ਚੀਨ ਨੇ ਪਾਪੂਆ ਨਿਊ ਗਿਨੀ ਨੂੰ ਵੈਕਸੀਨ ਭੇਜਣ ਉਪਰੰਤ ਆਸਟ੍ਰੇਲੀਆ ''ਤੇ ਲਾਏ ਗੰਭੀਰ ਇਲਜ਼ਾਮ
Tuesday, Jul 06, 2021 - 06:26 PM (IST)
ਕੈਨਬਰਾ (ਬਿਊਰੋ): ਆਸਟ੍ਰੇਲੀਆ ਨੇ ਚੀਨੀ ਮੀਡੀਆ ਵਿਚ ਛਪੀਆਂ ਉਹਨਾਂ ਖ਼ਬਰਾਂ ਦਾ ਖੰਡਨ ਕੀਤਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਆਸਟ੍ਰੇਲੀਆ ਪਾਪੂਆ ਨਿਊ ਗਿਨੀ ਵਿਚ ਭੇਜੀ ਗਈ ਚਾਈਨੀਜ਼ ਵੈਕਸੀਨ ਸੰਬੰਧੀ ਗਲਤ ਨੀਅਤ ਨਾਲ ਦਖਲ ਅੰਦਾਜ਼ੀ ਕਰ ਰਿਹਾ ਹੈ। ਅਸਲ ਵਿਚ ਚੀਨ ਸਰਕਾਰ ਦੇ ਮੁੱਖ ਅਖ਼ਬਾਰ ਗਲੋਬਲ ਟਾਈਮਜ ਨੇ ਆਸਟ੍ਰੇਲੀਆ 'ਤੇ ਦੋਸ਼ ਲਗਾਇਆ ਸੀ ਕਿ ਉਹ ਉੱਥੇ ਆਪਣਾ ਸਲਾਹਕਾਰ ਨਿਯੁਕਤ ਕਰਨ ਦੀ ਯੋਜਨਾ ਬਣਾ ਰਿਹਾ ਹੈ ਜਿਸ ਦਾ ਉਦੇਸ਼ ਵੈਕਸੀਨ ਨੂੰ ਲੈਕੇ ਚੀਨ ਅਤੇ ਪਾਪੂਆ ਨਿਊ ਗਿਨੀ ਵਿਚਕਾਰ ਸਹਿਯੋਗ ਨੂੰ ਖ਼ਤਮ ਕਰਨਾ ਹੋਵੇਗਾ।
ਅਖ਼ਬਾਰ ਮੁਤਾਬਕ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਮਬਿਨ ਨੇ ਆਸਟ੍ਰੇਲੀਆ ਦੀ ਇਸ ਕਾਰਨ ਨਿੰਦਾ ਕਰਦਿਆਂ ਕਿਹਾ ਗਿਆ ਸੀ ਕਿ ਇਹ ਬਹੁਤ ਗੰਭੀਰ ਮਾਮਲਾ ਹੈ। ਚੀਨ ਵੱਲੋਂ ਆਸਟ੍ਰੇਲੀਆ ਦੇ ਰਵੱਈਏ ਨੂੰ ਬਹੁਤ ਗੈਰ ਜ਼ਿੰਮੇਵਾਰੀ ਵਾਲਾ ਦੱਸਿਆ ਗਿਆ ਸੀ।ਇਸ ਰਿਪੋਰਟ 'ਤੇ ਆਸਟ੍ਰੇਲੀਆ ਸਰਕਾਰ ਨੇ ਸਖ਼ਤ ਇਤਰਾਜ਼ ਜਤਾਇਆ ਹੈ। ਆਸਟ੍ਰੇਲੀਆ ਦੇ ਮੰਤਰੀ ਜੇਡ ਸੇਸੇਲਜਾ ਨੇ ਪਾਪੂਆ ਨਿਊ ਗਿਨੀ ਦੀ ਯਾਤਰਾ ਦੌਰਾਨ ਇਹਨਾਂ ਦੋਸ਼ਾਂ ਦਾ ਜ਼ੋਰਦਾਰ ਖੰਡਨ ਕੀਤਾ। ਉਹਨਾਂ ਨੇ ਸਾਫ ਕਿਹਾ ਕਿ ਆਸਟ੍ਰੇਲੀਆ ਦਾ ਉਦੇਸ਼ ਸਿਰਫ ਕੋਰੋਨਾ ਪੀੜਤ ਇਸ ਦੇਸ਼ ਨੂੰ ਵੱਧ ਤੋਂ ਵੱਧ ਮਦਦ ਪਹੁੰਚਾਉਣ ਦਾ ਹੈ। ਜੇਕਰ ਕੋਈ ਦੂਜਾ ਦੇਸ਼ ਵੀ ਇਸ ਵਿਚ ਮਦਦ ਕਰਦਾ ਹੈ ਤਾਂ ਇਹ ਬਹੁਤ ਚੰਗੀ ਗੱਲ ਹੈ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ 10 ਅਗਸਤ ਨੂੰ ਮਰਦਮਸ਼ੁਮਾਰੀ, ਪੰਜਾਬੀ ਭਾਈਚਾਰੇ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਕੀਤੇ ਵਿਸ਼ੇਸ਼ ਉਪਰਾਲੇ
ਆਸਟ੍ਰੇਲੀਆਈ ਮੰਤਰੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਦੋਸ਼ਾਂ ਤੋਂ ਕੁਝ ਹਾਸਲ ਨਹੀਂ ਹੋਣ ਵਾਲਾ ਹੈ। ਉਹਨਾਂ ਨੇ ਕਿਹਾ ਕਿ ਅਸੀਂ ਇੱਥੇ ਲੋਕਾਂ ਦੀ ਮਦਦ ਕਰਨ ਲਈ ਆਏ ਹਾਂ ਅਤੇ ਸਾਨੂੰ ਇਸ ਖੇਤਰ ਦੇ ਲੋਕਾਂ ਦੇ ਹਿੱਤਾਂ ਦੇ ਇਲਾਵਾ ਗੁਆਂਢੀ ਦੇਸ਼ਾਂ ਦੇ ਹਿੱਤਾਂ ਨੂੰ ਵੀ ਧਿਆਨ ਵਿਚ ਰੱਖਦੇ ਹੋਏ ਕੰਮ ਕਰਨਾ ਚਾਹੀਦਾ ਹੈ। ਉਹਨਾਂ ਨੇ ਇਹ ਬਿਆਨ ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕੋਰਪ ਨੂੰ ਦਿੱਤੇ ਇਕ ਇੰਟਰਵਿਊ ਦੌਰਾਨ ਦਿੱਤਾ ਸੀ।
ਉੱਧਰ ਚੀਨ ਦਾ ਕਹਿਣਾ ਹੈ ਕਿ ਪਾਪੂਆ ਨਿਊ ਗਿਨੀ ਨਾਲ ਉਹਨਾਂ ਦਾ ਕੋਈ ਭੂ-ਰਾਜਨੀਤਕ ਉਦੇਸ਼ ਨਹੀਂ ਹੈ ਅਤੇ ਨਾ ਹੀ ਇਸ ਪਿੱਛੇ ਕੋਈ ਰਾਜਨੀਤਕ ਕਾਰਨ ਹੈ। ਇਸ ਲਈ ਆਸਟ੍ਰੇਲੀਆ ਨੂੰ ਚੀਨ ਖ਼ਿਲਾਫ਼ ਕਿਸੇ ਤਰ੍ਹਾਂ ਦੀ ਕਾਰਵਾਈ ਕਰਨ 'ਤੇ ਲਗਾਮ ਲਗਾਉਣ ਦੀ ਲੋੜ ਹੈ। ਆਸਟ੍ਰੇਲੀਆ ਨੂੰ ਚੀਨ ਦੀ ਵੈਕਸੀਨ ਨੂੰ ਘੱਟ ਕਰਕੇ ਦੱਸਣ ਅਤੇ ਪਾਪੂਆ ਨਿਊ ਗਿਨੀ ਨਾਲ ਇਸ ਸੰਬੰਧ ਵਿਚ ਸਹਿਯੋਗ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।ਚੀਨ ਇੱਥੇ ਲੋਕਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਪੜ੍ਹੋ ਇਹ ਅਹਿਮ ਖਬਰ- ਵਿਗਿਆਨੀਆਂ ਦਾ ਅਜੀਬ ਦਾਅਵਾ, 'ਅਲਕੋਹਲ' ਸੁੰਘਣ ਨਾਲ ਠੀਕ ਹੋਵੇਗਾ ਕੋਵਿਡ-19
ਇਸ ਵਿਚਕਾਰ ਪਾਪੂਆ ਨਿਊ ਗਿਨੀ ਦੇ ਮੰਤਰੀ ਨੇ ਦੋਹਾਂ ਦੇਸ਼ਾਂ ਨੂੰ ਮਦਦ ਲਈ ਧੰਨਵਾਦ ਦਿੱਤਾ ਹੈ। ਆਸਟ੍ਰੇਲੀਆ ਨੇ ਇੱਥੇ ਐਸਟ੍ਰਾਜ਼ੈਨੇਕਾ ਦੀਆਂ ਕਰੀਬ 30 ਹਜ਼ਾਰ ਖੁਰਾਕਾਂ ਭੇਜੀਆਂ ਸਨ। ਇਸ ਦੇ ਇਲਾਵਾ ਕਰੀਬ 1.32 ਲੱਖ ਖੁਰਾਕਾਂ ਕੋਵੈਕੇਸ ਯੋਜਨਾ ਤਹਿਤ ਭੇਜੀਆਂ। ਇੱਥੇ ਦੱਸ ਦਈਏ ਕਿ ਚੀਨ ਦੀ ਫਾਰਮਾ ਕੰਪਨੀ ਨੇ 23 ਜੂਨ ਨੂੰ ਸਿਨੋਫਾਰਮ ਦੀ ਕੋਰੋਨਾ ਵੈਕਸੀਨ ਦੀਆਂ ਕਰੀਬ 2 ਲੱਖ ਖੁਰਾਕਾਂ ਪਾਪੂਆ ਨਿਊ ਗਿਨੀ ਭੇਜੀਆਂ ਸਨ। ਇਸ ਦੀ ਪੁਸ਼ਟੀ ਪਾਪੂਆ ਨਿਊ ਗਿਨੀ ਦੀ ਸਰਕਾਰ ਨੇ ਕੀਤੀ ਹੈ। ਇੱਥੇ ਮਾਰਚ ਵਿਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਵਧੇ ਤਾਂ ਆਸਟ੍ਰੇਲੀਆ ਵੈਕਸੀਨ ਭੇਜਣ ਵਾਲਾ ਪਹਿਲਾ ਦੇਸ਼ ਸੀ।