ਚੀਨ ਦੀ ਨਵੀਂ ਸਾਜ਼ਿਸ਼! ਬਲੋਚ ਵਰਕਰਾਂ ਨੂੰ ਪਾਕਿਸਤਾਨ ਭੇਜਣ ਲਈ ਖਾੜੀ ਦੇਸ਼ਾਂ 'ਤੇ ਬਣਾ ਰਿਹੈ ਦਬਾਅ

10/03/2022 3:09:39 PM

ਇੰਟਰਨੈਸ਼ਨਲ ਡੈਸਕ: ਬਲੋਚਿਸਤਾਨ ਦੇ ਸੁਤੰਤਰ ਮਨੁੱਖੀ ਅਧਿਕਾਰ ਕੌਂਸਲ ਨੇ ਚੀਨ ਦੀ ਇੱਕ ਨਵੀਂ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਹੈ। ਕੌਂਸਲ ਦੇ ਸੂਚਨਾ ਸਕੱਤਰ ਅਬਦੁੱਲਾ ਅੱਬਾਸ ਮੁਤਾਬਕ ਚੀਨ ਆਪਣੇ ਡਿਪਲੋਮੈਟਿਕ ਚੈਨਲਾਂ ਰਾਹੀਂ ਮੱਧ ਪੂਰਬ 'ਚ ਚੀਨੀ ਨਿਵੇਸ਼ ਦਾ ਵਿਰੋਧ ਖ਼ਤਮ ਕਰਨ ਲਈ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਸਮੇਤ ਖਾੜੀ ਦੇਸ਼ਾਂ 'ਤੇ ਬਲੋਚ ਕਾਰਕੁਨਾਂ ਨੂੰ ਪਾਕਿਸਤਾਨ ਭੇਜਣ ਦਾ ਦਬਾਅ ਬਣਾ ਰਿਹਾ ਹੈ।

ਇਕ ਕੂਟਨੀਤਕ ਨੇ ਬਲੋਚਿਸਤਾਨ ਦੇ ਸੁਤੰਤਰ ਮਨੁੱਖੀ ਅਧਿਕਾਰ ਕੌਂਸਲ ਦੇ ਸੂਚਨਾ ਸਕੱਤਰ ਅਬਦੁੱਲਾ ਅੱਬਾਸ ਦੇ ਹਵਾਲੇ ਨਾਲ ਦੱਸਿਆ ਕਿ ਸਾਲ 2018 ’ਚ ਬਲੋਚ ਵੱਖਵਾਦੀ ਵਿਦਰੋਹੀਆਂ ਦੁਆਰਾ ਕਰਾਚੀ ਵਿਚ ਚੀਨੀ ਵਣਜ ਦੂਤਘਰ 'ਤੇ ਹਮਲੇ ਤੋਂ ਬਾਅਦ ਯੂ.ਏ.ਈ. ਨੇ ਬਲੋਚ ਕਾਰਕੁਨ ਰਾਸ਼ਿਦ ਹੁਸੈਨ ਨੂੰ ਪਾਕਿਸਤਾਨ ਭੇਜਿਆ ਸੀ। ਡਿਪਲੋਮੈਟ ਨੇ ਕਿਹਾ ਕਿ ਦੇਸ਼ ਨਿਕਾਲਾ ਦੇਣ ਤੋਂ ਪਹਿਲਾਂ ਉਨ੍ਹਾਂ ਨੇ ਉਸ ਨੂੰ ਸੱਤ ਮਹੀਨਿਆਂ ਲਈ ਗੁਪਤ ਜਗ੍ਹਾ 'ਤੇ ਰੱਖਿਆ। ਅੱਬਾਸ ਮੁਤਾਬਕ ਅਜਿਹਾ ਚੀਨੀ ਦਬਾਅ ਦੇ ਕਾਰਨ ਹੋ ਸਕਦਾ ਹੈ।

ਅਬਦੁੱਲਾ ਨੇ ਕਿਹਾ ਕਿ ਇਸ ਸਾਲ ਫਰਵਰੀ ਵਿਚ ਹੁਸੈਨ ਦੇ ਇਕ ਹੋਰ ਚਚੇਰੇ ਭਰਾ ਨੂੰ ਅਮੀਰਾਤ ਦੇ ਖੁਫ਼ੀਆ ਵਿਭਾਗ ਨੇ ਗ੍ਰਿਫ਼ਤਾਰ ਕੀਤਾ ਸੀ ਅਤੇ ਉਸੇ ਹਾਲਾਤ ਵਿਚ ਜ਼ਬਰਦਸਤੀ ਪਾਕਿਸਤਾਨ ਭੇਜ ਦਿੱਤਾ ਗਿਆ ਸੀ। ਅੱਬਾਸ ਨੇ ਕਿਹਾ, "ਸਾਡੇ ਕੋਲ ਪੁਖਤਾ ਸਬੂਤ ਹਨ ਕਿ ਬੀਜਿੰਗ ਯੂ.ਏ.ਈ. ਸਮੇਤ ਖਾੜੀ ਦੇਸ਼ਾਂ ਨੂੰ ਲਗਾਤਾਰ ਪਾਕਿਸਤਾਨ-ਬਲੋਚ ਕਾਰਕੁਨਾਂ ਨੂੰ ਸੌਂਪਣ ਲਈ ਦਬਾਅ ਬਣਾ ਰਿਹਾ ਹੈ, ਜੋ ਚੀਨੀ ਨਿਵੇਸ਼ ਦਾ ਵਿਰੋਧ ਕਰ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨ ਨਾਲ ਆਪਣੇ ਸਬੰਧਾਂ ਨੂੰ ਲੈ ਕੇ ਚੀਨ ਕਾਫ਼ੀ ਚੌਕਸ ਹੈ। 


rajwinder kaur

Content Editor

Related News