ਚੀਨ ਨੇ ਦਿਖਾਈ ਤਾਕਤ, ਤਾਇਵਾਨ ''ਚ ਭੇਜੇ 9 ਜੈੱਟ ਜਹਾਜ਼

Wednesday, Dec 08, 2021 - 12:20 PM (IST)

ਚੀਨ ਨੇ ਦਿਖਾਈ ਤਾਕਤ, ਤਾਇਵਾਨ ''ਚ ਭੇਜੇ 9 ਜੈੱਟ ਜਹਾਜ਼

ਤਾਇਪੇ (ਬਿਊਰੋ): ਕਈ ਵਾਰ ਦਿੱਤੀ ਗਈ ਚਿਤਾਵਨੀ ਦੇ ਬਾਵਜੂਦ ਚੀਨ ਗੁਆਂਢੀ ਦੇਸ਼ਾਂ ਨੂੰ ਧਮਕਾਉਣ ਅਤੇ ਉੱਥੇ ਕਬਜ਼ਾ ਕਰਨ ਦੀ ਰਣਨੀਤੀ ਦੀ ਵਰਤੋਂ ਕਰਦਾ ਰਿਹਾ ਹੈ। ਉਸ ਨੇ ਇਕ ਵਾਰ ਫਿਰ ਤਾਇਵਾਨ ਦੇ ਹਵਾਈ ਰੱਖਿਆ ਪਛਾਣ ਖੇਤਰ (ਏਡੀਆਈਜੈੱਡ) ਵਿਚ 9 ਮਿਲਟਰੀ ਜਹਾਜ਼ ਭੇਜੇ ਹਨ। ਇਸ ਮਹੀਨੇ ਚੀਨੀ ਜਹਾਜ਼ਾਂ ਦੀ ਇਹ ਪੰਜਵੀਂ ਘੁਸਪੈਠ ਹੈ। ਭਾਵੇਂਕਿ ਤਾਇਵਾਨ ਨੇ ਵੀ ਇਸ ਦਾ ਜਵਾਬ ਦਿੱਤਾ, ਜਿਸ ਮਗਰੋਂ ਚੀਨੀ ਜਹਾਜ਼ ਉੱਥੋਂ ਭੱਜ ਗਏ। 

ਤਾਇਵਾਨ ਨਿਊਜ਼ ਦੀ ਰਿਪੋਰਟ ਮੁਤਾਬਕ ਚੀਨ ਨੇ ਸ਼ੇਨਯਾਂਗ ਜੇ-11 ਲੜਾਕੂ ਜੈੱਟ, ਸ਼ਾਨਕਸੀ ਵਾਈ-8 ਪਣਡੁੱਬੀ ਐਂਟੀ ਜੰਗੀ ਜਹਾਜ਼ ਅਤੇ ਸ਼ਾਨਕਸੀ ਵਾਈ-8 ਟੋਹੀ ਜਹਾਜ਼ ਭੇਜੇ। ਘੁਸਪੈਠ ਦੇ ਜਵਾਬ ਵਿਚ ਤਾਇਵਾਨ ਨੇ ਵੀ ਜਹਾਜ਼ ਭੇਜੇ ਅਤੇ ਪੀਐੱਲਏਲਏਏਐੱਫ ਜਹਾਜ਼ਾਂ ਨੂੰ ਟ੍ਰੈਕ ਕਰਨ ਲਈ ਹਵਾਈ ਰੱਖਿਆ ਮਿਜ਼ਾਈਲ ਪ੍ਰਣਾਲੀ ਤਾਇਨਾਤ ਕਰਦੇ ਹੋਏ ਰੇਡੀਓ ਚਿਤਾਵਨੀ ਜਾਰੀ ਕੀਤੀ। ਇਸ ਮਗਰੋਂ ਚੀਨੀ ਜਹਾਜ਼ ਵਾਪਸ ਪਰਤ ਗਏ।

ਪੜ੍ਹੋ ਇਹ ਅਹਿਮ ਖਬਰ- ਦੁਨੀਆ ’ਚ ਕਿਤੇ ਵੀ ਹਮਲਾ ਕਰ ਸਕਦਾ ਹੈ ਚੀਨ!

ਅਮਰੀਕਾ ਨੇ ਦੁਹਰਾਇਆ ਸਮਰਥਨ
ਤਾਇਵਾਨ ਵਿਚ ਚੀਨੀ ਮਿਲਟਰੀ ਘੁਸਪੈਠ ਦੇ ਵਿਚਕਾਰ ਅਮਰੀਕੀ ਵਣਜ ਮੰਤਰੀ ਜੀਨਾ ਐੱਮ. ਰਾਏਮੋਂਡੋ ਨੇ ਤਾਇਪੇ ਲਈ ਵਾਸ਼ਿੰਗਟਨ ਦੇ ਸਮਰਥਨ ਨੂੰ ਦੁਹਰਾਇਆ ਹੈ। ਉਹਨਾਂ ਨੇ ਕਿਹਾ ਕਿ ਅਮਰੀਕਾ ਸਧਾਰਨ ਹਿੱਤਾਂ ਦੇ ਵਪਾਰਕ ਮੁੱਦਿਆਂ 'ਤੇ ਤਾਇਵਾਨ ਤੋਂ ਚੀਨੀ ਤਣਾਅ ਦੇ ਬਾਵਜੂਦ ਕੰਮ ਕਰਨ ਲਈ ਉਤਸੁਕ ਹੈ।


author

Vandana

Content Editor

Related News