ਚੀਨ ''ਚ ਬਣ ਰਹੀਆਂ ਪਾਕਿਸਤਾਨ ਲਈ ਮੈਟਰੋ ਟਰੇਨਾਂ (ਦੇਖੋ ਤਸਵੀਰਾਂ)

05/21/2017 11:27:58 AM

ਬੀਜਿੰਗ— ਕਹਿੰਦੇ ਹਨ ਕਿ ਦੁਸ਼ਮਣ ਦਾ ਦੁਸ਼ਮਣ ਦੋਸਤ ਹੁੰਦਾ ਹੈ ਅਤੇ ਕੁਝ ਅਜਿਹਾ ਹੀ ਦਿਖਾਈ ਦੇ ਰਿਹਾ ਹੈ ਚੀਨ ਅਤੇ ਪਾਕਿਸਤਾਨ ਦਰਮਿਆਨ, ਜੋ ਭਾਰਤ ਨਾਲ ਦੁਸ਼ਮਣੀ ਕੱਢਣ ਲਈ ਇਕ-ਦੂਜੇ ਨਾਲ ਦੋਸਤੀ ਨਿਭਾਉਣ ਤੋਂ ਪਿੱਛੇ ਨਹੀਂ ਹੱਟਦੇ। ਇਸੇ ਲੜੀ ਵਿਚ ਹੁਣ ਚੀਨ ਪਾਕਿਸਤਾਨ ਲਈ ਮੈਟਰੋ ਟਰੇਨਾਂ ਬਣਾ ਰਿਹਾ ਹੈ। ਜਾਣਕਾਰੀ ਮੁਤਾਬਕ ਸੀ. ਆਰ. ਆਰ. ਸੀ. ਝੂਝੂ ਲੋਕੋਮੋਟਿਵ ਕੰਪਨੀ ਵੱਲੋਂ ਤਿਆਰ ਇਨ੍ਹਾਂ ਟਰੇਨਾਂ ਵਿਚ ਪੰਜ-ਪੰਜ ਡੱਬੇ ਹੋਣਗੇ। ਇਸ ਨੂੰ 25.58 ਕਿਲੋਮੀਟਰ ਲੰਬੇ ਲਾਹੌਰ ਮੈਟਰੋ ਲਈ ਤਿਆਰ ਕੀਤਾ ਜਾ ਰਿਹਾ ਹੈ। ਮੈਟਰੋ ਦੇ ਇਨ੍ਹਾਂ ਡੱਬਿਆਂ ''ਤੇ ਪਾਕਿਸਤਾਨ ਦੇ ਨੈਸ਼ਨਲ ਫੁੱਲ ਅਤੇ ਬਾਦਸ਼ਾਹੀ ਮਸਜਿਦ ਦੇ ਗੁਬੰਦ ਦਾ ਡਿਜ਼ਾਈਨ ਬਣਿਆ ਹੋਇਆ ਹੋਵੇਗਾ। ਇਨ੍ਹਾਂ ਟਰੇਨਾਂ ਨੂੰ ਜੁਲਾਈ ਵਿਚ ਪਾਕਿਸਤਾਨ ਨੂੰ ਸੌਂਪਿਆ ਜਾਵੇਗਾ ਅਤੇ ਬਾਕੀ 26 ਟਰੇਨਾਂ ਨੂੰ ਸਾਲ ਦੇ ਅੰਤ ਤੱਕ ਪਾਕਿਸਤਾਨ ਦੇ ਸਪੁਰਦ ਕੀਤਾ ਜਾਵੇਗਾ।

Kulvinder Mahi

News Editor

Related News