ਦੁਨੀਆ ਦੀਆਂ 90 ਬੰਦਰਗਾਹਾਂ ''ਤੇ ਚੀਨ ਦਾ ਕਬਜ਼ਾ, ਅਮਰੀਕਾ-ਆਸਟ੍ਰੇਲੀਆ ਦੀ ਵਧੀ ਚਿੰਤਾ

Tuesday, May 10, 2022 - 06:15 PM (IST)

ਦੁਨੀਆ ਦੀਆਂ 90 ਬੰਦਰਗਾਹਾਂ ''ਤੇ ਚੀਨ ਦਾ ਕਬਜ਼ਾ, ਅਮਰੀਕਾ-ਆਸਟ੍ਰੇਲੀਆ ਦੀ ਵਧੀ ਚਿੰਤਾ

ਇੰਟਰਨੈਸ਼ਨਲ ਡੈਸਕ (ਬਿਊਰੋ): ਚੀਨ ਏਸ਼ੀਆ ਸਮੇਤ ਦੁਨੀਆ ਦੇ ਹੋਰ ਦੇਸ਼ਾਂ ਵਿਚ ਤੇਜ਼ੀ ਨਾਲ ਆਪਣੀ ਮਿਲਟਰੀ ਤਾਕਤ ਵਧਾ ਰਿਹਾ ਹੈ। ਹਾਲ ਹੀ ਵਿਚ ਪ੍ਰਸ਼ਾਂਤ ਮਹਾਸਾਗਰ ਦੇ ਛੋਟੇ ਜਿਹੇ ਟਾਪੂ ਦੇਸ਼ ਸੋਲੋਮਨ ਵਿਚ ਚੀਨ ਦੇ ਮਿਲਟਰੀ ਬੇਸ ਬਣਾਏ ਜਾਣ ਦੀ ਜਾਣਕਾਰੀ ਸਾਹਮਣੇ ਆਈ। ਇਸ ਨਾਲ ਅਮਰੀਕਾ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀ ਚਿੰਤਾ ਵਧ ਗਈ। ਸੋਲੋਮਨ ਟਾਪੂ ਤੋਂ ਨਿਕਲਣ ਵਾਲੀ ਇਕ ਗਵਾਡਲ ਕੈਨਾਲ ਪ੍ਰਸ਼ਾਂਤ ਮਹਾਸਾਗਰ ਤੋਂ ਆਸਟ੍ਰੇਲੀਆ ਹੁੰਦੇ ਹੋਏ ਨਿਊਜ਼ੀਲੈਂਡ ਤੱਕ ਪਹੁੰਚਦੀ ਹੈ। ਇਹੀ ਕਾਰਨ ਹੈ ਕਿ ਅਮਰੀਕਾ ਅਤੇ ਬ੍ਰਿਟੇਨ ਨੇ ਆਸਟ੍ਰੇਲੀ ਨੂੰ ਪਰਮਾਣੂ ਪਣਡੁੱਬੀ ਦੇਣ ਦੀ ਘੋਸ਼ਣਾ ਕਰ ਦਿੱਤੀ ਹੈ। 

27 ਅਪ੍ਰੈਲ ਨੂੰ ਆਸਟ੍ਰੇਲੀਆ ਦੇ ਇਕ ਮੰਤਰੀ ਨੇ ਚੀਨ ਵੱਲੋਂ ਸੋਲੋਮਨ ਵਿਚ ਚੀਨੀ ਫ਼ੌਜ ਭੇਜਣ ਦੀ ਸੰਭਾਵਨਾ ਜਾਹਰ ਕੀਤੀ। ਚੀਨ ਨੇ ਪੂਰੀ ਯੋਜਨਾ ਦੇ ਤਹਿਤ ਸੋਲੋਮਨ ਟਾਪੂ 'ਤੇ ਮਿਲਟਰੀ ਬੇਸ ਬਣਾਇਆ ਹੈ। ਸੋਲੋਮਨ ਟਾਪੂ ਦੀ ਆਬਾਦੀ 6.87 ਲੱਖ ਹੈ।ਚੀਨ ਕੋਲ ਘੋਸ਼ਿਤ ਤੌਰ 'ਤੇ ਅਫਰੀਕਾ ਵਿਚ ਇਕ ਮਿਲਟਰੀ ਅੱਡਾ ਜਿਬੂਤੀ ਵਿਚ ਹੈ। ਇਸ ਨੂੰ 2017 ਵਿਚ ਇਕ ਨੇਵੀ ਸਹੂਲਤ ਲਈ ਬਣਾਇਆ ਗਿਆ ਸੀ। ਚੀਨ ਦਾ ਦਾਅਵਾ ਹੈ ਕਿ ਇਹ ਸੋਲੋਮਨ ਟਾਪੂ ਵਿਚ ਸ਼ਾਂਤੀ ਅਤੇ ਸਥਿਰਤਾ ਅਤੇ ਵਪਾਰ ਨੂੰ ਵਧਾਉਣ ਲਈ ਅਜਿਹਾ ਕਰ ਰਿਹਾ ਹੈ। ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਚੀਨ ਆਪਣੇ ਗਲੋਬਲ ਹਿੱਤਾਂ ਦੀ ਆੜ ਵਿਚ ਏਸ਼ੀਆ ਅੇਤ ਅਮਰੀਕੀ ਫ਼ੌਜੀ ਦਬਦਬੇ ਨੂੰ ਚੁਣੌਤੀ ਦੇਣਾ ਚਾਹੁੰਦਾ ਹੈ। 

ਪੜ੍ਹੋ ਇਹ ਅਹਿਮ ਖ਼ਬਰ - ਇਕਵਾਡੋਰ ਦੀ ਜੇਲ੍ਹ 'ਚ ਹਿੰਸਕ ਝੜਪ, 44 ਕੈਦੀਆਂ ਦੀ ਮੌਤ

ਫਿਲਹਾਲ ਦੁਨੀਆ ਦੇ 90 ਤੋਂ ਵੱਧ ਬੰਦਰਗਾਹਾਂ 'ਤੇ ਚੀਨ ਦਾ ਕਬਜ਼ਾ ਹੈ ਜਿਹਨਾਂ ਦੀ ਵਰਤੋਂ ਉਹ ਜਹਾਜ਼ਾਂ ਦੇ ਠਹਿਰਣ ਅਤੇ ਕਾਰੋਬਾਰ ਲਈ ਕਰਦਾ ਹੈ ਪਰ ਚੀਨ ਇਹਨਾਂ ਦੀ ਵਰਤੋਂ ਕਦੇ ਵੀ ਮਿਲਟਰੀ ਬੇਸ ਦੇ ਤੌਰ 'ਤੇ ਵੀ ਕਰ ਸਕਦਾ ਹੈ।ਇਸ ਬਾਰੇ ਹੇਠਾਂ ਜਾਣਕਾਰੀ ਦਿਤੀ ਗਈ ਹੈ-

ਅਰਜਨਟੀਨਾ ਤੋਂ ਲੈ ਕੇ ਸ਼੍ਰੀਲੰਕਾ ਤੱਕ ਚੀਨ ਦੇ ਅਹਿਮ ਮਿਲਟਰੀ ਬੇਸ
-ਅਰਜਨਟੀਨਾ ਦੇ ਪੈਟਾਗੋਨੀਆ ਵਿਚ ਮਿਲਟਰੀ ਬੇਸ
-ਅਫਰੀਕਾ ਵਿਚ ਜਿਬੂਤੀ ਬੇਸ
-ਮਿਆਂਮਾਰ ਵਿਚ ਗ੍ਰੇਟ ਕੋਕੋ ਆਈਲੈਂਡ ਵਿਚ ਨੇਵੀ ਬੇਸ
-ਤਜਾਕਿਸਤਾਨ ਦੇ ਗੋਰਨੇ ਬਾਦਖਸ਼ਾਂ ਵਿਚ ਨੇਵੀ ਬੇਸ
-ਮਾਲਦੀਵ, ਮਿਆਂਮਾਰ ਤੇ ਕਿਆਵਪਊ ਪੋਰਟ 'ਤੇ ਕਬਜ਼ਾ
ਅੰਡਮਾਨ ਨਿਕੋਬਾਰ ਟਾਪੂ ਸਮੂਹ ਨੇੜੇ ਕੋਕੋ ਆਈਲੈਂਡ
-ਸ਼੍ਰੀਲੰਕਾ ਵਿਚ ਹੰਬਨਟੋਟਾ ਪੋਰਟ 99 ਸਾਲ ਦੀ ਲੀਜ਼ 'ਤੇ ਲਿਆ ਹੋਇਆ ਹੈ
-ਪਾਕਿਸਤਾਨ ਦੇ ਗਵਾਦਰ ਪੋਰਟ 'ਤੇ ਇਕ ਤਰ੍ਹਾਂ ਨਾਲ ਚੀਨ ਦਾ ਹੀ ਅਧਿਕਾਰ ਹੈ

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News