ਚੀਨ ’ਚ ਮਾਂ-ਪਿਓ ਨੂੰ ਮਿਲੇਗੀ ਬੱਚਿਆਂ ਦੀ ਗਲਤੀ ਦੀ ਸਜ਼ਾ, ਬਣਾਇਆ ਜਾ ਰਿਹੈ ਨਵਾਂ ਕਾਨੂੰਨ

Wednesday, Oct 20, 2021 - 12:34 AM (IST)

ਚੀਨ ’ਚ ਮਾਂ-ਪਿਓ ਨੂੰ ਮਿਲੇਗੀ ਬੱਚਿਆਂ ਦੀ ਗਲਤੀ ਦੀ ਸਜ਼ਾ, ਬਣਾਇਆ ਜਾ ਰਿਹੈ ਨਵਾਂ ਕਾਨੂੰਨ

ਬੀਜਿੰਗ-ਚੀਨ ਵਿਚ ਹੁਣ ਬੱਚਿਆਂ ਦੀ ਗਲਤੀ ਦੀ ਸਜ਼ਾ ਮਾਂ-ਪਿਓ ਨੂੰ ਭੁਗਤਨੀ ਪਵੇਗੀ। ਇਸ ਦੇ ਲਈ ਬਕਾਇਦਾ ਚੀਨੀ ਸੰਸਦ ਵਿਚ ਕਾਨੂੰਨ ਬਣਾਇਆ ਜਾ ਰਿਹਾ ਹੈ। ਇਸਦੇ ਤਹਿਤ ਬੱਚਿਆਂ ਵਲੋਂ ਕਿਸੇ ਅਪਰਾਧ ਨੂੰ ਅੰਜ਼ਾਮ ਦੇਣ ਜਾਂ ਬੁਰਾ ਵਿਵਹਾਰ ਕਰਨ ’ਤੇ ਮਾਂ-ਪਿਓ ਨੂੰ ਸਜ਼ਾ ਦਿੱਤੀ ਜਾਏਗੀ। ‘ਫੈਮਿਲੀ ਐਜੂਕੇਸ਼ਨ ਪ੍ਰਮੋਸ਼ਨ ਲਾਅ’ ਦੇ ਮਸੌਦੇ ਦੇ ਤਹਿਤ ਤਿਆਰ ਕੀਤੇ ਜਾ ਰਹੇ ਇਸ ਕਾਨੂੰਨ ਵਿਚ ਜੇਕਰ ਕੋਰਟ ਨੂੰ ਲੱਗੇਗਾ ਕਿ ਮਾਂ-ਪਿਓ ਦੀ ਦੇਖਭਾਲ ਵਿਚ ਬੱਚਿਆਂ ਵਿਚ ਬਹੁਤ ਬੁਰਾ ਜਾਂ ਅਪਰਾਧਿਕ ਪ੍ਰਵਿਰਤੀ ਪਾਈ ਜਾ ਰਹੀ ਹੈ ਤਾਂ ਮਾਂ-ਪਿਓ ਨੂੰ ਫਟਕਾਰ ਲਗਾਈ ਜਾਏਗੀ। ਇਸ ਤੋਂ ਇਲਾਵਾ ਪਰਿਵਾਰਕ ਸਿੱਖਿਆ ਮਾਰਗਦਰਸ਼ਨ ਪ੍ਰੋਗਰਮਾਂ ਵਿਚ ਜਾਣ ਦਾ ਹੁਕਮ ਦਿੱਤਾ ਜਾਏਗਾ।

ਇਹ ਵੀ ਪੜ੍ਹੋ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਜਾਨਸਨ ਨੇ ਸਫਲ ਟੀਕਾਕਰਨ ਨੂੰ ਲੈ ਕੇ ਇਸ ਭਾਰਤੀ ਕੰਪਨੀ ਦੀ ਕੀਤੀ ਸਹਾਰਨਾ

ਫੈਮਿਲੀ ਐਜੂਕੇਸ਼ਨ ਪ੍ਰਮੋਸ਼ਨ ਲਾਅ
ਨੈਸ਼ਨਲ ਪੀਪੁਲਸ ਕਾਂਗਰਸ (ਐੱਨ. ਪੀ. ਸੀ.) ਦੇ ਤਹਿਤ ਵਿਧਾਨਕ ਮਾਮਲਿਆਂ ਦੇ ਕਮਿਸ਼ਨ ਦੇ ਬੁਲਾਰੇ ਜਾਂਗ ਤਿਵੇਈਕ ਨੇ ਕਿਹਾ ਕਿ ਬਾਲਗਾਂ ਦੇ ਦੁਰਵਿਵਹਾਰ ਕਰਨ ਦੇ ਕਈ ਕਾਰਨ ਹੁੰਦੇ ਹਨ ਅਤੇ ਬੇਲੋੜੀ ਪਰਿਵਾਰਕ ਸਿੱਖਿਆ ਇਸਦਾ ਮੁੱਖ ਕਾਰਨ ਹੈ। ‘ਫੈਮਿਲੀ ਐਜੂਕੇਸ਼ਨ ਪ੍ਰਮੋਸ਼ਨ ਲਾਅ’ ਦਾ ਮਸੌਦੇ ਦੀ ਇਸ ਹਫਤੇ ਐੱਨ. ਪੀ. ਸੀ. ਦੀ ਸਟੇਂਡਿੰਗ ਕਮੇਟੀ ਵਲੋਂ ਸਮੀਖਿਆ ਕੀਤੀ ਜਾਏਗੀ। ਐੱਨ. ਪੀ. ਸੀ. ਨੇ ਮਾਂ-ਪਿਓ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਦੇ ਆਰਾਮ ਕਰਨ, ਖੇਡਣ ਅਤੇ ਐਕਸਰਸਾਈਜ ਕਰਨ ਲਈ ਸਮਾਂ ਨਿਰਧਾਰਿਤ ਕਰਨ। ਬੀਜਿੰਗ ਨੇ ਇਸ ਸਾਲ ਜ਼ਿਆਦਾ ਮੁਖਰ ਤਰੀਕੇ ਨਾਲ ਬੱਚਿਆਂ ਨਾਲ ਜੁੜੇ ਮਸਲਿਆਂ ’ਤੇ ਕਾਰਵਾਈ ਕੀਤੀ ਹੈ।

ਇਹ ਵੀ ਪੜ੍ਹੋ : ਭਾਰਤ, ਇਜ਼ਰਾਈਲ, ਅਮਰੀਕਾ ਤੇ UAE ਸੰਯੁਕਤ ਆਰਥਿਕ ਮੰਚ ਬਣਾਉਣ ਲਈ ਸਹਿਮਤ

ਆਖਿਰ ਇਸ ਨਵੇਂ ਕਾਨੂੰਨ ਵਿਚ ਕੀ ਹੋਵੇਗਾ
ਨਵੇਂ ਕਾਨੂੰਨ ਦੇ ਮਸੌਦੇ ਦੇ ਤਹਿਤ ਜੇਕਰ ਬੱਚਿਆਂ ਨੇ ਕਾਨੂੰਨੀ ਉਮਰ ਤੋਂ ਘੱਟ ਉਮਰ ਵਿਚ ਕੋਈ ਅਪਰਾਧ ਕੀਤਾ ਹੈ, ਤਾਂ ਉਨ੍ਹਾਂ ਦੇ ਮਾਂ-ਪਿਓ ਨੂੰ ਅਧਿਕਾਰੀਆਂ ਵਲੋਂ ਸਜ਼ਾ ਦਿੱਤੀ ਜਾਏਗੀ। ਚੀਨ ਵਿਚ ਜ਼ਿਆਦਾਤਰ ਅਪਰਾਧਾਂ ਲਈ ਕਾਨੂੰਨੀ ਉਮਰ 16 ਹੈ। ਜੇਕਰ ਪਰਿਵਾਰ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਹੈ ਤਾਂ ਉਨ੍ਹਾਂ ਚਿਤਾਵਨੀ ਦਿੱਤੀ ਜਾਏਗੀ। ਅਪਰਾਧ ਦੀ ਗੰਭੀਰਤਾ ਦੇ ਆਧਾਰ ’ਤੇ ਮਾਂ-ਪਿਓ ’ਤੇ 1000 ਯੁਆਨ (ਲਗਭਗ 11 ਹਜ਼ਾਰ ਰੁਪਏ) ਦਾ ਫਾਈਨ ਲਗਾਇਆ ਜਾਏਗਾ ਜਾਂ ਉਨ੍ਹਾਂ ਨੂੰ 5 ਦਿਨਾਂ ਤੱਕ ਹਿਰਾਸਤ ਵਿਚ ਰੱਖਿਆ ਜਾਏਗਾ। ਚੀਨ ਦਾ ਕਹਿਣਾ ਹੈ ਕਿ ਇਸ ਕਾਨੂੰਨ ਦਾ ਮਕਸਦ ਪੂਰੇ ਦੇਸ਼ ਵਿਚ ਪਾਲਣ-ਪੋਸ਼ਣ ਕੌਸ਼ਲ, ਨੈਤਿਕਤਾ ਅਤੇ ਸਮਾਜਵਾਦ ਦੀਆਂ ਮੂਲ ਕੀਮਤਾਂ ਨੂੰ ਬੜ੍ਹਾਵਾ ਦੇਣਾ ਹੈ।

ਇਹ ਵੀ ਪੜ੍ਹੋ : ਨੇਪਾਲ ਨੂੰ ਕੋਵਿਡ-19 ਰੋਕੂ ਟੀਕਿਆਂ ਦੀਆਂ 20 ਲੱਖ ਵਾਧੂ ਖੁਰਾਕਾਂ ਦੇਵੇਗਾ ਚੀਨ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News