ਤਾਈਵਾਨ ਕਾਰਨ ਅਮਰੀਕੀ ਕੰਪਨੀਆਂ ''ਤੇ ਪਾਬੰਦੀ ਲਾਉਣ ਦੀ ਤਿਆਰੀ ''ਚ ਚੀਨ

Sunday, Jul 14, 2019 - 01:06 AM (IST)

ਤਾਈਵਾਨ ਕਾਰਨ ਅਮਰੀਕੀ ਕੰਪਨੀਆਂ ''ਤੇ ਪਾਬੰਦੀ ਲਾਉਣ ਦੀ ਤਿਆਰੀ ''ਚ ਚੀਨ

ਤਾਇਪੇ - ਤਾਈਵਾਨ ਨੇ ਅਮਰੀਕਾ ਤੋਂ ਹਥਿਆਰਾਂ ਦੀ ਪ੍ਰਸਤਾਵਿਤ ਖਰੀਦਦਾਰੀ 'ਤੇ ਸੌਦੇ 'ਚ ਸ਼ਾਮਲ ਅਮਰੀਕੀ ਕੰਪਨੀਆਂ 'ਤੇ ਪਾਬੰਦੀ ਲਾਉਣ ਦੀ ਚੀਨ ਦੀ ਚਿਤਾਵਨੀ ਤੋਂ ਬਾਅਦ ਰੱਖਿਆ ਸੌਦੇ ਦਾ ਬਚਾਅ ਕੀਤਾ ਹੈ। ਤਾਈਵਾਨ ਦੇ ਰੱਖਿਆ ਮੰਤਰਾਲੇ ਨੇ ਸ਼ਨੀਵਾਰ ਨੂੰ ਆਖਿਆ ਕਿ ਚੀਨ ਵੱਲ ਵਧਦੇ ਫੌਜੀ ਖਤਰੇ ਦੇ ਮੱਦੇਨਜ਼ਰ ਅਮਰੀਕੀ ਹਥਿਆਰ ਤਾਈਵਾਨ ਦੀ ਆਤਮ ਰੱਖਿਆ ਨੂੰ ਮਜ਼ਬੂਤ ਕਰਨ 'ਚ ਸਹਾਇਤਾ ਕਰਦੇ ਹਨ।
ਤਾਈਵਾਨ ਨੇ ਇਹ ਅਜਿਹਾ ਸਮੇਂ 'ਚ ਕਿਹਾ ਹੈ, ਜਦੋਂ ਚੀਨ ਨੇ ਸ਼ੁੱਕਰਵਾਰ ਨੂੰ ਆਖਿਆ ਸੀ ਕਿ ਹਥਿਆਰਾਂ ਦਾ 2.2 ਅਰਬ ਡਾਲਰ ਦਾ ਇਹ ਸੌਦਾ ਚੀਨੀ ਹਕੂਮਤ ਅਤੇ ਰਾਸ਼ਟਰੀ ਸੁਰੱਖਿਆ ਨੂੰ ਕਮਜ਼ੋਰ ਕਰੇਗਾ ਅਤੇ ਚੀਨ ਸਮਝੌਤੇ 'ਚ ਸ਼ਾਮਲ ਅਮਰੀਕੀ ਕੰਪਨੀਆਂ 'ਤੇ ਪਾਬੰਦੀਆਂ ਲਾਵੇਗਾ। ਟਰੰਪ ਪ੍ਰਸ਼ਾਸਨ ਨੇ ਇਸ ਹਫਤੇ ਦੀ ਸ਼ੁਰੂਆਤ 'ਚ ਪ੍ਰਸਤਾਵਿਤ ਵਿਕਰੀ ਦਾ ਐਲਾਨ ਕੀਤਾ ਸੀ।


author

Khushdeep Jassi

Content Editor

Related News