ਚੀਨ 'ਚ ਮੁੜ ਵਧਣ ਲੱਗੇ ਕੋਰੋਨਾ ਦੇ ਮਾਮਲੇ, ਇਸ ਸ਼ਹਿਰ 'ਚ ਤਾਲਾਬੰਦੀ ਲਾਗੂ, 2 ਕਰੋੜ ਤੋਂ ਵੱਧ ਲੋਕ ਘਰਾਂ 'ਚ ਬੰਦ

Thursday, Sep 01, 2022 - 06:17 PM (IST)

ਚੀਨ 'ਚ ਮੁੜ ਵਧਣ ਲੱਗੇ ਕੋਰੋਨਾ ਦੇ ਮਾਮਲੇ, ਇਸ ਸ਼ਹਿਰ 'ਚ ਤਾਲਾਬੰਦੀ ਲਾਗੂ, 2 ਕਰੋੜ ਤੋਂ ਵੱਧ ਲੋਕ ਘਰਾਂ 'ਚ ਬੰਦ

ਬੀਜਿੰਗ (ਏਜੰਸੀ)- ਚੀਨ ਦੇ ਦੱਖਣ-ਪੱਛਮੀ ਸ਼ਹਿਰ ਚੇਂਗਦੂ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ ਮਾਮਲਿਆਂ ਵਿੱਚ ਵਾਧੇ ਦੇ ਮੱਦੇਨਜ਼ਰ ਤਾਲਾਬੰਦੀ ਲਗਾਈ ਗਈ ਹੈ, ਜਿਸ ਨਾਲ 2 ਕਰੋੜ ਤੋਂ ਵੱਧ ਲੋਕ ਘਰਾਂ ਵਿਚ ਰਹਿਣ ਲਈ ਮਜਬੂਰ ਹਨ। ਸਿਚੁਆਨ ਸੂਬੇ ਦੇ ਚੇਂਗਦੂ ਸ਼ਹਿਰ ਦੇ ਵਸਨੀਕਾਂ ਨੂੰ ਘਰਾਂ ਦੇ ਅੰਦਰ ਰਹਿਣ ਲਈ ਕਿਹਾ ਗਿਆ ਹੈ, ਜਦੋਂ ਕਿ ਸ਼ਹਿਰ ਨੂੰ ਆਉਣ-ਜਾਣ ਵਾਲੀਆਂ 70 ਫ਼ੀਸਦੀ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਕੈਨੇਡਾ 'ਚ ਇਕ ਹੋਰ ਪੰਜਾਬੀ ਦਾ ਲੱਗਾ ਜੈਕਪਾਟ, ਜਿੱਤੀ 2 ਮਿਲੀਅਨ ਡਾਲਰ ਦੀ ਲਾਟਰੀ

ਇਹ ਸ਼ਹਿਰ ਆਰਥਿਕ ਗਤੀਵਿਧੀਆਂ ਦੇ ਪੱਖੋਂ ਵੀ ਬਹੁਤ ਮਹੱਤਵਪੂਰਨ ਹੈ। ਅਧਿਕਾਰੀਆਂ ਨੇ ਸਕੂਲ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ ਨੂੰ ਮੁਲਤਵੀ ਕਰ ਦਿੱਤਾ ਹੈ। ਹਾਲਾਂਕਿ, ਜਨਤਕ ਆਵਾਜਾਈ ਦਾ ਸੰਚਾਲਨ ਜਾਰੀ ਹੈ ਅਤੇ ਨਾਗਰਿਕਾਂ ਨੂੰ ਵਿਸ਼ੇਸ਼ ਜ਼ਰੂਰਤ ਦੇ ਮਾਮਲੇ ਵਿੱਚ ਸ਼ਹਿਰ ਛੱਡਣ ਦੀ ਆਗਿਆ ਹੈ। ਵੀਰਵਾਰ ਨੂੰ ਐਲਾਨੇ ਗਏ ਨਿਯਮਾਂ ਅਨੁਸਾਰ, 24 ਘੰਟਿਆਂ ਦੇ ਅੰਦਰ ਦੀ ਵਾਇਰਸ ਟੈਸਟ ਦੀ ਨਕਾਰਾਤਮਕ ਰਿਪੋਰਟ ਦਿਖਾਉਣ 'ਤੇ ਕਿਸੇ ਪਰਿਵਾਰ ਦੇ ਇਕ ਮੈਂਬਰ ਨੂੰ ਜ਼ਰੂਰੀ ਚੀਜ਼ਾਂ ਖ਼ਰੀਦਣ ਲਈ ਬਾਹਰ ਜਾਣ ਦੀ ਇਜਾਜ਼ਤ ਰਹੇਗੀ। ਸ਼ਹਿਰ ਤੋਂ ਤਾਲਾਬੰਦੀ ਹਟਾਉਣ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਚੀਨ ਦਾ ਕਹਿਣਾ ਹੈ ਕਿ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਅਜਿਹੇ ਕਦਮ ਜ਼ਰੂਰੀ ਹਨ।

ਇਹ ਵੀ ਪੜ੍ਹੋ: ਕੈਲੀਫੋਰਨੀਆ ’ਚ ਭਾਰਤੀ ਮੂਲ ਦੇ ਵਿਅਕਤੀ ਨਾਲ ਆਪਣੇ ਹੀ ਹਮਵਤਨੀ ਨੇ ਕੀਤਾ ਨਸਲੀ ਦੁਰਵਿਵਹਾਰ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News