'ਕੋਰੋਨਾ ਪੀੜਤ ਗਰਭਵਤੀ ਔਰਤ ਤੋਂ ਪੈਦਾ ਹੋਣ ਵਾਲਾ ਬੱਚਾ ਹੋਵੇਗਾ ਸਿਹਤਮੰਦ'
Monday, Mar 16, 2020 - 03:54 PM (IST)
ਬੀਜਿੰਗ (ਬਿਊਰੋ): ਪੂਰੀ ਦੁਨੀਆ ਵਿਚ ਜਾਨਲੇਵਾ ਕੋਵਿਡ-19 ਨਾਲ ਦਹਿਸ਼ਤ ਦਾ ਮਾਹੌਲ ਹੈ।ਕੋਵਿਡ-19 ਨਾਲ ਹੁਣ ਤੱਕ 6,500 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹਨਾਂ ਵਿਚੋਂ ਇਟਲੀ ਵਿਚ 1,809 ਦੀ ਮੌਤ ਹੋਈ ਹੈ। ਇਸ ਵਿਚ ਇਕ ਚੰਗੀ ਖਬਰ ਸਾਹਮਣੇ ਆਈ ਹੈ ਜਿਸ ਮੁਤਾਬਕ ਵਾਇਰਸ ਦੀ ਚਪੇਟ ਵਿਚ ਆਈਆਂ ਗਰਭਵਤੀ ਔਰਤਾਂ ਤੋਂ ਇਹ ਇਨਫੈਕਸ਼ਨ ਬੱਚਿਆਂ ਵਿਚ ਨਹੀਂ ਜਾਂਦਾ। ਇਹ ਨਤੀਜਾ ਚੀਨ ਵਿਚ ਕੀਤੀ ਗਈ ਇਕ ਸ਼ੋਧ ਵਿਚ ਸਾਹਮਣੇ ਆਇਆ ਹੈ।
ਚੀਨ ਦੇ ਸ਼ੋਧ ਕਰਤਾਵਾਂ ਨੇ ਖੁਲਾਸਾ ਕੀਤਾ ਹੈ,''ਵਾਇਰਸ ਦਾ ਇਨਫੈਕਸ਼ਨ ਗਰਭਵਤੀ ਔਰਤਾਂ ਤੋਂ ਉਹਨਾਂ ਦੇ ਬੱਚਿਆਂ ਵਿਚ ਨਹੀਂ ਜਾ ਸਕਦਾ।'' ਇਹ ਅਧਿਐਨ ਪੀਡੀਆਟ੍ਰਿਕਸ ਦੇ ਜਨਰਲ ਫਰੰਟੀਅਰਜ਼ ਵਿਚ ਪ੍ਰਕਾਸ਼ਿਤ ਹੋਇਆ ਹੈ। ਚੀਨ ਵਿਚ ਅਜਿਹਾ ਅਧਿਐਨ ਪਹਿਲਾਂ ਵੀ ਕੀਤਾ ਗਿਆ ਸੀ। ਅਧਿਐਨ ਦੇ ਤਹਿਤ 4 ਗਰਭਵਤੀ ਔਰਤਾਂ ਨੂੰ ਲਿਆ ਗਿਆ। ਇਹ ਸਾਰੀਆਂ ਇਨਫੈਕਟਿਡ ਔਰਤਾਂ ਵੁਹਾਨ ਦੇ ਯੂਨੀਅਨ ਹਸਪਤਾਲ ਵਿਚ ਭਰਤੀ ਸਨ। ਹੁਬੇਈ ਸੂਬੇ ਸਥਿਤ ਵੁਹਾਨ ਤੋਂ ਹੀ ਇਹ ਬੀਮਾਰੀ ਸ਼ੁਰੂ ਹੋਈ ਸੀ।
ਪੜ੍ਹੋ ਇਹ ਅਹਿਮ ਖਬਰ - ਕੋਰੋਨਾ ਦੇ ਡਰ ਤੋਂ ਬਚਾ ਸਕਦਾ ਹੈ ਯੋਗਾ ਅਤੇ ਧਿਆਨ : ਹਾਰਵਰਡ ਮੈਡੀਕਲ ਸਕੂਲ
ਹੁਆਜਹੋਂਗ ਯੂਨੀਵਰਸਿਟੀ ਆਫ ਸਾਈਂਸ ਐਂਡ ਤਕਨਾਲੋਜੀ ਦੇ ਸ਼ੋਧ ਕਰਤਾਵਾਂ ਦੇ ਮੁਤਾਬਕ,''ਕਿਸੇ ਵੀ ਨਵਜੰਮੇ ਬੱਚੇ ਵਿਚ ਕੋਵਿਡ-19 ਨੂੰ ਲੈ ਕੇ ਗੰਭੀਰ ਲੱਛਣ ਨਹੀਂ ਦਿਸੇ ਜਿਵੇਂ ਬੁਖਾਰ ਜਾਂ ਖੰਘ-ਜ਼ੁਕਾਮ। ਭਾਵੇਂਕਿ ਜਨਮ ਦੇ ਬਾਅਦ ਸਾਰੇ ਨਵਜੰਮੇ ਬੱਚਿਆਂ ਨੂੰ ਆਈਸੋਲੇਟ ਕਰ ਦਿੱਤਾ ਗਿਆਸੀ। ਸਾਹ ਸਬੰਧੀ ਸਮੱਸਿਆ ਲਈ ਜਾਂਚ ਵਿਚ 4 ਵਿਚੋਂ 3 ਨੈਗੇਟਿਵ ਪਾਏ ਗਏ। ਚੌਥੇ ਬੱਚੇ ਦੀ ਮਾਂ ਨੇ ਜਾਂਚ ਤੋਂ ਮਨਾ ਕਰ ਦਿੱਤਾ।''
ਇਕ ਬੱਚੇ ਨੂੰ ਸਾਹ ਲੈਣ ਵਿਚ ਹਲਕੀ ਜਿਹੀ ਤਕਲੀਫ ਸੀ ਪਰ ਤਿੰਨ ਬਾਅਦ ਉਹ ਠੀਕ ਹੋ ਗਿਆ। 2 ਬੱਚਿਆਂ ਨੂੰ ਹਲਕੇ ਰੈਸ਼ੇਜ ਸਨ ਪਰ ਅਜਿਹਾ ਹੋਣ ਦੇ ਪਿੱਛੇ ਦਾ ਕਾਰਨ ਮਾਂ ਦਾ ਕੋਰੋਨਾਵਾਇਰਸ ਨਾਲ ਇਨਫੈਕਟਿਡ ਹੋਣਾ ਨਹੀਂ ਹੋ ਸਕਦਾ। ਇਹ ਜਾਣਕਾਰੀ ਅਧਿਐਨ ਦੇ ਲੇਖਕਾਂ ਵਿਚੋਂ ਇਕ ਡਾਕਟਰ ਯਾਨ ਲਿਊ ਨੇ ਦਿੱਤੀ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਕੋਰੋਨਾਵਾਇਰਸ ਹਵਾ ਅਤੇ ਪਾਣੀ ਵਿਚ ਨਹੀਂ ਹੈ, ਇਹ ਇਨਫੈਕਸ਼ਨ ਛੂਹਣ ਨਾਲ ਫੈਲਦਾ ਹੈ। ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਕ-ਦੂਜੇ ਨੂੰ ਛੂਹਣ ਤੋਂ ਬਚੋ ਅਤੇ ਖੁਦ ਨੂੰ ਤੇ ਆਪਣੇ ਆਲੇ-ਦੁਆਲੇ ਨੂੰ ਸੈਨੇਟਾਈਜ਼ ਰੱਖੋ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਭਾਰਤੀਆਂ ਨੇ ਕੋਰੋਨਾ ਪੀੜਤ ਭਾਈਚਾਰੇ ਦੀ ਮਦਦ ਲਈ ਬਣਾਈ ਹੈਲਪਲਾਈਨ