ਚੀਨ ਦੀ ਆਰਥਿਕ ਵਾਧਾ ਦਰ 2022 'ਚ ਘੱਟ ਕੇ 3 ਫੀਸਦੀ 'ਤੇ, 50 ਸਾਲ ਦਾ ਦੂਜਾ ਹੇਠਲਾ ਪੱਧਰ
Tuesday, Jan 17, 2023 - 01:47 PM (IST)
ਬਿਜ਼ਨੈੱਸ ਡੈਸਕ- ਚੀਨ 'ਚ ਪਿਛਲੇ ਸਾਲ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਲਗਾਈਆਂ ਗਈਆਂ ਪਾਬੰਦੀਆਂ ਕਾਰਨ, ਰੀਅਲ ਅਸਟੇਟ ਦੀ ਮੰਦੀ ਦੇ ਕਾਰਨ ਆਰਥਿਕ ਵਿਕਾਸ ਦਰ 3 ਫੀਸਦੀ ਤੱਕ ਡਿੱਗ ਗਈ ਹੈ। ਹਾਲਾਂਕਿ ਪਾਬੰਦੀਆਂ ਹਟਾਉਣ ਤੋਂ ਬਾਅਦ ਹੌਲੀ-ਹੌਲੀ ਇਸ 'ਚ ਸੁਧਾਰ ਹੋ ਰਿਹਾ ਹੈ। ਸਰਕਾਰੀ ਅੰਕੜਿਆਂ ਮੁਤਾਬਕ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ 'ਚ ਵਾਧਾ ਇਕ ਸਾਲ 'ਚ 2.9 ਫੀਸਦੀ ਤੱਕ ਡਿੱਗਿਆ ਹੈ। ਮਾਹਰਾਂ ਦਾ ਕਹਿਣਾ ਹੈ ਕਿ ਪਾਬੰਦੀਆਂ ਹਟਣ ਤੋਂ ਬਾਅਦ ਤੋਂ ਹੌਲੀ-ਹੌਲੀ ਸ਼ਾਪਿੰਗ ਮਾਲ ਅਤੇ ਰੈਸਟੋਰੈਂਟਾਂ 'ਚ ਲੋਕਾਂ ਦੀ ਮੌਜੂਦਗੀ ਵਧ ਰਹੀ ਹੈ।
ਦੁਨੀਆ ਭਰ ਦੀ ਅਰਥਵਿਵਸਥਾ ਦਾ ਬੁਰਾ ਹਾਲ
ਸਰਕਾਰ ਮੁਤਾਬਕ ਅਜਿਹਾ ਲੱਗਦਾ ਹੈ ਕਿ ਇੰਫੈਕਸ਼ਨ ਦੀ ਮੌਜੂਦਾ ਲਹਿਰ ਲੰਘ ਚੁੱਕੀ ਹੈ। ਚੀਨ ਦੀ ਪਿਛਲੇ ਸਾਲ ਦੀ ਆਰਥਿਕ ਵਿਕਾਸ ਦਰ 2021 ਦੇ 8.1 ਫੀਸਦੀ ਤੋਂ ਅੱਧੇ ਤੋਂ ਵੀ ਘੱਟ ਸੀ। ਕੋਰੋਨਾ ਮਹਾਂਮਾਰੀ ਕਾਰਨ ਦੁਨੀਆ ਭਰ ਦੀ ਅਰਥਵਿਵਸਥਾ ਦਾ ਬੁਰਾ ਹਾਲ ਹੋਇਆ ਪਿਆ ਹੈ। ਪਿਛਲੇ ਸਾਲ ਚੀਨ 'ਚ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਲਾਈਆਂ ਗਈਆਂ ਪਾਬੰਦੀਆਂ ਅਤੇ ਰੀਅਲ ਅਸਟੇਟ ਸੈਕਟਰ 'ਚ ਮੰਦੀ ਕਾਰਨ ਚੀਨ ਦੀ ਆਰਥਿਕ ਵਿਕਾਸ ਦਰ 2022 'ਚ ਘੱਟ ਕੇ 3 ਫੀਸਦੀ 'ਤੇ ਆ ਗਈ ਹੈ। ਇਹ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ 'ਚੋਂ 50 ਸਾਲ 'ਚ ਦੂਜੀ ਸਭ ਤੋਂ ਘੱਟ ਵਾਧੇ ਦੀ ਰਫ਼ਤਾਰ ਹੈ।
ਸ਼ਾਪਿੰਗ ਮਾਲ ਅਤੇ ਰੈਸਟੋਰੈਂਟਾਂ 'ਚ ਲੋਕਾਂ ਦੀ ਮੌਜੂਦਗੀ ਵਧੀ
ਰਾਸ਼ਟਰੀ ਸੰਖਿਅਕੀ ਬਿਊਰੋ ਦੇ ਅੰਕੜਿਆਂ ਅਨੁਸਾਰ 2022 'ਚ ਚੀਨ ਦਾ ਕੁੱਲ ਘਰੇਲੂ ਉਤਪਾਦ 1,21,020 ਅਰਬ ਯੂਆਨ ਜਾਂ 17,940 ਅਰਬ ਡਾਲਰ ਰਿਹਾ। ਚੀਨ ਦੀ ਜੀ.ਡੀ.ਪੀ ਵਾਧਾ ਦਰ 5.5 ਫੀਸਦੀ ਦੇ ਅਧਿਕਾਰਕ ਟੀਚੇ ਤੋਂ ਕਾਫੀ ਹੇਠਾਂ ਰਹੀ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਪਾਬੰਦੀਆਂ ਹਟਣ ਤੋਂ ਬਾਅਦ ਹੌਲੀ-ਹੌਲੀ ਸ਼ਾਪਿੰਗ ਮਾਲ ਅਤੇ ਰੈਸਟੋਰੈਂਟਾਂ 'ਚ ਲੋਕਾਂ ਦੀ ਮੌਜੂਦਗੀ ਵਧ ਰਹੀ ਹੈ। ਇਸ ਦੇ ਨਾਲ ਹੀ ਸਰਕਾਰ ਦੇ ਅਨੁਸਾਰ ਅਜਿਹਾ ਲੱਗਦਾ ਹੈ ਕਿ ਲਾਗ ਦੀ ਮੌਜੂਦਾ ਲਹਿਰ ਲੰਘ ਗਈ ਹੈ। ਇਸ ਤੋਂ ਪਹਿਲਾਂ 1974 'ਚ ਚੀਨ ਦੀ ਵਿਕਾਸ ਦਰ 2.3 ਫੀਸਦੀ ਰਹੀ ਸੀ।
ਗੌਰਤਲਬ ਹੈ ਕਿ ਇਸ ਸਾਲ ਡਾਲਰ ਮੁੱਲ 'ਚ ਚੀਨ ਦੀ ਜੀ.ਡੀ.ਪੀ ਦਰ 2021 'ਚ 18,000 ਅਰਬ ਡਾਲਰ ਤੋਂ ਘੱਟ ਕੇ 17,940 ਅਰਬ ਡਾਲਰ 'ਤੇ ਆ ਗਈ ਹੈ। ਚੀਨ ਦੀ ਮੁਦਰਾ (RMB) ਦੀ ਤੁਲਨਾ 'ਚ ਡਾਲਰ 'ਚ ਮਜ਼ਬੂਤੀ ਦਾ ਕਾਰਨ ਅਜਿਹਾ ਹੋਇਆ ਹੈ। RMB 'ਚ ਚੀਨ ਦੀ ਅਰਥਵਿਵਸਥਾ 2022 'ਚ 1,21,020 ਅਰਬ ਯੂਆਨ ਰਹੀ, ਜੋ ਕਿ 2021 'ਚ 1,14,370 ਅਰਬ ਯੂਆਨ ਸੀ।