ਭਾਰਤ ਨੂੰ ਘੇਰਨ ’ਚ ਲੱਗਾ ਚੀਨ, ਡ੍ਰੈਗਨ ਨੇ ਮਿਆਂਮਾਰ ਦੇ ਰਸਤੇ ਹਿੰਦ ਮਹਾਸਾਗਰ ਤੱਕ ਪੁੱਜਣ ਲਈ ਰੇਲ ਲਿੰਕ ਖੋਲ੍ਹਿਆ

Thursday, Sep 16, 2021 - 09:45 AM (IST)

ਭਾਰਤ ਨੂੰ ਘੇਰਨ ’ਚ ਲੱਗਾ ਚੀਨ, ਡ੍ਰੈਗਨ ਨੇ ਮਿਆਂਮਾਰ ਦੇ ਰਸਤੇ ਹਿੰਦ ਮਹਾਸਾਗਰ ਤੱਕ ਪੁੱਜਣ ਲਈ ਰੇਲ ਲਿੰਕ ਖੋਲ੍ਹਿਆ

ਬੀਜਿੰਗ – ਦੱਖਣੀ ਏਸ਼ੀਆ ਵਿਚ ਭਾਰਤ ਨੂੰ ਘੇਰਨ ਦੇ ਸੰਭਾਵਿਤ ਉਦੇਸ਼ ਦੇ ਨਾਲ ਚੀਨ ਨੇ ਲੰਬੇ ਸਮੇਂ ਦੇ ਰਣਨੀਤਕ ਟੀਚੇ ਸਥਾਪਤ ਕੀਤੇ ਹਨ ਅਤੇ ਉਹ ਰਣਨੀਤਕ ਪ੍ਰਭਾਵ ਹਾਸਲ ਕਰਨ ਲਈ ਵਪਾਰ ਕੂਟਨੀਤੀ ਰਾਹੀਂ ਇਸ ਖੇਤਰ ਵਿਚ ਵੱਡੇ ਪੈਮਾਨੇ ’ਤੇ ਨਿਵੇਸ਼ ਕਰ ਰਿਹਾ ਹੈ। ਜਦੋਂ ਵਿਸ਼ਵ ਭਰ ਦਾ ਧਿਆਨ ਅਫ਼ਗਾਨਿਸਤਾਨ ਸੰਕਟ ’ਤੇ ਕੇਂਦਰਿਤ ਸੀ, ਚੀਨ ਨੇ ਹਾਲ ਹੀ ਵਿਚ ਹਿੰਦ ਮਹਾਸਾਗਰ ਤੱਕ ਪੁੱਜਣ ਲਈ ਮਿਆਂਮਾਰ ਤੋਂ ਚੁਪਚਾਪ ਇਕ ਰਣਨੀਤਕ ਰੇਲ ਲਿੰਕ ਖੋਲ੍ਹਿਆ। ਚੀਨ ਅਤੇ ਹਿੰਦ ਮਹਾਸਾਗਰ ਦਰਮਿਆਨ ਰੇਲ ਲਿੰਕ ਚੀਨ ਦੇ ਹੁਨਾਨ ਸੂਬੇ ਵਿਚ ਕਾਰਗੋ ਦਰਾਮਦ ਲਈ ਜ਼ਰੂਰੀ ਸਮੇਂ ਨੂੰ ਕਾਫ਼ੀ ਘੱਟ ਕਰ ਦੇਵੇਗਾ। ਬੀਜਿੰਗ ਨੇ ਮਿਆਂਮਾਰ ਦੇ ਫੌਜੀ ਸ਼ਾਸਨ ਨੂੰ ਉਸ ਦੇ ਵਿੱਤੀ ਲਾਭ ਲਈ ਨਵ-ਨਿਰਮਿਤ ਰੇਲ ਲਾਈਨ ਤੋਹਫ਼ੇ ਵਿਚ ਦਿੱਤੀ ਹੈ।

ਇਹ ਵੀ ਪੜ੍ਹੋ: ਅਫ਼ਗਾਨੀ ਔਰਤਾਂ ਕਰਨਾ ਚਾਹੁੰਦੀਆਂ ਹਨ ਨੌਕਰੀ, ਦਫ਼ਤਰ ਆਉਣ ਤੋਂ ਰੋਕ ਰਿਹੈ ਤਾਲਿਬਾਨ

ਦਿ ਇਰਾਵਦੀ ਅਖ਼ਬਾਰ ਨੇ ਕਿਹਾ ਕਿ ਚੀਨ ਵਲੋਂ ਤਿੱਬਤ ਦੀ ਰਾਜਧਾਨੀ ਲਹਾਸਾ ਅਤੇ ਭਾਰਤ ਦੇ ਅਰੁਣਾਚਲ ਪ੍ਰਦੇਸ਼ ਸੂਬੇ ਦੇ ਸਾਹਮਣੇ ਰਣਨੀਤਕ ਰੂਪ ਵਿਚ ਸਥਿਤ ਸਰਹੱਦੀ ਸ਼ਹਿਰ ਨਿੰਗਚੀ ਦਰਮਿਆਨ ਪੂਰੀ ਤਰ੍ਹਾਂ ਨਾਲ ਇਲੈਕਟ੍ਰਿਕ ਹਾਈ-ਸਪੀਡ ਟ੍ਰੇਨ ਸੇਵਾ ਦੇ ਸੰਚਾਲਨ ਦੇ ਠੀਕ 2 ਮਹੀਨੇ ਬਾਅਦ ਵਪਾਰ ਮਾਰਗ ਖੋਲ੍ਹਿਆ ਗਿਆ ਸੀ। 2020 ਵਿਚ ਰਿਪੋਰਟਾਂ ਨੇ ਇਹ ਵੀ ਦਾਅਵਾ ਕੀਤਾ ਕਿ ਬੀਜਿੰਗ ਲਹਾਸਾ ਨੂੰ ਕਾਠਮੰਡੂ ਨਾਲ ਜੋੜਨ ਵਾਲੀ ਇਕ ਪ੍ਰਸਤਾਵਿਤ ਰੇਲਵੇ ਲਾਈਨ ਅਤੇ ਫਿਰ ਭਾਰਤ-ਨੇਪਾਲ ਸਰਹੱਦ ਦੇ ਨੇੜੇ ਲੁੰਬਿਨੀ ਲਈ ਬੁਨਿਆਦੀ ਕੰਮ ਕਰਨ ਵਿਚ ਸ਼ਾਮਲ ਸੀ। ਇਨ੍ਹਾਂ ਸਾਰੇ ਘਟਨਾਚੱਕਰਾਂ ਰਾਹੀਂ ਕਮਿਊਨਿਸਟ ਸ਼ਾਸਨ ਭਾਰਤ ਨੂੰ ਰਣਨੀਤਕ ਰੂਪ ਵਿਚ ਘੇਰਨ ਦੀ ਯੋਜਨਾ ਬਣਾ ਰਿਹਾ ਹੈ।

ਇਹ ਵੀ ਪੜ੍ਹੋ: ਕੰਪਨੀ ਨੇ ਔਰਤ ਨੂੰ 1 ਘੰਟੇ ਦੀ ਛੁੱਟੀ ਦੇਣ ਤੋਂ ਕੀਤਾ ਇਨਕਾਰ, ਹੁਣ ਦੇਣਾ ਪਵੇਗਾ 2 ਕਰੋੜ ਦਾ ਮੁਆਵਜ਼ਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News