ਕੋਰੋਨਾਵਾਇਰਸ ਨਾਲ ਵੁਹਾਨ ਹਸਪਤਾਲ ਦੇ ਡਾਕਟਰ ਦੀ ਮੌਤ

02/21/2020 12:53:15 PM

ਬੀਜਿੰਗ (ਭਾਸ਼ਾ): ਚੀਨ ਵਿਚ ਜਾਨਲੇਵਾ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਜਾਣਕਾਰੀ ਮੁਤਾਬਕ ਵੁਹਾਨ ਹਸਪਤਾਲ ਦੇ ਇਕ ਡਾਕਟਰ ਪੇਂਗ ਯਿਨਹੂਆ ਦੀ ਕੋਰੋਨਾਵਾਇਰਸ ਨਾਲ ਇਨਫੈਕਟਿਡ ਹੋਣ ਕਾਰਨ ਮੌਤ ਹੋ ਗਈ। ਉਹ ਹਸਪਤਾਲ ਵਿਚ ਖਤਰਨਾਕ ਕੋਰੋਨਾਵਾਇਰਸ ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਸਨ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸਮਾਜਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ 29 ਸਾਲਾ ਪੇਂਗ, ਇਕ ਸਾਹ ਮੈਡੀਕਲ ਪੇਸ਼ੇਵਰ, ਵੁਹਾਨ ਦੇ ਜਿਯਾਂਗਕਸ਼ੀਆ ਜ਼ਿਲੇ ਦੇ ਫਸਟ ਪੀਪਲਜ਼ ਹਸਪਤਾਲ ਵਿਚ ਕੰਮ ਕਰਦੇ ਹੋਏ ਇਨਫੈਕਟਿਡ ਹੋ ਗਏ ਸਨ।

ਉਹਨਾਂ ਨੂੰ 25 ਜਨਵਰੀ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਅਤੇ 5 ਦਿਨ ਬਾਅਦ ਇਲਾਜ ਲਈ ਵੁਹਾਨ ਜਿੰਨਯਿਨਤਾਨ ਹਸਪਤਾਲ ਵਿਚ ਟਰਾਂਸਫਰ ਕਰ ਦਿੱਤਾ ਗਿਆ। ਡਾਕਟਰਾਂ ਵੱਲੋਂ ਉਹਨਾਂ ਦੀ ਜਾਨ ਬਚਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਬੀਤੀ ਰਾਤ 9:50 ਵਜੇ ਉਹਨਾਂ ਦੀ ਮੌਤ ਹੋ ਗਈ। ਪੇਂਗ ਦੀ ਮੌਤ ਵੁਹਾਨ ਵਿਚ ਵੁਚਾਂਗ ਹਸਪਤਾਲ ਦੇ ਡਾਇਰੈਕਟਰ ਲਿਊ ਝਿਮਿੰਗ ਦੀ ਮੌਤ ਦੇ ਕੁਝ ਦਿਨਾਂ ਬਾਅਦ ਹੀ ਹੋਈ। 

ਇਸ ਮਹੀਨੇ ਦੇ ਸ਼ੁਰੂ ਵਿਚ ਵੁਹਾਨ ਵਿਚ ਇਕ 34 ਸਾਲਾ ਡਾਕਟਰ ਲੀ ਵੇਨਲਿਯਾਨਗ ਦੀ ਮੌਤ ਹੋ ਗਈ ਸੀ, ਜਿਸ ਨੂੰ ਕੋਰੋਨਾਵਾਇਰਸ ਨੂੰ ਰੋਸ਼ਨੀ ਵਿਚ ਲਿਆਉਣ ਦੇ ਯਤਨ ਲਈ ਮਨਜ਼ੂਰੀ ਦਿੱਤੀ ਗਈ ਸੀ।ਸ਼ੁੱਕਰਵਾਰ ਨੂੰ ਇਸ ਜਾਨਲੇਵਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 2,236 ਹੋ ਗਈ ਜਦਕਿ ਪੁਸ਼ਟੀ ਕੀਤੇ ਮਾਮਲਿਆਂ ਦੀ ਗਿਣਤੀ 75,465 ਹੋ ਗਈ।


Vandana

Content Editor

Related News