ਤਾਲਿਬਾਨ ਦੇ ਨਕਸ਼ੇ ਕਦਮ ''ਤੇ ਚੀਨ! ਨਸ਼ਟ ਕੀਤਾ 99 ਫੁੱਟ ਉੱਚਾ ਬੁੱਧ ਦਾ ''ਬੁੱਤ''

Thursday, Jan 06, 2022 - 10:47 AM (IST)

ਬੀਜਿੰਗ (ਬਿਊਰੋ): ਚੀਨੀ ਅਧਿਕਾਰੀਆਂ ਨੇ ਇਕ 99 ਫੁੱਟ ਉੱਚੇ ਬੁੱਧ ਦੇ 'ਬੁੱਤ' ਨੂੰ ਢਾਹ ਦਿੱਤਾ ਅਤੇ ਬੋਧੀ ਭਿਕਸ਼ੂਆਂ ਨੂੰ ਇਹ ਦ੍ਰਿਸ਼ ਦੇਖਣ ਲਈ ਮਜਬੂਰ ਕੀਤਾ। ਇਹ ਜਾਣਕਾਰੀ ਰੇਡੀਓ ਫ੍ਰੀ ਏਸ਼ੀਆ ਦੀ ਰਿਪੋਰਟ 'ਚ ਦਿੱਤੀ ਗਈ। ਰਿਪੋਰਟ ਮੁਤਾਬਕ ਬੁੱਤ ਬਾਰੇ ਕੁਝ ਅਧਿਕਾਰਤ ਸ਼ਿਕਾਇਤਾਂ ਆਈਆਂ ਸਨ, ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਇਹ 'ਬਹੁਤ ਉੱਚਾ' ਹੈ। ਇਸ ਲਈ ਅਧਿਕਾਰੀਆਂ ਨੇ ਡਰੈਗੋ ਕਾਉਂਟੀ ਵਿੱਚ ਸਥਿਤ ਬੁੱਤ ਨੂੰ ਨਸ਼ਟ ਕਰ ਦਿੱਤਾ। ਇਸ ਬੁੱਤ ਨੂੰ ਤੋੜਨ ਵਿਚ 9 ਦਿਨਾਂ ਦਾ ਸਮਾਂ ਲੱਗਾ, ਜੋ 12 ਦਸੰਬਰ ਤੋਂ ਸ਼ੁਰੂ ਹੋਇਆ ਸੀ। 

ਰੇਡੀਓ ਫ੍ਰੀ ਏਸ਼ੀਆ ਨੇ ਸੈਟੇਲਾਈਟ ਤਸਵੀਰਾਂ ਤੋਂ ਢਾਹੇ ਜਾਣ ਦੀ ਪੁਸ਼ਟੀ ਕੀਤੀ ਹੈ। ਬੁੱਤ ਇੱਕ ਵੱਡੀ ਚਿੱਟੀ ਛੱਤਰੀ ਹੇਠ ਖੜ੍ਹਾ ਸੀ ਜਿੱਥੇ ਹੁਣ ਸਿਰਫ਼ ਮਲਬੇ ਦਾ ਢੇਰ ਬਚਿਆ ਹੈ। ਭਾਰਤ ਵਿੱਚ ਰਹਿਣ ਵਾਲੇ ਇੱਕ ਤਿੱਬਤੀ ਨੇ ਕਿਹਾ ਕਿ ਇਹ ਬਿਲਕੁਲ 1966-76 ਦੀ ਸੱਭਿਆਚਾਰਕ ਕ੍ਰਾਂਤੀ ਵਰਗਾ ਸੀ, ਜਦੋਂ ਚੀਨੀ ਸਰਕਾਰ ਨੇ ਤਿੱਬਤ ਵਿੱਚ ਸਭ ਕੁਝ ਤਬਾਹ ਕਰ ਦਿੱਤਾ ਸੀ। ਹਾਲਾਂਕਿ ਇਹ ਬੁੱਤ ਮੁਕਾਬਲਤਨ ਨਵਾਂ ਸੀ ਅਤੇ ਇਸ ਦਾ ਵਿਨਾਸ਼ ਹਾਲ ਹੀ ਦੇ ਸਾਲਾਂ ਵਿੱਚ ਚੀਨੀ ਸ਼ਾਸਨ ਦੀ ਵੱਧ ਰਹੀ ਬੇਰਹਿਮੀ ਵੱਲ ਇਸ਼ਾਰਾ ਕਰਦਾ ਹੈ।

ਤਾਲਿਬਾਨ ਦੇ ਨਕਸ਼ੇ ਕਦਮ 'ਤੇ ਚੀਨ
ਵਿਦੇਸ਼ੀ ਅਤੇ ਰੱਖਿਆ ਮਾਮਲਿਆਂ ਦੇ ਮਾਹਰ ਬ੍ਰਹਮਾ ਚੇਲਾਨੀ ਨੇ ਚੀਨ ਦੀ ਇਸ ਕਾਰਵਾਈ ਦੀ ਤੁਲਨਾ ਤਾਲਿਬਾਨ ਨਾਲ ਕੀਤੀ ਹੈ। ਉਨ੍ਹਾਂ ਨੇ ਟਵਿਟਰ 'ਤੇ ਲਿਖਿਆ ਕਿ ਚੀਨ ਤਾਲਿਬਾਨ ਦੇ ਨਕਸ਼ੇ-ਕਦਮਾਂ 'ਤੇ ਚੱਲ ਰਿਹਾ ਹੈ। ਤਾਲਿਬਾਨ ਦੁਆਰਾ ਬਾਮਿਯਾਨ ਦੇ ਬੁੱਧਾਂ ਨੂੰ ਤਬਾਹ ਕਰਨ ਤੋਂ ਬਾਅਦ ਚੀਨੀ ਅਧਿਕਾਰੀਆਂ ਨੇ ਸਿਚੁਆਨ ਦੇ ਇੱਕ ਤਿੱਬਤੀ ਖੇਤਰ ਵਿੱਚ ਭਗਵਾਨ ਬੁੱਧ ਦੀ 99 ਫੁੱਟ ਉੱਚੇ ਬੁੱਤ ਨੂੰ ਢਾਹ ਦਿੱਤਾ ਅਤੇ ਤਿੱਬਤੀ ਭਿਕਸ਼ੂਆਂ ਨੂੰ ਤਬਾਹੀ ਦੇਖਣ ਲਈ ਮਜਬੂਰ ਕੀਤਾ।ਰਿਪੋਰਟ ਮੁਤਾਬਕ ਚੀਨੀ ਅਧਿਕਾਰੀਆਂ ਨੇ ਥੇਸੇਮ ਗੈਟਸੇਲ ਮੱਠ ਦੇ ਭਿਕਸ਼ੂਆਂ ਅਤੇ ਚੂਵਾਰ ਅਤੇ ਹੋਰ ਨੇੜਲੇ ਕਸਬਿਆਂ ਵਿੱਚ ਰਹਿਣ ਵਾਲੇ ਤਿੱਬਤੀਆਂ ਨੂੰ ਢਾਹੁਣ ਦੀ ਗਵਾਹੀ ਦੇਣ ਲਈ ਮਜਬੂਰ ਕੀਤਾ। 

PunjabKesari

ਪੜ੍ਹੋ ਇਹ ਅਹਿਮ ਖਬਰ - 'ਅਗਲਾ ਨੰਬਰ ਮੋਦੀ ਦਾ' ਕਹਿਣ ਵਾਲਾ ਬ੍ਰਿਟਿਸ਼ ਪਾਕਿ ਸੰਸਦ ਮੈਂਬਰ ਯੌਨ ਅਪਰਾਧ ਮਾਮਲੇ 'ਚ 'ਦੋਸ਼ੀ' ਕਰਾਰ

ਤਾਲਿਬਾਨ ਨੇ ਅਮਰੀਕੀ ਹਮਲੇ ਤੋਂ ਪਹਿਲਾਂ ਆਪਣੇ ਪਹਿਲੇ ਸ਼ਾਸਨ ਦੌਰਾਨ ਅਫਗਾਨਿਸਤਾਨ ਵਿੱਚ ਅਣਗਿਣਤ ਧਾਰਮਿਕ ਬੁੱਤਾਂ ਦੀ ਭੰਨਤੋੜ ਕੀਤੀ ਸੀ। ਤਾਲਿਬਾਨ ਦਾ ਸਭ ਤੋਂ ਪ੍ਰਮੁੱਖ ਨਿਸ਼ਾਨਾ ਬਾਮਿਯਾਨ ਵਿੱਚ ਦੋ ਵਿਸ਼ਾਲ ਬੁੱਧ ਦੇ ਬੁੱਤ ਸਨ ਜੋ 6ਵੀਂ ਸਦੀ ਵਿੱਚ ਬਣਾਏ ਗਏ ਸਨ। ਤਾਲਿਬਾਨ ਅਫਗਾਨਿਸਤਾਨ ਦੇ ਬਾਮਿਯਾਨ ਵਿਚ ਭਗਵਾਨ ਬੁੱਧ ਦੇ ਬੁੱਤਾਂ 'ਨੂੰ ਲਗਾਤਾਰ ਨਸ਼ਟ ਕਰ ਰਿਹਾ ਹੈ। ਇਸ ਨਾਲ ਤਾਲਿਬਾਨ ਦਾ ਅਸਲੀ ਚਿਹਰਾ ਇੱਕ ਵਾਰ ਫਿਰ ਸਾਹਮਣੇ ਆ ਗਿਆ ਹੈ। ਅਫਗਾਨਿਸਤਾਨ 'ਤੇ ਕਬਜ਼ੇ ਤੋਂ ਬਾਅਦ ਤਾਲਿਬਾਨ ਲਗਾਤਾਰ 'ਉਦਾਰਵਾਦੀ' ਹੋਣ ਦਾ ਦਿਖਾਵਾ ਕਰ ਰਿਹਾ ਹੈ ਪਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ ਇਕ ਵੀਡੀਓ 'ਚ ਇਸ ਦੀ ਪੋਲ ਖੁੱਲ੍ਹ ਗਈ ਹੈ। ਵੀਡੀਓ 'ਚ ਤਾਲਿਬਾਨ ਲੜਾਕਿਆਂ ਨੂੰ ਬਾਮਿਯਾਨ ਦੇ ਬੁੱਤਾਂ 'ਤੇ ਗੋਲੀਆਂ ਚਲਾਉਂਦੇ ਦੇਖਿਆ ਜਾ ਸਕਦਾ ਹੈ। ਵੀਡੀਓ ਨਾਲ ਲਿਖਿਆ ਗਿਆ ਹੈ ਕਿ 20 ਸਾਲ ਪਹਿਲਾਂ ਤਾਲਿਬਾਨ ਨੇ ਇਨ੍ਹਾਂ ਬੁੱਤਾਂ ਨੂੰ ਉਡਾ ਦਿੱਤਾ ਸੀ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News