ਪੈਂਗੋਗ ਝੀਲ ਨੇੜੇ ਚੀਨ ਵਿਛਾ ਰਿਹੈ ‘ਆਪਟੀਕਲ ਫਾਈਬਰ ਕੇਬਲ’ ਦਾ ਜਾਲ (ਵੀਡੀਓ)
Tuesday, Sep 15, 2020 - 06:29 PM (IST)
ਜਲੰਧਰ (ਬਿਊਰੋ) - ਬੀਤੇ ਦਿਨੀਂ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਚੀਨੀ ਹਮਰੁਤਬਾ ਵੈਂਗ ਯੂਈ ਵਿਚਕਾਰ ਭਾਰਤ-ਚੀਨ ਮੁੱਦੇ ’ਤੇ ਗੱਲਬਾਤ ਹੋਈ ਸੀ, ਜਿਸ ਤੋਂ ਬਾਅਦ ਪੰਜ ਮੁਕਤੀ ਸਮਝੌਤਾ ਹੋਇਆ। ਪਰ ਤਾਜ਼ਾ ਰਿਪੋਰਟ ਮੁਤਾਬਕ ਜ਼ਮੀਨੀ ਪੱਧਰ ’ਤੇ ਇਸ ਸਮਝੌਤੇ ਨੂੰ ਲੈ ਕੇ ਅਮਲ ਨਹੀਂ ਹੋ ਰਿਹਾ। ਕਿਉਂਕਿ ਚੀਨੀ ਫੌਜ ਨੇ ਪੈਗੋਗ ਝੀਲ ਦੇ ਉੱਤਰੀ ਅਤੇ ਦੱਖਣੀ ਮੁਹਾਨੇ ਤੇ ਆਪਟੀਕਲ ਫਾਈਬਰ ਕੇਬਲ ਵਿਛਾਉਣੀ ਸ਼ੁਰੂ ਕਰ ਦਿੱਤੀ ਹੈ।
ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਕੀ ਤੁਸੀਂ ਰੋਜ਼ਾਨਾ ਪੀਂਦੇ ਹੋ ਪਾਣੀ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਜ਼ਿਕਰਯੋਗ ਹੈ ਕਿ ਪੰਜ ਨੁਕਤੀ ਸਮਝੌਤੇ 'ਚ ਇਹ ਨੁਕਤਾ ਵੀ ਸ਼ਾਮਲ ਸੀ ਕਿ ਦੋਵੇ ਦੇਸ਼ਾਂ ਦੀਆਂ ਫੌਜਾਂ ਪਿੱਛੇ ਹਟਾਈਆਂ ਜਾਣਗੀਆਂ। ਪਰ ਚੀਨ ਦੀਆਂ ਹਰਕਤਾਂ ਤੋਂ ਅਜੇਹੀ ਕੋਈ ਸੰਭਾਵਨਾ ਦਿਖਾਈ ਨਹੀਂ ਦੇ ਰਹੀ। ਆਪਟੀਕਲ ਫਾਈਬਰ ਕੇਬਲ ਨੂੰ ਵਿਛਾਉਣਾ ਬੇਹੱਦ ਮੁਸ਼ਕਲ ਹੈ। ਹਾਲਾਂਕਿ ਕਾਫੀ ਸਾਰੇ ਦੀਪ ਅਤੇ ਦੇਸ਼ ਇਨ੍ਹਾਂ ਆਪਟੀਕਲ ਫਾਈਬਰ ਕੇਬਲ ਦੁਆਰਾ ਇੱਕ ਦੂਜੇ ਨਾਲ ਜੁੜੇ ਹੋਏ ਹਨ। ਕਿਉਂਕਿ ਅਜੋਕੇ ਸਮੇਂ 'ਚ ਇੰਟਰਨੈੱਟ ਬੇਹੱਦ ਮਹੱਤਵਪੂਰਨ ਹੈ। ਭਾਰਤ ਦੇ ਬਹੁਤ ਸਾਰੇ ਖੇਤਰਾਂ ਨੂੰ ਇਸ ਆਪਟੀਕਲ ਫਾਈਬਰ ਕੇਬਲ ਰਹਿਣ ਜੋੜਿਆ ਗਿਆ ਹੈ ਪਰ ਲੱਦਾਖ ਖੇਤਰ 'ਚ ਇਹ ਸੁਵਿਧਾ ਨਹੀਂ ਹੈ।
ਜਾਣੋ ਕਦੋਂ ਖੁੱਲ੍ਹ ਰਹੇ ਹਨ ਤਾਲਾਬੰਦੀ ਕਾਰਨ ਬੰਦ ਹੋਏ ‘ਸਿਨੇਮਾ ਘਰ’ (ਵੀਡੀਓ)
ਇਸ ਲਈ ਚੀਨ ਹੁਣ ਇਸ ਖੇਤਰ 'ਚ ਆਪਟੀਕਲ ਫਾਈਬਰ ਕੇਬਲ ਵਿਚੌ ਦੀ ਤਿਆਰੀ ਕਰ ਰਿਹਾ ਹੈ। ਆਪਣੀ ਫੌਜ ਦੀ ਸੁਵਿਧਾ ਲਈ ਚੀਨ ਨੇ ਗਲਵਾਂ ਅਤੇ ਨੇੜੇ ਤੇੜੇ ਦੇ ਖੇਤਰਾਂ 'ਚ ਆਪਟੀਕਲ ਫਾਈਬਰ ਕੇਬਲ ਦੀ ਸੁਵਿਧਾ ਲਿਆਂਦੀ ਹੈ। ਪਰ ਦੂਜੇ ਪਾਸੇ ਭਾਰਤੀ ਫੌਜ ਦੀ ਗੱਲ ਕਰੀਏ ਤਾਂ ਉਨ੍ਹਾਂ ਕੋਲ ਇਹ ਸੁਵਿਧਾ ਨਹੀਂ ਹੈ। ਹੁਣ ਸਵਾਲ ਉੱਠਦਾ ਹੈ ਕਿ ਚੀਨ ਨੂੰ ਇਸਦਾ ਕੀ ਫਾਇਦਾ ਹੋਵੇਗਾ? ਇਸ ਦੇ ਬਾਰੇ ਵਿਸਥਾਰ ਨਾਲ ਜਾਣਨ ਲਈ ਆਓ ਸੁਣਦੇ ਹਾਂ ਜਗਬਾਣੀ ਪੌਡਕਾਸਟ ਦੀ ਇਹ ਰਿਪੋਰਟ...
ਸਾਵਧਾਨ! ਤੁਹਾਡਾ ਮੋਬਾਈਲ ਫ਼ੋਨ ਹੀ ਕਰ ਰਿਹਾ ਹੈ ਤੁਹਾਡੀ ‘ਜਾਸੂਸੀ’ (ਵੀਡੀਓ)
ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਖਾਸ ਖ਼ਬਰ, ਖਾਣੇ ’ਚ ਸ਼ਾਮਲ ਕਰੋ ਇਹ ਚੀਜ਼ਾਂ