕੀਤੇ।
ਦੇਸ਼ 'ਚ ਨੈੱਟਵਰਕ ਨੂੰ ਸਪੋਰਟ ਕਰਨ ਲਈ ਇਸ ਸਾਲ ਦੇ ਆਖਿਰ ਤਕ ਇਕ 1 ਲੱਖ 30 ਹਜ਼ਾਰ ਤੋਂ ਜ਼ਿਆਦਾ 5ਜੀ ਬੇਸ ਸਟੇਸ਼ਨਾਂ ਨੂੰ ਸਰਗਰਮ ਕਰਨਾ ਹੈ। ਇਹ ਦੁਨੀਆ ਦਾ ਸਭ ਤੋਂ ਵੱਡਾ ਸੈਟਅਪ ਹੋਵੇਗਾ। ਚੀਨੀ ਇੰਜੀਨੀਅਰਾਂ ਨੇ ਪਹਿਲੇ ਹੀ ਸ਼ੰਘਾਈ ਕੋਲ ਇਕ 5ਜੀ ਸਮਾਰਟ ਟਾਊਨ ਬਣਾਇਆ ਹੈ ਜਿਥੇ ਨਿਵਾਸੀ 1.7ਜੀ.ਬੀ. ਪ੍ਰਤੀ ਸੈਕਿੰਡ ਦੀ ਜ਼ਬਰਤਦਸਤ ਸਪੀਡ ਤੋਂ ਟੀ.ਵੀ. ਸੀਰੀਜ਼, ਫਿਲਮਾਂ ਜਾਂ ਗੇਮ ਡਾਊਨਲੋਡ ਕਰ ਸਕਨਗੇ।
ਸੁਪਰ-ਫਾਸਟ 5ਜੀ ਨੈਟਵਰਕ ਸਰਵਿਸ ਮੌਜੂਦਾ ਸ਼ੰਘਾਈ ਹਾਂਗਕਿਓ ਰੇਲਵੇ ਸਟੇਸ਼ਨ 'ਤੇ ਲਗਾਇਆ ਗਿਆ ਜੋ ਏਸ਼ੀਆ ਦਾ ਸਭ ਤੋਂ ਬੀਜ਼ੀ ਟ੍ਰੈਫਿਕ ਹਬ ਹੈ। ਇਥੇ ਹਰ 6 ਕਰੋੜ ਯਾਤਰੀ ਆਉਂਦੇ-ਜਾਂਦੇ ਹਨ। ਹੁਵਾਵੇਈ ਮੁਤਾਬਕ ਸਟੇਸ਼ਨ 'ਤੇ ਆਉਣ ਵਾਲੇ ਯਾਤਰੀ 2ਜੀ.ਬੀ. ਦੀ ਹਾਈ-ਡੈਫੀਨਿਸ਼ਨ ਫਿਲਮ ਨੂੰ 20 ਸੈਕਿੰਡ ਤੋਂ ਵੀ ਘੱਟ ਸਮੇਂ 'ਚ ਡਾਊਨਲੋਡ ਕਰ ਸਕਣਗੇ।