ਹਿੰਦ-ਪ੍ਰਸ਼ਾਂਤ ਖੇਤਰ ''ਚ ਸ਼ੀਤ ਯੁੱਧ ਵਰਗਾ ਤਣਾਅ ਪੈਦਾ ਨਹੀਂ ਹੋਣਾ ਚਾਹੀਦਾ: ਸ਼ੀ ਜਿਨਪਿੰਗ

Thursday, Nov 11, 2021 - 12:20 PM (IST)

ਹਿੰਦ-ਪ੍ਰਸ਼ਾਂਤ ਖੇਤਰ ''ਚ ਸ਼ੀਤ ਯੁੱਧ ਵਰਗਾ ਤਣਾਅ ਪੈਦਾ ਨਹੀਂ ਹੋਣਾ ਚਾਹੀਦਾ: ਸ਼ੀ ਜਿਨਪਿੰਗ

ਵੇਲਿੰਗਟਨ (ਭਾਸ਼ਾ)- ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਵੀਰਵਾਰ ਨੂੰ ਚਿਤਾਵਨੀ ਦਿੱਤੀ ਕਿ ਹਿੰਦ-ਪ੍ਰਸ਼ਾਂਤ ਖੇਤਰ ਵਿਚ ਸ਼ੀਤ ਯੁੱਧ ਵਰਗਾ ਤਣਾਅ ਪੈਦਾ ਨਹੀਂ ਹੋਣਾ ਚਾਹੀਦਾ। ਚੀਨ ਦੇ ਰਾਸ਼ਟਰਪਤੀ ਨੇ ਇਹ ਗੱਲ ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ ਫੋਰਮ (ਏਪੀਈਸੀ) ਦੇ ਸਾਲਾਨਾ ਸੰਮੇਲਨ ਦੇ ਮੌਕੇ ਕਹੀ। ਉਨ੍ਹਾਂ ਦਾ ਇਹ ਬਿਆਨ ਅਮਰੀਕਾ, ਬ੍ਰਿਟੇਨ ਅਤੇ ਆਸਟਰੇਲੀਆ ਨੇ ਖੇਤਰ ਵਿਚ ਇਕ ਨਵਾਂ ਸੁਰੱਖਿਆ ਗਠਜੋੜ ਬਣਾਉਣ ਦੇ ਕਈ ਹਫ਼ਤਿਆਂ ਬਾਅਦ ਆਇਆ ਹੈ। ਆਸਟ੍ਰੇਲੀਆ ਇਸ ਗਠਜੋੜ ਵਿਚ ਪ੍ਰਮਾਣੂ ਪਣਡੁੱਬੀਆਂ ਦਾ ਨਿਰਮਾਣ ਕਰੇਗਾ।

ਚੀਨ ਨੇ ਇਸ ਪੂਰੀ ਘਟਨਾ ਦੀ ਸਖ਼ਤ ਆਲੋਚਨਾ ਕੀਤੀ ਸੀ। ਸ਼ੀ ਨੇ ਨਿਊਜ਼ੀਲੈਂਡ ਦੀ ਮੇਜ਼ਬਾਨੀ ਵਿਚ ਡਿਜੀਟਲ ਮਾਧਿਅਮ ਰਾਹੀਂ ਆਯੋਜਿਤ ਕਾਨਫਰੰਸ ਵਿਚ ਪਹਿਲਾਂ ਤੋਂ ਰਿਕਾਰਡ ਕੀਤੀ ਵੀਡੀਓ ਵਿਚ ਕਿਹਾ ਕਿ ਇਸ ਖੇਤਰ ਵਿਚ ਵਿਚਾਰਧਾਰਕ ਜਾਂ ਭੂ-ਰਾਜਨੀਤਿਕ ਆਧਾਰ 'ਤੇ ਸੀਮਾਵਾਂ ਖਿੱਚਣ ਦੀਆਂ ਕੋਸ਼ਿਸ਼ਾਂ ਅਸਫਲ ਹੋ ਜਾਣਗੀਆਂ। ਉਨ੍ਹਾਂ ਕਿਹਾ, 'ਹਿੰਦ-ਪ੍ਰਸ਼ਾਂਤ 'ਚ ਸ਼ੀਤ ਯੁੱਧ ਵਰਗੀ ਤਣਾਅ ਵਾਲੀ ਸਥਿਤੀ ਪੈਦਾ ਨਹੀਂ ਹੋਣੀ ਚਾਹੀਦੀ।' ਸ਼ੀ ਨੇ ਇਹ ਵੀ ਕਿਹਾ ਕਿ ਖੇਤਰ ਨੂੰ ਸਪਲਾਈ ਲਾਈਨਾਂ ਨੂੰ ਚਾਲੂ ਰੱਖਣਾ ਚਾਹੀਦਾ ਹੈ ਅਤੇ ਵਪਾਰ ਅਤੇ ਨਿਵੇਸ਼ ਨੂੰ ਉਦਾਰ ਬਣਾਉਣਾ ਜਾਰੀ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਰਾ, 'ਚੀਨ ਆਰਥਿਕ ਵਿਕਾਸ ਨੂੰ ਤੇਜ਼ ਕਰਨ ਲਈ ਸੁਧਾਰ ਅਤੇ ਖੁੱਲੇਪਣ ਨੂੰ ਅੱਗੇ ਵਧਾਉਣ ਲਈ ਦ੍ਰਿੜ ਰਹੇਗਾ।'


author

cherry

Content Editor

Related News