ਤਿੱਬਤੀ ਬੁੱਧ ਧਰਮ ਨੂੰ ਮਿਟਾਉਣ ''ਚ ਲੱਗਾ ਚੀਨ, ਭਿਕਸ਼ੂਆਂ ''ਤੇ ਲਗਾਈਆਂ ਕਈ ਪਾਬੰਦੀਆਂ

Tuesday, Jan 18, 2022 - 07:42 PM (IST)

ਤਿੱਬਤੀ ਬੁੱਧ ਧਰਮ ਨੂੰ ਮਿਟਾਉਣ ''ਚ ਲੱਗਾ ਚੀਨ, ਭਿਕਸ਼ੂਆਂ ''ਤੇ ਲਗਾਈਆਂ ਕਈ ਪਾਬੰਦੀਆਂ

ਇੰਟਰਨੈਸ਼ਨਲ ਡੈਸਕ- ਚੀਨ ਵਲੋਂ ਮਾਓ ਦੀ ਸੰਸਕ੍ਰਿਤੀਕ ਕ੍ਰਾਂਤੀ ਤੋਂ ਬਾਅਦ ਲਗਾਤਾਰ ਬੁੱਧ ਧਰਮ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਕ ਗਲੋਬਲ ਥਿੰਕ ਟੈਂਕ ਦੀ ਰਿਪੋਰਟ ਅਨੁਸਾਰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਕਾਰਜਕਾਲ 'ਚ ਬੁੱਧੀਆਂ 'ਤੇ ਜ਼ੁਲਮ ਜਾਰੀ ਹੈ। ਰਿਪੋਰਟ ਅਨੁਸਾਰ ਤਿੱਬਤ 'ਚ ਜਾਰੀ ਦਮਨ ਤੋਂ ਧਾਰਮਿਕ ਸੁਤੰਤਰਤਾ ਸੰਕਟ 'ਚ ਹੈ। ਤਿੱਬਤ 'ਚ ਚੀਨੀ ਸਰਕਾਰ ਦੇ ਧਾਰਮਿਕ ਸੁਤੰਤਰਤਾ ਦਾਅਰੇ ਦੇ ਧਾਰਮਿਕ ਸੁਤੰਤਰਤਾ ਦੇ ਠੀਕ ਉਲਟ ਹੈ। ਨਿਊਯਾਰਕ ਸਥਿਤ ਹਿਊਮਨ ਰਾਈਟਸ ਵਾਚ ਦੇ ਲਈ ਚੀਨ ਦੇ ਨਿਰਦੇਸ਼ ਸੋਫੀ ਰਿਚਰਡਸਨ ਨੇ ਕਿਹਾ ਹੈ ਕਿ ਚੀਨ ਦੇ ਧਰਮ 'ਚ ਇਹ ਯਕੀਨ ਰੱਖਣ ਵਾਲੇ ਲੋਕ ਆਪਣੇ ਵਿਸ਼ਵਾਸ ਦੇ ਕਾਨੂੰਨੀ ਜਾਂ ਸੰਵਿਧਾਨਕ ਸੁਰੱਖਿਆ ਉਪਾਵਾਂ 'ਤੇ ਭਰੋਸਾ ਨਹੀਂ ਕਰ ਸਕਦੇ ਹਨ। ਚੀਨ ਤਿੱਬਤੀ ਬੁੱਧ ਧਰਮ 'ਚ ਯਕੀਨ ਰੱਖਣ ਵਾਲਿਆਂ ਦੇ ਨਾਲ ਲਗਾਤਾਰ ਬੁਰਾ ਵਰਤਾਓ ਕਰ ਰਿਹਾ ਹੈ। 
ਥਿੰਕ ਟੈਂਕ ਗਲੋਬਲ ਆਰਡਰ ਦੇ ਮੁਤਾਬਕ ਚੀਨੀ ਕਮਿਊਨਿਟੀ ਪਾਰਟੀ ਨੇ ਤਿੱਬਤ ਦੇ ਨਾਲ ਹੀ ਤਿੱਬਤ ਦੇ ਬਾਹਰ ਵੀ ਤਿੱਬਤੀ ਬੁੱਧ ਧਰਮ ਨੂੰ ਮਿਟਾਉਣ ਲਈ ਕਈ ਤਰੀਕੇ ਅਪਣਾਏ ਹਨ। ਕਈ ਥਾਵਾਂ 'ਤੇ ਤਿੱਬਤੀ ਮਠਾਂ ਨੂੰ ਢਾਹ ਦਿੱਤਾ ਗਿਆ ਹੈ ਤੇ ਭਿਕਸ਼ੂਆਂ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ। ਦੱਸ ਦੇਈਏ ਕਿ ਹਾਲ ਹੀ 'ਚ ਸਿਚੁਆਨ ਪ੍ਰਦੇਸ਼ 'ਚ ਚੀਨੀ ਅਧਿਕਾਰੀ ਤਿੱਬਤੀ ਭਿਕਸ਼ੂਆਂ ਨੂੰ ਗ੍ਰਿਫਤਾਰ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਇਸ ਖਦਸ਼ੇ 'ਚ ਕੁੱਟ ਰਹੇ ਸਨ ਕਿ ਉਨ੍ਹਾਂ ਨੇ ਦੇਸ਼ ਦੇ ਲੁਹੂਆਂ ਕਾਊਂਟੀ 'ਚ 99 ਫੁੱਟ ਉੱਚੀ ਬੁੱਧ ਦੀ ਮੂਰਤੀ ਨੂੰ ਨਸ਼ਟ ਕਰਨ ਦੇ ਬਾਰੇ 'ਚ ਬਾਹਰੀ ਲੋਕਾਂ ਨੂੰ ਦੱਸਿਆ ਸੀ।
ਰੇਡੀਓ ਫ੍ਰੀ ਏਸ਼ੀਆ ਨੇ ਤਿੱਬਤੀ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਸੀ ਕਿ ਗਾਂਜੂ ਤਿੱਬਤੀ ਖੁਦਮੁਖਤਿਆਰ ਖੇਤਰ 'ਚ ਬੁੱਧ ਦੀ ਮੂਰਤੀ ਨੂੰ ਦਸੰਬਰ 'ਚ ਅਧਿਕਾਰੀਆਂ ਨੇ ਮੂਰਤੀ ਨੂੰ ਇਹ ਕਹਿੰਦੇ ਹੋਏ ਢਾਹ ਦਿੱਤਾ ਸੀ ਕਿ ਇਸ ਦੀ ਉੱਚਾਈ ਬਹੁਤ ਜ਼ਿਆਦਾ ਸੀ। ਚੀਨੀ ਅਧਿਕਾਰੀਆਂ ਨੇ ਹੁਣ ਤੱਕ ਡਰੈਗੋ ਦੇ ਗਾਦੇਨ ਨਾਮਦਯਾਲ ਲਿੰਗ ਮਠ ਤੋਂ 11 ਭਿਕਸ਼ੂਆਂ ਨੂੰ ਇਸ ਲਈ ਗ੍ਰਿਫਤਾਰ ਕੀਤਾ ਹੈ ਕਿ ਕਿਉਂਕਿ ਉਨ੍ਹਾਂ ਨੇ ਟੁੱਟੀ ਮੂਰਤੀ ਦੀਆਂ ਤਸਵੀਰਾਂ ਬਾਹਰ ਭੇਜੀਆਂ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਤਿੱਬਤੀ ਮਠਾਂ 'ਤੇ ਜਿਨਪਿੰਗ ਸਰਕਾਰ ਨੇ ਬਹੁਤ ਸਖਤ ਕਦਮ ਚੁੱਕੇ ਹਨ ਅਤੇ ਤਿੱਬਤ  ਦੀ ਵਿਸ਼ੇਸ਼ ਸੰਸਕ੍ਰਿਤੀ ਅਤੇ ਧਰਮ ਨੂੰ ਮਿਟਾਉਣ ਲਈ ਕੰਮ ਕੀਤੇ ਹਨ। 


author

Aarti dhillon

Content Editor

Related News