ਚੀਨ 'ਚ ਕੋਰੋਨਾਵਾਇਰਸ ਮਰੀਜ਼ਾਂ 'ਤੇ ਜ਼ੁਲਮ, ਬਕਸਿਆਂ 'ਚ ਕੀਤੇ ਜਾ ਰਹੇ ਬੰਦ (ਵੀਡੀਓ)

02/11/2020 12:34:43 PM

ਬੀਜਿੰਗ (ਬਿਊਰੋ): ਚੀਨ ਦੇਸ਼ ਵਿਚ ਫੈਲੇ ਜਾਨਲੇਵਾ ਕੋਰੋਨਾਵਾਇਰਸ ਦੀ ਰੋਕਥਾਮ ਲਈ ਕਿਸੇ ਵੀ ਹੱਦ ਤੱਕ ਜਾ ਰਿਹਾ ਹੈ। ਕੋਰੋਨਾਵਾਇਰਸ ਨਾਲ ਹੁਣ ਤੱਕ 1000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 40,171 ਲੋਕ ਇਸ ਵਾਇਰਸ ਨਾਲ ਇਨਫੈਕਟਿਡ ਹਨ ਜਦਕਿ 187,518 ਲੋਕ ਡਾਕਟਰਾਂ ਦੀ ਨਿਗਰਾਨੀ ਵਿਚ ਹਨ। ਇਸ ਸਭ ਦੇ ਵਿਚ ਸੋਸ਼ਲ ਮੀਡੀਆ 'ਤੇ ਅਜਿਹੀਆਂ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋ ਰਹੇ ਹਨ, ਜਿਹਨਾਂ ਵਿਚ ਕੋਰੋਨਾਵਾਇਰਸ ਮਰੀਜ਼ਾਂ ਦੇ ਨਾਲ ਚੀਨੀ ਅਧਿਕਾਰੀ ਬਦਸਲੂਕੀ ਕਰਦੇ ਦਿੱਸ ਰਹੇ ਹਨ।

PunjabKesari

ਇਨੀ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਵਿਚ ਕੋਰੋਨਾਵਾਇਰਸ ਦੇ ਇਕ ਸ਼ੱਕੀ ਮਰੀਜ਼ ਨੂੰ ਬਕਸੇ ਵਿਚ ਬੰਦ ਕਰ ਕੇ ਟਰੱਕ ਵਿਚ ਰੱਖਿਆ ਜਾ ਰਿਹਾ ਹੈ। ਬਕਸੇ ਵਿਚ ਬੰਦ ਹੋਣ ਦੇ ਬਾਵਜੂਦ ਪੀੜਤ ਮਹਿਲਾ ਦੀਆਂ ਚੀਕਾਂ ਸੁਣੀਆਂ ਜਾ ਸਕਦੀਆਂ ਹਨ।ਮਹਿਲਾ ਦਾ ਪਾਰਟਨਰ ਉਸ ਨੂੰ ਹੌਂਸਲਾ ਦੇਣ ਦੀ ਕੋਸ਼ਿਸ਼ ਕਰਦਾ ਹੈ ਪਰ ਬਕਸੇ ਵਿਚ ਲੌਕ ਹੋਣ ਦੇ ਬਾਅਦ ਮਹਿਲਾ ਜ਼ੋਰ-ਜ਼ੋਰ ਨਾਲ ਚੀਕਣ ਲੱਗਦੀ ਹੈ। ਚੀਨ ਪ੍ਰਸ਼ਾਸਨ ਇਨਫੈਕਟਿਡ ਲੋਕਾਂ ਨੂੰ ਵੱਖ-ਵੱਖ ਥਾਵਾਂ 'ਤੇ ਰੱਖ ਰਿਹਾ ਹੈ ਤਾਂ ਜੋ ਬਾਕੀ ਲੋਕ ਇਨਫੈਕਸ਼ਨ ਤੋਂ ਬਚ ਸਕਣ।

 

ਇਕ ਹੋਰ ਵੀਡੀਓ ਵਿਚ ਚੀਨੀ ਪੁਲਸ ਕੋਰੋਨਾਵਾਇਰਸ ਨਾਲ ਇਨਫੈਕਟਿਡ ਹੋਣ ਦੇ ਸ਼ੱਕ ਵਿਚ ਮਹਿਲਾ ਨੂੰ ਜ਼ਬਰਦਸਤੀ ਹਿਰਾਸਤ ਵਿਚ ਲੈ ਲੈਂਦੀ ਹੈ। ਮਹਿਲਾ ਨੂੰ ਉਸ ਦੀ ਕਾਰ ਵਿਚੋਂ ਜ਼ਬਰਦਸਤੀ ਖਿੱਚ ਕੇ ਬਾਹਰ ਕੱਢਿਆ ਜਾਂਦਾ ਹੈ। ਪੁਲਸ ਅਧਿਕਾਰੀ ਬਾਅਦ ਵਿਚ ਉਸ ਨੂੰ ਸੜਕ 'ਤੇ ਹੀ ਛੱਡ ਦਿੰਦੇ ਹਨ ਅਤੇ ਫਿਰ ਟਰਾਂਸਪੋਰਟ ਵੈਨ ਉਸ ਨੂੰ ਲੈ ਜਾਂਦੀ ਹੈ।

PunjabKesari

ਸੋਸ਼ਲ ਮੀਡੀਆ 'ਤੇ ਇਕ ਹੋਰ ਵੀਡੀਓ ਵੀ ਵਾਇਰਲ ਹੋ ਰਿਹਾ ਹੈ ਜਿਸ ਵਿਚ ਪੀੜਤ ਲੋਕਾਂ ਨੂੰ ਉਹਨਾਂ ਦੇ ਘਰੋਂ ਘੜੀਸ ਕੇ ਲਿਜਾਇਆ ਜਾ ਰਿਹਾ ਹੈ। ਕਈ ਲੋਕ ਇਸ ਦੌਰਾਨ ਜ਼ਬਰਦਸਤ ਵਿਰੋਧ ਕਰਦੇ ਹਨ।

 

ਇਹਨਾਂ ਵਾਇਰਲ ਵੀਡੀਓਜ਼ ਨਾਲ ਕੁਝ ਲੋਕ ਇਸ ਨਤੀਜੇ 'ਤੇ ਪਹੁੰਚੇ ਹਨ ਕਿ ਚੀਨੀ ਅਧਿਕਾਰੀ ਕੋਰੋਨਾਵਾਇਰਸ ਦੇ ਅਸਰ ਨੂੰ ਦੁਨੀਆ ਤੋਂ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹਨ।

PunjabKesari

ਚੀਨੀ ਪ੍ਰਸ਼ਾਸਨ ਨੇ ਵਾਇਰਸ ਦੇ ਕੇਂਦਰ ਵੁਹਾਨ ਨੂੰ ਵੀ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ। ਕਦੇ ਲੋਕਾਂ ਦੀ ਭੀੜ ਨਾਲ ਭਰਿਆ ਰਹਿਣ ਵਾਲਾ ਵੁਹਾਨ ਸ਼ਹਿਰ ਇਨੀਂ ਦਿਨੀਂ ਕਿਸੇ ਭੂਤੀਆ ਇਲਾਕੇ ਵਾਂਗ ਨਜ਼ਰ ਆ ਰਿਹਾ ਹੈ।


Vandana

Content Editor

Related News