ਚੀਨ ਨੇ ਬਣਾਈ ਦੁਨੀਆ ਦੀ ਸਭ ਤੋਂ ਤੇਜ਼ ਟ੍ਰੇਨ, ਪ੍ਰਤੀ ਘੰਟਾ ਰਫ਼ਤਾਰ 623 ਕਿਲੋਮੀਟਰ

03/05/2024 3:03:56 AM

ਜਲੰਧਰ (ਇੰਟ)– ਚੀਨ ਨੇ ਹੁਣ ਮੈਗਨੇਟਿਕਲੀ ਲੇਵੀਟੇਟਿਡ ਭਾਵ ਮੈਗਲੇਵ ਟਰੇਨ ਦਾ ਸਫ਼ਲ ਪ੍ਰੀਖਣ ਕਰ ਲਿਆ ਹੈ। ਚਾਈਨਾ ਏਰੋਸਪੇਸ ਸਾਇੰਸ ਐਂਡ ਇੰਡਸਟਰੀਜ਼ ਕਾਰਪੋਰੇਸ਼ਨ ਮੁਤਾਬਕ ਪਿਛਲੇ ਸਾਲ ਅਕਤੂਬਰ ’ਚ ਉਨ੍ਹਾਂ ਨੇ ਮੈਗਲੇਵ ਟਰੇਨ ਦਾ ਟੈਸਟ ਕੀਤਾ ਸੀ। ਇਸ ਸਮੇਂ ਦੌਰਾਨ ਇਸ ਦੀ ਰਫ਼ਤਾਰ 387 ਮੀਲ ਪ੍ਰਤੀ ਘੰਟਾ ਭਾਵ 623 ਕਿਲੋਮੀਟਰ ਪ੍ਰਤੀ ਘੰਟਾ ਮਾਪੀ ਗਈ ਸੀ। ਇਸ ਨੇ ਹੁਣ ਤੱਕ ਦੀ ਸਭ ਤੋਂ ਤੇਜ਼ ਟ੍ਰੇਨ ਦੀ ਰਫ਼ਤਾਰ ਦਾ ਨਵਾਂ ਰਿਕਾਰਡ ਆਪਣੇ ਨਾਂ ਕਰ ਲਿਆ ਹੈ।

ਸਪੀਡ 1000 ਕਿਲੋਮੀਟਰ ਪ੍ਰਤੀ ਘੰਟਾ ਵਧਾਉਣ ਦਾ ਟੀਚਾ
ਸੀ. ਏ. ਐੱਸ. ਆਈ. ਸੀ. ਦੇ ਅਨੁਸਾਰ ਇਹ ਸਪੀਡ ਸੁਪਰਕੰਡਕਟਿੰਗ ਮੈਗਲੇਵ ਵਾਹਨਾਂ ਦੀ ਦੁਨੀਆ ’ਚ ਮੀਲ ਪੱਥਰ ਸਾਬਿਤ ਹੋਵੇਗੀ। ਸਫ਼ਲਤਾ ਤੋਂ ਬਾਅਦ ਸੀ. ਏ. ਐੱਸ. ਆਈ. ਸੀ. ਵਲੋਂ ਵੱਡਾ ਬਿਆਨ ਦਿੱਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਉਹ ਇਸ ਸਪੀਡ ਨੂੰ 3 ਗੁਣਾ ਵਧਾਉਣ ’ਚ ਰੁੱਝਿਆ ਹੋਇਆ ਹੈ। ਚੀਨ ਦਾ ਸੁਪਨਾ ਮੈਗਲੇਵ ਟਰੇਨਾਂ ਨੂੰ ਹਵਾਈ ਜਹਾਜ਼ ਦੀ ਰਫ਼ਤਾਰ ਤੋਂ ਵੀ ਤੇਜ਼ ਚਲਾਉਣ ਦਾ ਹੈ। ਇਸ ਤੋਂ ਪਹਿਲਾਂ ਸੁਪਰਕੰਡਕਟਿੰਗ ਮੈਗਲੇਵ ਟੈਕਨਾਲੋਜੀ ਦਾ 380 ਮੀਟਰ ਦੇ ਟਰੈਕ ’ਤੇ ਪ੍ਰੀਖਣ ਕੀਤਾ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ : ਕਰਜ਼ੇ ਨੇ ਕਿਸਾਨ ਦੇ ਘਰ ’ਚ ਵਿਛਾ ਦਿੱਤੇ ਸੱਥਰ, 8 ਲੱਖ ਪਿੱਛੇ ਪਰਿਵਾਰ ਨੂੰ ਸਦਾ ਲਈ ਦੇ ਗਿਆ ਵਿਛੋੜਾ

ਇਸ ਸਮੇਂ ਦੌਰਾਨ ਇਸ ਦੀ ਰਫ਼ਤਾਰ 145 ਮੀਲ ਪ੍ਰਤੀ ਘੰਟਾ ਭਾਵ 234 ਕਿਲੋਮੀਟਰ ਪ੍ਰਤੀ ਘੰਟਾ ਮਾਪੀ ਗਈ ਸੀ। ਸਾਊਥ ਚਾਈਨਾ ਮਾਰਨਿੰਗ ਪੋਸਟ ਦੇ ਅਨੁਸਾਰ ਸੀ. ਏ. ਐੱਸ. ਆਈ. ਸੀ. ਨੇ ਇਸ ਦੇ ਅਗਲੇ ਪੜਾਅ ’ਚ ਟ੍ਰੇਨ ਦੀ ਰਫ਼ਤਾਰ ਨੂੰ 621 ਮੀਲ ਪ੍ਰਤੀ ਘੰਟਾ ਭਾਵ 1000 ਕਿਲੋਮੀਟਰ ਪ੍ਰਤੀ ਘੰਟਾ ਕਰਨ ਦੀ ਯੋਜਨਾ ਬਣਾਈ ਹੈ।

ਕਿਵੇਂ ਕੰਮ ਕਰਦੀਆਂ ਹਨ ਮੈਗਲੇਵ ਟ੍ਰੇਨਾਂ
ਤੁਹਾਨੂੰ ਦੱਸ ਦੇਈਏ ਕਿ ਮੈਗਲੇਵ ਟ੍ਰੇਨਾਂ ਇਲੈਟ੍ਰੋਮੈਗਨੈਟਿਕ ਊਰਜਾ ਦੇ ਕਾਰਨ ਕੋਈ 10 ਮਿਲੀਮੀਟਰ ਉੱਪਰ ਹਵਾ ’ਚ ਚੱਲਦੀਆਂ ਹਨ। ਸਪੀਡ ਵਧਾਉਣ ਲਈ ਟ੍ਰੇਨ ਨੂੰ ਵਿਸ਼ੇਸ਼ ਤੌਰ ’ਤੇ ਤਿਆਰ ਕੀਤੀ ਗਈ ਘੱਟ-ਵੈਕਿਊਮ ਟਿਊਬ ਤੋਂ ਲੰਘਾਇਆ ਜਾਂਦਾ ਹੈ। ਸੀ. ਏ. ਐੱਸ. ਆਈ. ਸੀ. ਨੇ ਕਿਹਾ ਕਿ ਇਸ ਟੈਸਟ ਨੇ ਇਹ ਸਾਬਿਤ ਕੀਤਾ ਕਿ ਵਾਹਨ ਦੀ ਟਿਊਬ ਤੇ ਟ੍ਰੈਕ ਇਕੱਠੇ ਕੰਮ ਕਰ ਸਕਦੇ ਹਨ, ਜਿਸ ਨਾਲ ਭਾਰੀ ਮੈਗਲੇਵ ਵਾਹਨ ਲਗਾਤਾਰ ਉਪਰ ਉੱਠਦੇ ਹਨ। ਸਟਰਾਂਗ ਮੂਵਮੈਂਟ ਸਿਸਟਮ ਤੇ ਸਕਿਓਰਿਟੀ ਕੰਟਰੋਲ ਵੀ ਉਮੀਦ ਅਨੁਸਾਰ ਕੰਮ ਕਰ ਰਹੇ ਹਨ। ਇਸ ਦੀ ਮਦਦ ਨਾਲ ਹੀ ਟ੍ਰੇਨ ਇੰਨੀ ਤੇਜ਼ ਰਫ਼ਤਾਰ ਹਾਸਲ ਕਰਦੀ ਹੈ, ਜੋ ਕਿਸੇ ਜੈੱਟ ਜਹਾਜ਼ ਦੀ ਰਫ਼ਤਾਰ ਹੁੰਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News