ਚੀਨ ਨੇ ਤਿੱਬਤ ''ਚ ਆਤਮਦਾਹ ਪ੍ਰਦਰਸ਼ਨ ਨੂੰ ਅਪਰਾਧ ਦੇ ਰੂਪ ''ਚ ਸ਼ਾਮਲ ਕਰਨ ਦੀ ਬਣਾਈ ਯੋਜਨਾ

08/24/2016 7:09:17 PM

ਬੀਜਿੰਗ— ਚੀਨ ਦੀ ਯੋਜਨਾ ਤਿੱਬਤ ''ਚ ਆਤਮਦਾਹ ਪ੍ਰਦਰਸ਼ਨਾਂ ਨੂੰ ਵੱਖਵਾਦ ਨਾਲ ਜੁੜੇ ਅਪਰਾਧਾਂ ''ਚ ਸ਼ਾਮਲ ਕਰਨ ਦੀ ਹੈ। ਸਰਕਾਰੀ ਗਲੋਬਲ ਟਾਈਮਜ਼ ਨੇ ਅਬਾ ਕਾਊਂਟੀ ਦੇ ਇਕਜੁਟ ਮੋਰਚਾ ਕਾਰਜ ਵਿਭਾਗ ਦੇ ਸਾਬਕਾ ਮੁਖੀ ਛਿਯੂ ਨਿੰਗ ਦੇ ਹਵਾਲੇ ਤੋਂ ਕਿਹਾ, ''''ਆਤਮਦਾਹ ਨੂੰ ਕਾਨੂੰਨ ਕੋਡ ''ਚ ਸ਼ਾਮਲ ਕੀਤਾ ਜਾ ਸਕਦਾ ਹੈ, ਕਿਉਂਕਿ ਇਹ ਜਨਤਕ ਸੁਰੱਖਿਆ ਨੂੰ ਖਤਰੇ ''ਚ ਪਾਉਂਦਾ ਹੈ ਅਤੇ ਕਾਨੂੰਨ ਦਾ ਉਲੰਘਣ ਕਰਦਾ ਹੈ।'''' 
ਛਿਯੂ ਨੇ ਕਿਹਾ, ''''ਮੋਬਾਈਲ ਸੰਦੇਸ਼ਵਾਹਕ ਐੱਪ ''ਵੀ ਚੈਟ'' ਜ਼ਰੀਏ ਦੁਸ਼ਮਣ ਦੇਸ਼ਾਂ ਨੂੰ ਗੈਰ-ਕਾਨੂੰਨੀ ਰੂਪ ਨਾਲ ਵੱਖਵਾਦ ਵਿਚਾਰ ਵਾਲੀਆਂ ਤਸਵੀਰਾਂ ਅਤੇ ਵੀਡੀਓ ਭੇਜਣਾ ਵੀ ਕਾਨੂੰਨ ਕੋਡ ਦਾ ਸੰਭਾਵਿਤ ਵਿਸ਼ਾ ਹੈ।'''' ਦੱਸਣ ਯੋਗ ਹੈ ਕਿ ਪਿਛਲੇ ਕੁਝ ਸਾਲਾਂ ''ਚ ਬੌਧ ਭਿਕਸ਼ੂਆਂ ਸਮੇਤ 125 ਤਿੱਬਤੀਆਂ ਨੇ ਦਲਾਈਲਾਮਾ ਨੂੰ ਕੱਢੇ ਜਾਣ ਤੋਂ ਬਾਅਦ ਵਾਪਸੀ ਦੀ ਮੰਗ ਕਰਦੇ ਹੋਏ ਆਤਮਦਾਹ ਕਰ ਲਿਆ ਸੀ। ਇਸ ਦੇ ਨਾਲ ਹੀ ਦੱਖਣੀ ਚੀਨ ਦੇ ਸਿਚੁਆਨ ਸੂਬੇ ''ਚ ਅਬਾ ਤਿੱਬਤੀ ਅਤੇ ਛਿਯਾਂਗ ਖੁਦਮੁਖਤਿਆਰ ਖੇਤਰ ਦੇ ਅਧਿਕਾਰੀਆਂ ਨੇ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ ਕਿ ਬੌਧ ਭਿਕਸ਼ੂਆਂ ਨੂੰ ਉਨ੍ਹਾਂ ਕਾਨੂੰਨੀ ਕਿਤਾਬਾਂ ਨੂੰ ਪੜ੍ਹਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ, ਜਿਸ ਵਿਚ ਵੱਖਵਾਦ ਸੰਬੰਧੀ ਅਪਰਾਧਾਂ ਦਾ ਜ਼ਿਕਰ ਹੈ।

Tanu

News Editor

Related News