ਚੀਨ ਨੇ 60 ਅਰਬ ਡਾਲਰ ਦੇ ਅਮਰੀਕੀ ਦਰਾਮਦ ''ਤੇ ਟੈਕਸ ਵਧਾਇਆ
Wednesday, Sep 19, 2018 - 12:41 AM (IST)

ਬੀਜਿੰਗ— ਚੀਨ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਹ 60 ਅਰਬ ਡਾਲਰ ਦੀ ਕੀਮਤ ਦੇ ਅਮਰੀਕੀ ਉਤਪਾਦਾਂ 'ਤੇ ਦਰਾਮਦ ਟੈਕਸ ਵਧਾਏਗਾ। ਇਸ ਤੋਂ ਪਹਿਲਾਂ ਅਮਰੀਕਾ ਨੇ ਕਈ ਚੀਨੀ ਉਤਪਾਦਾਂ 'ਤੇ ਦਰਾਮਦ ਟੈਕਸ 'ਚ ਵਾਧੇ ਦਾ ਐਲਾਨ ਕੀਤਾ ਸੀ। ਸਮਾਚਾਰ ਏਜੰਸੀ ਸਿਨਹੁਆ ਮੁਤਾਬਕ ਸੂਬਾ ਪਰੀਸ਼ਦ ਦੀ ਕਸਟਮ ਟੈਰਿਫ ਕਮੀਸ਼ਨ ਮੁਤਾਬਕ ਇਹ ਵਧੇ ਹੋਏ ਟੈਕਸ 24 ਸਤੰਬਰ ਤੋਂ ਲਾਗੂ ਹੋਣਗੇ।
ਵਪਾਰ ਮੰਤਰਾਲਾ ਨੇ ਦੱਸਿਆ ਕਿ ਚੀਨ ਨੇ ਇਸ ਤੋਂ ਇਲਾਵਾ ਅਮਰੀਕੀ ਫੈਸਲੇ ਖਿਲਾਫ ਵਿਸ਼ਵ ਵਪਾਰ ਸੰਗਠਨ 'ਚ ਇਕ ਹੋਰ ਸ਼ਿਕਾਇਤ ਦਰਦ ਕੀਤੀ ਹੈ। ਇਸ ਤੋਂ ਪਹਿਲਾਂ ਅਮਰੀਕਾ ਨੇ 200 ਅਰਬ ਡਾਲਰ ਮੁੱਲ ਦੇ ਚੀਨੀ ਦਰਾਮਦ 'ਤੇ ਟੈਕਸ ਵਧਾ ਦਿੱਤਾ ਸੀ।