ਉਡਾਣ ਭਰਦੇ ਹੀ ਕ੍ਰੈਸ਼ ਹੋ ਗਿਆ ਚੀਨ ਦਾ ਰਾਕੇਟ, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ

Monday, Jul 01, 2024 - 01:04 AM (IST)

ਉਡਾਣ ਭਰਦੇ ਹੀ ਕ੍ਰੈਸ਼ ਹੋ ਗਿਆ ਚੀਨ ਦਾ ਰਾਕੇਟ, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ

ਬੀਜਿੰਗ- ਚੀਨ ਨੇ ਐਤਵਾਰ ਨੂੰ ਇਕ ਰਾਕੇਟ ਦਾ ਪ੍ਰੀਖਣ ਕੀਤਾ ਪਰ ਥੋੜ੍ਹੀ ਦੂਰੀ ਤੱਕ ਉਡਾਣ ਭਰਨ ਤੋਂ ਬਾਅਦ ਰਾਕੇਟ ’ਚ ਵੱਡਾ ਧਮਾਕਾ ਹੋ ਗਿਆ।

ਚੀਨ ਦੀ ਬੀਜਿੰਗ ਤਿਆਨਬਿੰਗ ਟੈਕਨਾਲੋਜੀ ਕੰਪਨੀ ਨੇ ਐਤਵਾਰ ਨੂੰ ਕਿਹਾ ਕਿ ਸ਼ੁਰੂਆਤੀ ਜਾਂਚ ਮੁਤਾਬਕ ਉਸ ਦਾ ਤਿਆਨਲੋਂਗ-3 ਰਾਕੇਟ ਪਹਿਲੇ ਪੜਾਅ ’ਚ ਲਾਂਚ ਪੈਡ ਤੋਂ ਵੱਖ ਹੋ ਗਿਆ ਅਤੇ ਹਵਾ ’ਚ ਫਟ ਗਿਆ।

ਰਿਪੋਰਟ ਮੁਤਾਬਕ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਸਿਚੁਆਨ ਸੂਬੇ ਦੇ ਇਕ ਪਿੰਡ ’ਤੇ ਰਾਕੇਟ ਦਾ ਮਲਬਾ ਡਿੱਗਦਾ ਦੇਖਿਆ ਗਿਆ ਹੈ। ਇਸ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।


author

Rakesh

Content Editor

Related News