ਅਰੁਣਾਚਲ ਪ੍ਰਦੇਸ਼ ਦੇ ਨਾਬਾਲਗ ਮੁੰਡੇ ਦੇ ਲਾਪਤਾ ਹੋਣ ਦੀ ਕੋਈ ਜਾਣਕਾਰੀ ਨਹੀਂ : ਚੀਨ
Friday, Jan 21, 2022 - 01:44 PM (IST)
ਬੀਜਿੰਗ (ਭਾਸ਼ਾ)— ਚੀਨ ਦੇ ਵਿਦੇਸ਼ ਮੰਤਰਾਲਾ ਨੇ ਕਿਹਾ ਹੈ ਕਿ ਉਸ ਨੂੰ ਉਸ ਘਟਨਾ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਚੀਨ ਦੀ ਪੀਪਲਸ ਲਿਬਰੇਸ਼ਨ ਆਰਮੀ (ਪੀ. ਐੱਲ. ਏ) ਨੇ ਅਰੁਣਾਚਲ ਪ੍ਰਦੇਸ਼ ਦੇ ਅੱਪਰ ਸਿਆਂਗ ਜ਼ਿਲ੍ਹੇ ਤੋਂ 17 ਸਾਲਾ ਦੇ ਇਕ ਨਾਬਾਲਗ ਮੁੰਡੇ ਨੂੰ ਕਥਿਤ ਤੌਰ ’ਤੇ ਅਗਵਾ ਕਰ ਲਿਆ ਹੈ। ਹਾਲਾਂਕਿ ਉਸ ਨੇ ਕਿਹਾ ਕਿ ਪੀ. ਐੱਲ. ਏ. ਸਰਹੱਦਾਂ ਨੂੰ ਕੰਟਰੋਲ ਕਰਦਾ ਹੈ ਅਤੇ ਨਾਜਾਇਜ਼ ਪ੍ਰਵੇਸ਼ ਅਤੇ ਨਿਕਾਸ ਗਤੀਵਿਧੀਆਂ ’ਤੇ ਨਕੇਲ ਕੱਸਦਾ ਹੈ।
ਇਥੇ ਦੱਸਣਯੋਗ ਹੈ ਕਿ ਅਰੁਣਾਚਲ ਪ੍ਰਦੇਸ਼ ਤੋਂ ਸੰਸਦ ਮੈਂਬਰ ਤਾਪਿਰ ਗਾਓ ਨੇ ਬੀਤੇ ਦਿਨੀਂ ਕਿਹਾ ਸੀ ਕਿ ਪੀ. ਐੱਲ. ਏ. ਨੇ ਸੂਬੇ ’ਚ ਭਾਰਤੀ ਖੇਤਰ ਦੇ ਅੱਪਰ ਸਿਆਂਗ ਜ਼ਿਲ੍ਹੇ ਤੋਂ 17 ਸਾਲਾ ਇਕ ਨਾਬਾਲਗ ਨੂੰ ਅਗਵਾ ਕਰ ਲਿਆ ਹੈ। ਗਾਓ ਨੇ ਕਿਹਾ ਸੀ ਕਿ ਅਗਵਾ ਕੀਤੇ ਗਏ ਮੁੰਡੇ ਦੀ ਪਛਾਣ ਮਿਰਾਮ ਤਰੋਨ ਦੇ ਰੂਪ ’ਚ ਹੋਈ ਹੈ। ਉਨ੍ਹਾਂ ਕਿਹਾ ਕਿ ਚੀਨੀ ਫ਼ੌਜ ਨੇ ਸਿਯੁੰਗਲਾ ਖੇਤਰ ਦੇ ਲੁੰਗਤਾ ਜ਼ੋਰ ਇਲਾਕੇ ਤੋਂ ਨਾਬਾਲਗ ਨੂੰ ਅਗਵਾ ਕੀਤਾ।
ਇਹ ਵੀ ਪੜ੍ਹੋ: ਬੇਮਿਸਾਲ : 19 ਸਾਲ ਦੀ ਜ਼ਾਰਾ ਨੇ ਰਚਿਆ ਇਤਿਹਾਸ, ਇਕੱਲੇ ਉਡਾਣ ਭਰ ਕੀਤੀ ਦੁਨੀਆ ਦੀ 'ਯਾਤਰਾ'
ਉਨ੍ਹਾਂ ਨੇ ਮੀਡੀਆ ਨੂੰ ਦੱਸਿਆ ਸੀ ਕਿ ਪੀ. ਐੱਲ. ਏ. ਤੋਂ ਬਚ ਕੇ ਭੱਜਣ ’ਚ ਕਾਮਯਾਬ ਰਹੇ ਮਿਰਾਮ ਤਰੋਨ ਦੇ ਅਗਵਾ ਦੇ ਦੋਸ਼ ’ਤੇ ਉਨ੍ਹਾਂ ਦੀ ਪ੍ਰਤੀਕਿਰਿਆ ਪੁੱਛੇ ਜਾਣ ’ਤੇ ਇਥੇ ਚੀਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇ ਕਿਹਾ ਕਿ ਮੈਨੂੰ ਸਥਿਤੀ ਦੀ ਜਾਣਕਾਰੀ ਨਹੀਂ ਹੈ। ਬੁਲਾਰੇ ਨੇ ਕਿਹਾ ਕਿ ਚੀਨ ਦੀ ਪੀਪਲਸ ਲਿਬਰੇਸ਼ਨ ਆਰਮੀ ਕਾਨੂੰਨ ਮੁਤਾਬਕ ਸਰਹੱਦਾਂ ਨੂੰ ਕੰਟਰੋਲ ਕਰਦੀ ਹੈ ਅਤੇ ਗੈਰ-ਕਾਨੂੰਨੀ ਪ੍ਰਵੇਸ਼ ਅਤੇ ਨਿਕਾਸ ਗਤੀਵਿਧੀਆਂ ’ਤੇ ਨਕੇਲ ਕੱਸਦੀ ਹੈ। ਚੀਨੀ ਵਿਦੇਸ਼ ਮੰਤਰਾਲਾ ਦੀ ਪ੍ਰਤੀਕਿਰਿਆ ਉਦੋਂ ਆਈ ਜਦੋਂ ਭਾਰਤੀ ਫ਼ੌਜ ਨੇ ਪੀ. ਐੱਲ. ਏ. ਤੋਂ ਲਾਪਤਾ ਨਾਬਾਲਗ ਦਾ ਪਤਾ ਲਗਾਉਣ ਅਤੇ ਸਥਾਪਤ ਪ੍ਰੋਟੋਕਾਲ ਮੁਤਾਬਕ ਉਸ ਨੂੰ ਵਾਪਸ ਕਰਨ ਲਈ ਮਦਦ ਮੰਗੀ। ਰੱਖਿਆ ਅਦਾਰੇ ਦੇ ਸੂਤਰਾਂ ਨੇ ਵੀਰਵਾਰ ਨੂੰ ਨਵੀਂ ਦਿੱਲੀ ’ਚ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਜਦੋਂ ਭਾਰਤੀ ਫ਼ੌਜ ਨੂੰ ਤਰੋਨ ਬਾਰੇ ਜਾਣਕਾਰੀ ਮਿਲੀ ਤਾਂ ਉਸ ਨੇ ਹੌਟਲਾਈਨ ਦੇ ਸਥਾਪਤ ਤੰਤਰ ਦੇ ਮੱਧ ਨਾਲ ਤੁਰੰਤ ਪੀ. ਐੱਲ. ਏ. ਨਾਲ ਸੰਪਰਕ ਕੀਤਾ। ਇਸ ਦੌਰਾਨ ਦੱਸਿਆ ਕਿ ਇਕ ਵਿਅਕਤੀ, ਜੋ ਜੜੀ-ਬੂਟੀਆਂ ਇਕੱਠੀ ਕਰ ਰਿਹਾ ਸੀ, ਆਪਣਾ ਰਸਤਾ ਭਟਕ ਗਿਆ ਸੀ ਅਤੇ ਉਸ ਨੂੰ ਲੱਭਿਆ ਨਹੀਂ ਜਾ ਸਕਦਾ।
ਇਹ ਵੀ ਪੜ੍ਹੋ: ਇਕ ਵਾਰ ਫਿਰ ਦੁਨੀਆ ਦੇ ਸਭ ਤੋਂ ਲੋਕਪ੍ਰਿਅ ਨੇਤਾ ਬਣੇ PM 'ਮੋਦੀ', ਟਰੂਡੋ, ਬਾਈਡੇਨ ਨੂੰ ਛੱਡਿਆ ਪਿੱਛੇ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ