ਚੀਨ ਨੇ ਅਮਰੀਕੀ ਕਾਂਗਰਸ ਦੇ ਮੈਂਬਰਾਂ ਦੇ ਤਾਇਵਾਨ ਦੌਰੇ ''ਤੇ ਜਤਾਇਆ ਇਤਰਾਜ਼
Saturday, Aug 27, 2022 - 05:32 PM (IST)

ਬੀਜਿੰਗ (ਏਜੰਸੀ)- ਚੀਨ ਨੇ ਅਮਰੀਕੀ ਕਾਂਗਰਸ (ਸੰਸਦ) ਦੇ ਕੁਝ ਮੈਂਬਰਾਂ ਦੇ ਤਾਈਵਾਨ ਦੌਰੇ ਦਾ ਸਖ਼ਤ ਵਿਰੋਧ ਕੀਤਾ ਹੈ। ਜ਼ਿਕਰਯੋਗ ਹੈ ਕਿ ਅਮਰੀਕੀ ਸੈਨੇਟਰ ਮਾਰਸ਼ਾ ਬਲੈਕਬਰਨ ਦੇ ਵੀਰਵਾਰ ਤੋਂ ਸ਼ਨੀਵਾਰ ਤੱਕ ਤਾਈਵਾਨ ਦੌਰੇ 'ਤੇ ਇਤਰਾਜ਼ ਜ਼ਾਹਰ ਕਰਦੇ ਹੋਏ ਸਟੇਟ ਕੌਂਸਲ ਤਾਈਵਾਨ ਅਫੇਅਰਜ਼ ਦਫ਼ਤਰ ਦੇ ਬੁਲਾਰੇ ਮਾ ਜ਼ਿਆਓਗੁਆਂਗ ਨੇ ਕਿਹਾ, 'ਇਨ੍ਹਾਂ ਕਾਰਵਾਈਆਂ ਨੇ ਇਕ-ਚੀਨ ਸਿਧਾਂਤ ਅਤੇ ਚੀਨ-ਅਮਰੀਕਾ ਤਿੰਨ ਸੰਯੁਕਤ ਅਧਿਕਾਰਤ ਬੇਨਤੀ ਦੇ ਪ੍ਰਬੰਧਾਂ ਦੀ ਗੰਭੀਰਤਾ ਨਾਲ ਉਲੰਘਣਾ ਕੀਤੀ ਹੈ। ਉਨ੍ਹਾਂ ਨੇ ਤਾਈਵਾਨ ਦੇ ਡੈਮੋਕਰੇਟਿਕ ਪ੍ਰੋਗਰੈਸਿਵ ਪਾਰਟੀ ਦੇ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਕਿ "ਆਜ਼ਾਦੀ" ਦਾ ਮੰਗ ਲਈ ਭੜਕਾਉਣ ਅਤੇ ਚੀਨ ਵਿਰੋਧੀ ਬਾਹਰੀ ਤਾਕਤਾਂ ਦਾ ਮਕਸਦ ਕਦੇ ਵੀ ਪੂਰਾ ਨਹੀਂ ਹੋਣ ਦਿੱਤਾ ਜਾਵੇਗਾ।