ਚੀਨ 'ਹੋਂਦ' ਲਈ ਖ਼ਤਰਾ ਬਣਿਆ ਹੋਇਆ ਹੈ : ਅਮਰੀਕੀ ਸੰਸਦ ਮੈਂਬਰ

Wednesday, Mar 01, 2023 - 01:53 PM (IST)

ਵਾਸ਼ਿੰਗਟਨ (ਭਾਸ਼ਾ) ਅਮਰੀਕਾ ਵਿਚ ਰਿਪਬਲਿਕਨ ਪਾਰਟੀ ਦੇ ਬਹੁਮਤ ਵਾਲੇ ਸਦਨ ਵਿਚ ਚੀਨ 'ਤੇ ਹੋਈ ਪਹਿਲੀ ਚਰਚਾ ਵਿਚ ਦੇਸ਼ ਦੇ ਚੋਟੀ ਦੇ ਸੰਸਦ ਮੈਂਬਰਾਂ ਨੇ ਚੀਨ ਨੂੰ ਅਮਰੀਕਾ ਦੀ 'ਹੋਂਦ' ਲਈ ਖ਼ਤਰਾ ਕਰਾਰ ਦਿੱਤਾ ਹੈ। ਉਹਨਾਂ ਨੇ ਕਮਿਊਨਿਸਟ ਪਾਰਟੀ ਦੀ ਅਗਵਾਈ ਵਾਲੀ ਚੀਨ ਤੋਂ ਮਿਲ ਰਹੀਆਂ ਦਰਪੇਸ਼ ਚੁਣੌਤੀਆਂ ਨਾਲ ਸਫਲਤਾਪੂਰਵਕ ਨਜਿੱਠਣ ਲਈ ਦੇਸ਼ ਦੇ ਅੰਦਰ ਅਤੇ ਆਪਣੇ ਸਹਿਯੋਗੀਆਂ ਨਾਲ ਤਾਲਮੇਲ ਵਿੱਚ ਹਰ ਸੰਭਵ ਕੋਸ਼ਿਸ਼ ਕਰਨ ਦਾ ਸੱਦਾ ਦਿੱਤਾ। 

ਅਮਰੀਕਾ ਲੰਬੇ ਸਮੇਂ ਤੋਂ ਚੀਨ ਦੇ ਰਵੱਈਏ ਨੂੰ ਹਮਲਾਵਰ ਦੱਸਦਾ ਰਿਹਾ ਹੈ। ਚੀਨ ਦੀਆਂ ਚੁਣੌਤੀਆਂ ਨਾਲ ਨਜਿੱਠਣ ਦੇ ਮੁੱਦੇ 'ਤੇ ਚਰਚਾ ਕਰਨ ਲਈ ਹਾਲ ਹੀ ਵਿਚ ਪ੍ਰਤੀਨਿਧੀ ਸਭਾ ਵਿਚ 'ਹਾਊਸ ਸਿਲੈਕਟ ਕਮੇਟੀ ਆਨ ਦ ਚੀਨੀ ਕਮਿਊਨਿਸਟ ਪਾਰਟੀ' ਨਾਂ ਦੀ ਕਮੇਟੀ ਬਣਾਈ ਗਈ ਹੈ। ਮੰਗਲਵਾਰ ਨੂੰ ਕਾਂਗਰਸ ਦੇ ਮੈਂਬਰਾਂ ਨੂੰ ਆਪਣੇ ਪਹਿਲੇ ਸੰਬੋਧਨ ਵਿੱਚ ਕਮੇਟੀ ਦੇ ਚੇਅਰਮੈਨ ਮਾਈਕ ਗੈਲਾਘਰ ਨੇ ਕਿਹਾ ਕਿ, “ਇਹ ਨਿਮਰਤਾ ਨਾਲ ਖੇਡਿਆ ਜਾਣ ਵਾਲਾ ਕੋਈ ਟੈਨਿਸ ਮੈਚ ਨਹੀਂ ਹੈ। ਇਹ ਹੋਂਦ ਨਾਲ ਜੁੜਿਆ ਸੰਘਰਸ਼ ਹੈ ਜੋ ਤੈਅ ਕਰੇਗਾ ਕਿ 21ਵੀਂ ਸਦੀ ਵਿੱਚ ਜੀਵਨ ਕਿਹੋ ਜਿਹਾ ਹੋਵੇਗਾ। ਇਸ ਵਿੱਚ ਸਭ ਤੋਂ ਮੌਲਿਕ ਅਧਿਕਾਰਾਂ ਅਤੇ ਆਜ਼ਾਦੀਆਂ ਦਾਅ 'ਤੇ ਹਨ। 

ਪੜ੍ਹੋ ਇਹ ਅਹਿਮ ਖ਼ਬਰ-'ਪਾਕਿਸਤਾਨ ਨੇ ਹੀ ਭਾਰਤ ਖ਼ਿਲਾਫ਼ ਖਾਲਿਸਤਾਨ ਨੂੰ ਕੀਤਾ ਖੜ੍ਹਾ', ਸਾਹਮਣੇ ਆਈ ਸੱਚਾਈ

ਸਾਬਕਾ ਮਰੀਨ ਅਤੇ ਖੁਫੀਆ ਅਧਿਕਾਰੀ ਗੈਲਾਘਰ ਨੇ ਕਿਹਾ ਕਿ “ਸਾਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਅਸੀਂ ਅਗਲੇ ਦਸ ਸਾਲਾਂ ਵਿੱਚ ਜਿਸ ਨੀਤੀ ਦੀ ਪਾਲਣਾ ਕਰਾਂਗੇ, ਉਹ ਅਗਲੇ ਸੌ ਸਾਲਾਂ ਲਈ ਪੜਾਅ ਤੈਅ ਕਰੇਗੀ।" ਭਾਰਤੀ-ਅਮਰੀਕੀ ਕਾਂਗਰਸਮੈਨ ਰਾਜਾ ਕ੍ਰਿਸ਼ਨਮੂਰਤੀ ਨੇ ਵੀ ਗੈਲਾਘਰ ਦੀ ਗੱਲ ਦਾ ਸਮਰਥਨ ਕੀਤਾ ਅਤੇ ਚੀਨ ਤੋਂ ਪੈਦਾ ਹੋਣ ਵਾਲੇ ਖ਼ਤਰਿਆਂ ਨੂੰ ਰੇਖਾਂਕਿਤ ਕੀਤਾ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News