ਚੀਨ ਨੇ ਸ਼ਕਤੀਸ਼ਾਲੀ ਲਾਂਗ ਮਾਰਚ 5 ਰਾਕੇਟ ਕੀਤਾ ਲਾਂਚ

Friday, Dec 27, 2019 - 07:53 PM (IST)

ਚੀਨ ਨੇ ਸ਼ਕਤੀਸ਼ਾਲੀ ਲਾਂਗ ਮਾਰਚ 5 ਰਾਕੇਟ ਕੀਤਾ ਲਾਂਚ

ਬੀਜਿੰਗ- ਚੀਨ ਨੇ 2020 ਵਿਚ ਮੰਗਲ ਗ੍ਰਹਿ 'ਤੇ ਆਪਣੇ ਤੈਅ ਮਿਸ਼ਨ ਨੂੰ ਪੂਰਾ ਕਰਨ ਦੀ ਦਿਸ਼ਾ ਵਿਚ ਅਹਿਮ ਕਦਮ ਅੱਗੇ ਵਧਾਉਂਦੇ ਹੋਏ ਲਾਂਗ ਮਾਰਚ 5 ਰਾਕੇਟ ਲਾਂਚ ਕੀਤਾ ਜੋ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਰਾਕੇਟ ਵਿਚ ਸ਼ੁਮਾਰ ਹੈ। ਚੀਨ ਦੇ ਸਰਕਾਰੀ ਟੈਲੀਵਿਜ਼ਨ ਚੈਨਲ ਵਲੋਂ ਸਿੱਧੇ ਪ੍ਰਸਾਰਣ ਵਿਚ ਦਿਖਾਇਆ ਗਿਆ ਕਿ ਹੈਨਾਨ ਵਿਚ ਵੇਨਚਾਂਗ ਲਾਂਚ ਸਥਲ ਤੋਂ ਸਥਾਨਕ ਸਮੇਂ ਮੁਤਾਬਕ ਰਾਤ ਪੌਨੇ ਨੌ ਵਜੇ ਲਾਂਗ ਮਾਰਚ 5 ਰਾਕੇਟ ਨੇ ਉਡਾਣ ਭਰੀ।


author

Baljit Singh

Content Editor

Related News